(ਪੰਜਾਬੀ ਸਕਰੀਨ ਵਿਸ਼ੇਸ਼) “ਸੁਰਜੀਤ ਆਰਟਸ” ਦੇ ਬੈਨਰ ਹੇਠ ਬਣ ਕੇ ਰਿਕਾਰਡ ਤੋੜ ਸਫਲਤਾ ਦਾ ਇਤਿਹਾਸ ਰਚਣ ਵਾਲੀ ਪੰਜਾਬੀ ਫ਼ਿਲਮ ਜੱਟ ਜਿਊਣਾ ਮੌੜ ਨੂੰ ਦੁਬਾਰਾ ਥਿਏਟਰ ਰਿਲੀਜ਼ ਉਪਰੰਤ ਅੱਜ ਤੋਂ ਪੰਜਾਬ ਦੇ ਇਕਲੌਤੇ ਡਿਜਿਟਲ ਪਲੇਟਫਾਰਮ ਚੌਪਾਲ ਓ.ਟੀ.ਟੀ. ਤੇ ਵੇਖੀ ਜਾ ਸਕਦੀ ਹੈ, ਅਜਿਹੀ ਪੁਰਾਤਨ ਤੇ ਰਿਕਾਰਡ ਤੋੜ ਸਫਲਤਾ ਹਾਸਲ ਕਰਨ ਵਾਲੀ ਇਸ ਫ਼ਿਲਮ ਦਾ ਇੱਥੇ ਉਪਲਬਧ ਹੋਣਾ ਆਪਣੇ ਆਪ ਵਿਚ ਵੱਡੀ ਗੱਲ ਹੈ।
ਇਸ ਸਬੰਧੀ ਨਿਰਮਾਤਾ ਅਮਨਪ੍ਰੀਤ ਸਿੰਘ ਗਿੱਲ ਅਤੇ ਇਕਬਾਲ ਢਿਲੋਂ ਨੇ ਪੰਜਾਬੀ ਸਕਰੀਨ ਨਾਲ ਗੱਲ ਕਰਦਿਆਂ ਦੱਸਿਆ ਕਿ 1991 ਵਿਚ ਗੁੱਗੂ ਗਿੱਲ ਦੇ ਲੀਡ ਕਿਰਦਾਰ ਵਾਲੀ ਇਸ ਫ਼ਿਲਮ ਨੂੰ ਤਕਨੀਕੀ ਤੌਰ ਤੇ ਅਪਗਰੇਡ ਕਰਨ ਲਈ ਸਾਊਥ ਦੇ ਤਕਨੀਸ਼ੀਅਨਾਂ ਅਤੇ ਕੁਝ ਅਮਰੀਕਨ ਫ਼ਿਲਮ ਮਾਹਰਾਂ ਪੂਰੀ ਮਿਹਨਤ ਕੀਤੀ ਹੈ ਤੇ ਸਾਨੂੰ ਉਮੀਦ ਹੈ ਇਸ ਫ਼ਿਲਮ ਵਾਲੇ ਸਮੇ ਦੇ ਹਾਣੀ ਅਤੇ ਅੱਜ ਦੀ ਪੰਜਾਬੀ ਸਿਨੇਮਾ ਪਸੰਦ ਨੌਜਵਾਨ ਪੀੜੀ “ਚੌਪਾਲ ਟੀ.ਵੀ.” ਰਾਹੀਂ ਇਸ ਫ਼ਿਲਮ ਦਾ ਆਨੰਦ ਮਾਣ ਸਕੇਗੀ। ਫ਼ਿਲਮ “ਜੱਟ ਜਿਊਣਾ ਮੌੜ” ਦੀ ਲੁਕ ਵਿਚ ਨਵੀਨਤਾ ਲਿਆਉਣ ਦੇ ਨਾਲ ਨਾਲ ਇਸ ਦੇ ਗੀਤਾਂ ਨੂੰ ਵੀ ਮੌਜੂਦਾ ਸਾਊਂਡ ਸਿਸਟਮ ਵਿਚ ਢਾਲਿਆ ਗਿਆ ਹੈ ਤਾਂ ਕਿ ਇਹ ਫ਼ਿਲਮ ਹਰ ਪੱਖੋ ਤਾਜ਼ਾ ਅਤੇ ਅਤਿ ਆਧੁਨਿਕ ਦਿਖਾਈ ਦੇਵੇ।
