Movie Reviews

“ਸੂਹੇ ਵੇ ਚੀਰੇ ਵਾਲਿਆ” [ਬਚਕਾਨਾ]

Written by Daljit Arora
ਫ਼ਿਲਮ ਸਮੀਖਿਆ !
ਸਿਰਫ ਟਾਈਟਲ ਵਧੀਆ ਰੱਖਣ ਨਾਲ ਹੀ ਫ਼ਿਲਮ ਵਧੀਆ ਨਹੀਂ ਬਣ ਜਾਂਦੀ-ਕਹਾਣੀ,ਸਕਰੀਨ-ਪਲੇਅ ਅਤੇ ਨਿਰਦੇਸ਼ਨ ਵੀ ਮਿਹਨਤ ਮੰਗਦਾ ਹੈ। -ਦਲਜੀਤ ਸਿੰਘ ਅਰੋੜਾ
🎬🎬🎬😒[ਸੰਖੇਪ]
➡️ਫ਼ਿਲਮ ਦੀ ਕਹਾਣੀ ਲਿਖਣਾ ਵੀ ਇਕ ਚੰਗਾ ਗੀਤ ਜਾਂ ਗਜ਼ਲ ਲਿਖਣ ਦੇ ਬਰਾਬਰ ਹੁੰਦਾ ਹੈ ਜਿੱਥੇ ਤੁਹਾਨੂੰ ਕਾਫੀਏ ਦਾ, ਰਦੀਫ਼ ਦਾ, ਮੀਟਰ ਦਾ ਅਤੇ ਗਿਰਹਾ ਦਾ, ਸਤਰਾਂ ਦੇ ਆਪਸੀ ਸਬੰਧ ਦਾ ਪੂਰਾ ਪੂਰਾ ਖ਼ਿਆਲ ਰੱਖਣਾ ਪੈਂਦਾ ਹੈ ਤਾਂ ਜੋ ਸੰਗੀਤਕਾਰ ਵੱਲੋਂ ਵਧੀਆ ਧੁਨ ਬਣਾ ਕੇ ਗੀਤ-ਗਜ਼ਲ ਦੇ ਬੋਲਾਂ ਦਾ ਸਰੋਤਿਆਂ ਦੇ ਕੰਨਾ ਨਾਲ ਦਿਲਚਸਪ ਸਬੰਧ ਜੁੜ ਸਕੇ
➡️ਅਤੇ ਇਹੋ ਅਸੂਲ ਫ਼ਿਲਮ ਲੇਖਣੀ ਅਤੇ ਨਿਰਦੇਸ਼ਕ ਦੇ ਆਪਸੀ ਸਬੰਧ ਤੇ ਲਾਗੂ ਵੀ ਹੁੰਦਾ ਤਾਂ ਜੋ ਇਕ ਦਿਲਕਸ਼ ਬਝਵੀਂ ਪੇਸ਼ਕਾਰੀ ਵਾਲੀ ਫ਼ਿਲਮ ਜ਼ਰੀਹੇ ਦਰਸ਼ਕਾਂ ਦੀ ਨਜ਼ਰ ਸਿਨੇ ਸਕਰੀਨ ਤੇ ਦਿਲਚਸਪੀ ਨਾਲ ਟਿਕੀ ਰਹੇ। ➡️ਸਾਰੀ ਫ਼ਿਲਮ ਵਿਚ ਮੈਂ ਫ਼ਿਲਮ ਦੇ ਟਾਈਟਲ ਦੇ ਅਰਥ ਲੱਭਦਾ ਰਿਹਾ ਅਤੇ ਫ਼ਿਲਮ ਖਤਮ ਹੁੰਦਿਆਂ ਜਦੋਂ ਉੱਠ ਕੇ ਬਾਹਰ ਨੂੰ ਤੁਰਨ ਲੱਗਾ ਤਾਂ ਟਾਈਟਲ ਗੀਤ ਚੱਲ ਪਿਆ!?
