ਲੁਧਿਆਣਾ 12 ਜੂਨ (ਪੰ:ਸ) ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਲੁਧਿਆਣਾ ਵਿਖੇ, ਕੱਲ੍ਹ ਐਤਵਾਰ 12 ਜੂਨ 2022 ਨੂੰ “ਸਾਬਤ ਸੂਰਤ ਸਿਨੇ ਆਰਟਸ ਫੈਡਰੇਸ਼ਨ” ਵੱਲੋਂ ਮਨੁੱਖਤਾ ਦੀ ਭਲਾਈ ਲਈ ਇਕ ਬਹੁਤ ਵੱਡਾ ਉਪਰਾਲਾ ਕਰਦਿਆਂ ਸਾਰੇ ਪੁਰਾਣੇ ਟਰੱਕਾਂ, ਟੈਂਪੂਆਂ, ਟਰੈਕਟਰ/ਟਰਾਲੀਆਂ ਤੇ ਆਟੋ- ਰਿਕਸ਼ਿਆਂ ਤੇ ਰਿਫਲੈਕਟਰ ਲਗਾਉਣ ਉਪਰੰਤ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਵਾਤਾਵਰਣ ਸ਼ੁੱਧ ਰੱਖਣ ਦੇ ਮਕਸਦ ਨਾਲ ਕਈ ਬੂਟੇ ਫਰੀ ਵੰਡੇ ਗਏ ।
ਇਸ ਮੌਕੇ ਸਾਬਤ ਸੂਰਤ ਸਿਨੇ ਆਰਟਸ ਫੈਡਰੇਸ਼ਨ ਦੇ ਚੇਅਰਮੈਨ ਅਤੇ ਪ੍ਰਸਿੱਧ ਐਕਟਰ ਮਹਾਬੀਰ ਭੁੱਲਰ, ਪ੍ਰਧਾਨ ਅਮਿ੍ਤਪਾਲ ਸਿੰਘ ਬਿੱਲਾ ਭਾਜੀ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਅਰੋੜਾ (ਪੰਜਾਬੀ ਸਕਰੀਨ) ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਬਹੁਤ ਸਾਰੇ ਸਾਬਤ ਸੂਰਤ ਅਦਾਕਾਰ ਜਿਨ੍ਹਾਂ ਵਿਚੋ ਸੰਨੀ ਗਿੱਲ ਅੰਬਰਸਰੀਆ, ਐਸ.ਪੀ. ਸਿੰਘ, ਪ੍ਰੋਡੀਊਸਰ ਡਾ. ਰੁਪਿੰਦਰ ਸਿੰਘ, ਐਡਵੋਕੇਟ ਗਗਨਦੀਪ ਸਿੰਘ ਗੁਰਾਇਆ, ਹਰਪ੍ਰੀਤ ਸਿੰਘ ਸਰਕਾਰੀਆ, ਸਤਪਾਲ ਸਿੰਘ ਮਠਾੜੂ (ਦਿੱਲੀ), ਜਤਿੰਦਰ ਸਿੰਘ ਕਵਾਤਰਾ, ਰਣਜੀਤ ਸਿੰਘ, ਗੁਰਜੋਤ ਸਿੰਘ (ਲੁਧਿਆਣਾ), ਹਰਿੰਦਰ ਸੋਹਲ ਅੰਮ੍ਰਿਤਸਰ ਅਤੇ ਹੋਰ ਵੀ ਬਹੁਤ ਸਾਰੇ ਸਰਗਰਮ ਮੈਂਬਰ ਸਾਹਿਬਾਨ ਨੇ ਉਚੇਚੇ ਤੌਰ ਤੇ ਸ਼ਾਮਲ ਹੋਏ।
ਇਸ ਪ੍ਰੋਗਰਾਮ ਤੋਂ ਬਾਅਦ ‘ਸਾਬਤ ਸੂਰਤ ਸਿਨੇ ਆਰਟਸ ਫੈਡਰੇਸ਼ਨ’ ਵਲੋਂ ਕਵਾਤਰਾ ਪ੍ਰੋਡਕਸ਼ਨ ਦੀ ਪੇਸ਼ਕਸ਼ ਵੀਰ ਗੁਰਜੋਤ ਸਿੰਘ ਨਿਰਮਤ, ਗੁਰਬਾਣੀ ਸ਼ਬਦ “ਰੋਗੀ ਕਾ ਪ੍ਰਭ ਖੰਡਹੁ ਰੋਗੁ” ਦਾ ਪੋਸਟਰ ਵੀ ਰਿਲੀਜ਼ ਕੀਤਾ।
ਸੰਸਥਾ ਆਗੂਆ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਦੇ ਜੋ ਕਾਰਜ ਆਰੰਭੇ ਗਏ ਹਨ, ਭਵਿੱਖ ਵਿਚ ਵੀ ਇਸੇ ਤਰਾਂ ਜਾਰੀ ਰਹਿਣਗੇ।