ਸਿਆਸੀ ਅਪਰਾਧਾਂ ਭਰਪੂਰ ਰੋਮਾਂਚਿਕ ਵੈਬਸੀਰੀਜ਼ “ਕਰਮਾ ਅੱਪਲੋਡਿੰਗ” ਦੀ ਮੁੱਖ ਭੂਮਿਕਾ ”ਚ ਨਜ਼ਰ ਆਵੇਗਾ ਲਖਵਿੰਦਰ ਲੱਖਾ ਅਤੇ ਹੀਰੋਈਨ ਹੈ ਅਕਸ਼ਿਤਾ ਸ਼ਰਮਾ !
(ਪੰ:ਸ:ਨਿਊਜ਼)ਨਿਰਾਮਾਤਾ ਪਾਲਵੀਰ ਸਿੰਘ ਗਰੇਵਾਲ ਦੇ ਬੈਨਰ “ਹੋਪ ਫ਼ਿਲਮ ਸਟੂਡੀਓਜ਼” ਵੱਲੋਂ ਬਣ ਰਹੀ ਵੈੱਬ ਸੀਰੀਜ਼ “ਕਰਮਾ ਅੱਪਲੋਡਿੰਗ” ਜੋ ਕਿ ਇਕ ਪੋਲਿਟੀਕਲ ਕ੍ਰਾਈਮ ਥਰਿੱਲਰ ਵਿਸ਼ੇ ਤੇ ਅਧਾਰਿਤ ਹੈ, ਦੇ ਲੀਡ ਕਿਰਦਾਰ ਨੂੰ ਪਾਲੀਵੁੱਡ-ਬਾਲੀਵੁੱਡ ਅਦਾਕਾਰ ਲੱਖਵਿੰਦਰ ਲੱਖਾ ਨਿਭਾ ਰਿਹਾ ਹੈ।
ਮਜਬੂਤ ਵਿਸ਼ੇ ਅਤੇ ਅਰਥ ਭਰਭੂਰ ਕਹਾਣੀਆਂ ਦੇ ਲੇਖਕ-ਨਿਰਦੇਸ਼ਨ ਵੱਜੋੰ ਜਾਣੇ ਜਾਂਦੇ ਪੰਕਜ ਵਰਮਾ
ਇਸ ਵੈੱਬ ਸੀਰੀਜ਼ ਦੇ ਵੀ ਲੇਖਕ ਅਤੇ ਨਿਰਦੇਸ਼ਕ ਪੰਕਜ ਵਰਮਾ ਹਨ,ਜੋ ਇਸ ਤੋਂ ਪਹਿਲਾਂ “ਇੱਕੋ ਮਿਕੇ” ਅਤੇ “ਸੋਚ ਤੋਂ ਪਰੇ” ਵਰਗੀਆਂ ਫ਼ਿਲਮਾਂ ਬਣਾ ਚੁਕੇ ਹਨ।


ਜੇ ਲੀਡ ਕਿਰਦਾਰ ਲਖਵਿੰਦਰ ਲੱਖੇ ਦੀ ਗੱਲ ਕਰੀਏ ਤਾਂ ਰੰਗਮੰਚ ਦਾ ਪਿਛੋਕੜ ਰੱਖਣ ਵਾਲਾ ਇਹ ਐਕਟਰ ਇਸ ਸੀਰੀਜ਼ ਵਿਚ ਆਪਣੇ ਉਸਤਾਦ ਲੱਖਾ ਲਹਿਰੀ ਨਾਲ ਪਹਿਲੀ ਵਾਰ ਦਰਸ਼ਕਾਂ ਦੇ ਰੂਬਰੂ ਹੋਵੇਗਾ। ਪੰਜਾਬੀ ਫ਼ਿਲਮਾਂ “25 ਕਿੱਲੇ”,”ਢੋਲ ਰੱਤੀ”, “ਖਿਡਾਰੀ” ਅਤੇ ਬਾਲੀਵੁੱਡ ਫ਼ਿਲਮਾਂ “31 ਅਕਤੂਬਰ 1984” ਅਤੇ ਦਾ ਹਿਡਨ ਸਟਰਾਈਕ ਤੋਂ ਇਲਾਵਾ ਕਈ ਹੋਰਾਂ ਵਿੱਚ ਵੀ ਆਪਣੀ ਦੱਮਦਾਰ ਅਦਾਕਾਰੀ ਵਿਖਾ ਚੁੱਕਿਆ ਲਖਵਿੰਦਰ ਲੱਖਾ ਆਪਣੀ ਪੱਛਮੀ ਅਤੇ ਦੇਸੀ ਲੁਕ ਦੇ ਸੁਮੇਲ ਕਾਰਨ ਦਰਸ਼ਕਾਂ ਵਿੱਚ ਆਪਣੀਂ ਵੱਖਰੀ ਪਹਿਚਾਣ ਰੱਖਦਾ ਹੈ।
ਸੁਖ਼ਨ ਵਿਰਦੀ ਦੀ ਸਿਨੇਮੈਟੋਗ੍ਰਾਫਰਂ ਵਾਲੀ ਇਸ ਵੈੱਬ ਸੀਰੀਜ਼ ਚ ਲੱਖਵਿੰਦਰ ਲੱਖਾ ਦੇ ਨਾਲ ਹੀਰੋਈਨ ਹੈ ਅਕਸ਼ਿਤਾ ਸ਼ਰਮਾ।

2006 ਚ ਲੱਖਵਿੰਦਰ ਲੱਖਾ ਤੇ ਅਕਸ਼ੀਤਾ ਸ਼ਰਮਾ ਚੈਨਲ ਪੰਜਾਬ ਦੇ ਸੀਰੀਅਲ “ਅਸਾਂ ਹੁਣ ਤੁਰ ਜਾਣਾ” ਚ ਮੁੱਖ ਭੂਮਿਕਾ ਵਿੱਚ ਵੀ ਇੱਕ ਦੂਜੇ ਨਾਲ ਆ ਚੁਕੇ ਹਨ ਅਤੇ ਬਾਕੀ ਸਟਾਰਕਾਸਟ ਵਿੱਚ ਪ੍ਰਮੋਦ ਪੱਬੀ, ਅਮਨ ਕੋਤਿਸ਼, ਲੱਖਾ ਲਹਿਰੀ, ਕੁਮਾਰ ਅਜੇ, ਸੁਖਬੀਰ ਕੌਰ, ਸੀਰਤ ਪ੍ਰੀਤ ਅਨਮੋਲ ਸਿੰਘ, ਗੁਰਪ੍ਰੀਤ ਵੜੈਚ, ਰਵ ਚਾਹਲ, ਬੱਬਰ ਗਿੱਲ, ਸੁਖਰਾਜ ਰੰਧਾਵਾ ਸੁਖਜੀਤ ਅੰਟਾਲ ਅਤੇ ਪਵਨਦੀਪ ਆਦਿ ਆਪੋ ਆਪਣੀਆਂ ਸ਼ਾਨਦਾਰ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਬਹੁਤ ਛੇਤੀ ਇਹ ਵੈੱਬ ਸੀਰੀਜ਼ ਕਿਸੇ
ਪ੍ਰਮੁੱਖ ਓ.ਟੀ ਟੀ. ਪਲੇਟਫਾਰਮ ਦਾ ਸ਼ਿੰਗਾਰ ਬਣੇਗੀ।