ਸੁਰਜੀਤ ਆਰਟਸ, ਰੁਪਿੰਦਰ ਸਿੰਘ ਗਿੱਲ ਅਤੇ ਇਕਬਾਲ ਢਿੱਲੋਂ ਦੁਆਰਾ ਨਿਮਰਤ ਫ਼ਿਲਮ ’ਜੱਟ ਜਿਊਣਾ ਮੌੜ’ ਜਿਸ ਦੇ ਨਿਰਦੇਸ਼ਕ ਰਵਿੰਦਰ ਰਵੀ ਸਨ ਅਤੇ ਸਟਾਰਕਾਸਟ ਵਿਚ ਗੁੱਗੂ ਗਿੱਲ, ਸੁਰਿੰਦਰ ਸ਼ਿੰਦਾ, ਮੁਹੰਮਦ ਮਨਜੀਤ ਸਦੀਕ, ਗੁਰਕੀਰਤ, ਮਨਜੀਤ ਕੁਲਾਰ, ਨੀਨਾ ਸਿੱਧੂ, ਨੀਨਾ ਬੁੰਧੇਲ, ਸੁਰਿੰਦਰ ਸ਼ਰਮਾ, ਪ੍ਰਭ ਦਰਸ਼ਨ ਕੌਰ, ਸਮੇਤ ਕਈ ਕਲਾਕਾਰਾਂ ਨੇ ਫ਼ਿਲਮ ਵਿਚਲੀ ਆਪਣੀ ਕਲਾਕਾਰੀ ਅਤੇ ਦਮਦਾਰ ਸੰਵਾਦਾਂ ਦੀ ਅਦਾਇਗੀ ਰਾਹੀਂ ਆਪਣੀ ਅਜਿਹੀ ਛਾਪ ਛੱਡੀ ਕੇ ਅੱਜ ਵੀ ਇਹਨਾਂ ਦੇ ਚਿਹਰੇ ਅਤੇ ਸੰਵਾਦ ਤਰੋ ਤਾਜ਼ਾ ਲੱਗਦੇ ਹਨ।
ਇਸੇ ਤਰਾਂ ਹੀ ਇਸ ਫ਼ਿਲਮ ਦੇ ਗੀਤ ਵੀ ਸੰਗੀਤ ਅਤੇ ਸਿਨੇਮਾ ਪ੍ਰੇਮੀਆਂ ਦੀਜ਼ੁਬਾਨ ਤੇ ਹਨ।
ਉਮੀਦ ਹੈ ਕਿ ਚੌਪਾਲ ਓ.ਟੀ ਟੀ. ਦੇ ਮਾਲਕ ਸੰਦੀਪ ਬਾਂਸਲ ਅਤੇ ਉਹਨਾਂ ਦੀ ਟੀਮ ਨਵੀਆਂ ਫ਼ਿਲਮਾਂ ਦੇ ਨਾਲ ਨਾਲ ਆਪਣੇ ਸਮੇ ਦੀਆਂ ਅਜਿਹੀਆਂ ਵੱਡੀਆ ਸੁਪਰਹਿੱਟ ਪੰਜਾਬੀ ਫ਼ਿਲਮਾਂ ਵੀ ਆਪਣੇ ਨਾਲ ਜੁੜੇ ਦਰਸ਼ਕਾਂ ਦੀ ਚੋਲੀ ਪਾ ਕੇ ਮਾਂ ਬੋਲੀ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਂਦੀ ਰਹੇਗੀ।