ਸੋ ਅਫਸੋਸ ਕਿ ਫ਼ਿਲਮ ਦਾ ਦਰਸ਼ਕਾਂ ਨਾਲ ਸਬੰਧ ਜੋੜਣ ਵਿੱਚ ਲੇਖਕ-ਨਿਰਦੇਸ਼ਕ ਦੋਨੋ ਹੀ ਅਸਫਲ ਰਹੇ।
➡️ਨਾ ਤਾਂ ਫ਼ਿਲਮ ਦੇ ਐਡੇ ਖੂਬਸੂਰਤ,ਪ੍ਰਭਾਵਸ਼ਾਲੀ,ਸੱਭਿਆਚਾਰਕ ਅਤੇ ਅਰਥ ਭਰਪੂਰ ਟਾਈਟਲ ਨੂੰ ਇਨਸਾਫ ਮਿਲ ਸਕਿਆ ਅਤੇ ਨਾ ਹੀ ਫ਼ਿਲਮ ਦੀ ਕਹਾਣੀ-ਸਕਰੀਨ ਪਲੇਅ ਸੁਰ-ਤਾਲ ਵਿਚ ਹੋਣ ਕਾਰਨ ਦਰਸ਼ਕਾਂ ਦੀ ਸਿਨੇ ਸਕਰੀਨ ਤੇ ਟਿਕ-ਟਿਕੀ ਲੱਗੀ ਨਜ਼ਰ ਆਉਂਦੀ ਹੈ।
➡️ਬਾਕੀ ਫ਼ਿਲਮ ਦਾ ਗੀਤ-ਸੰਗੀਤ ਅਤੇ ਪਿੱਠ ਵਰਤੀ ਸੰਗੀਤ ਸੋਹਣਾ ਹੈ ਅਤੇ ਫ਼ਿਲਮ ਵਿਚਲੇ ਬੀਰ ਸਿੰਘ,ਸੁੱਖੀ ਢਿੱਲੋਂ ਅਤੇ ਨਵ ਲਹਿਲ ਦੇ ਲਿਖੇ ਕਈ ਸੰਵਾਦ ਅਰਥ ਭਰਪੂਰ, ਦਿਲਚਸਪ ਅਤੇ ਦਿਲ ਨੂੰ ਛੂਹਣ ਵਾਲੇ ਹਨ।
➡️ਗੱਲ ਜੇ ਫ਼ਿਲਮ ਵਿਚਲੇ ਅਦਾਕਾਰਾਂ ਦੀ ਤਾਂ ਦੇ ਨਵੇਂ ਹੀਰੋ, ਗਾਇਕ ਨਿਰਵੈਰ ਪੰਨੂ ਅਤੇ ਲੀਡ ਕੁੜੀਆਂ ਤਨੁ ਗਰੇਵਾਲ ਅਤੇ ਹਸਨਪ੍ਰੀਤ ਕੌਰ ਸਮੇਤ ਸਭ ਦੀ ਅਦਾਕਾਰੀ ਪ੍ਰਭਾਵਿਤ ਕਰਦੀ ਹੈ। ਅਦਾਕਾਰ ਵੱਜੋਂ ਬਲਵਿੰਦਰ ਬੁਲਟ,ਨਵ ਲਹਿਲ ਅਤੇ ਪਹਿਲੀ ਵਾਰ ਸਾਹਮਣੇ ਆਏ ਬੀਰ ਸਿੰਘ ਫ਼ਿਲਮ ਵਿਚ ਆਪਣੀ ਵਿਸ਼ੇਸ ਥਾਂ ਬਨਾਉਣ ‘ਚ ਕਾਮਯਾਬ ਰਹਿੰਦੇ ਹਨ।
➡️ਇਸ ਤੋਂ ਇਲਾਵਾ ਇਸ ਫ਼ਿਲਮ ਦੀ ਲੰਮੀ-ਚੌੜੀ ਸਮੀਖਿਆ ਨਹੀਂ ਕੀਤੀ ਜਾ ਸਕਦੀ, ਬਸ ਇਹਨਾਂ ਹੀ ਕਹਾਂਗਾ ਕਿ ਜਿੱਥੇ ਫ਼ਿਲਮ ਲੇਖਕ ਬੀਰ ਸਿੰਘ ਨੇ ਆਪਣੀ ਗਾਇਕੀ-ਗੀਤਕਾਰੀ ਨਾਲ ਸਰੋਤਿਆਂ ਦੇ ਦਿਲਾਂ ‘ਚ ਆਪਣੀ ਸੋਹਣੀ ਥਾਂ ਬਣਾਈ ਹੈ ਅਤੇ ਨਿਰਦੇਸ਼ਕ ਜਨਜੋਤ ਸਿੰਘ ਨੇ ਵੀ ਨਾਮੀ ਕਲਾਕਾਰਾਂ ਦੀਆਂ ਹਿੱਟ ਫ਼ਿਲਮਾਂ ਦੇ ਕੇ ਆਪਣੇ ਨਿਰਦੇਸ਼ਕ ਅਹੁਦੇ ਨੂੰ ਉੱਚਾ ਬਣਾਇਆ ਹੋਇਆ ਹੈ ਤਾਂ ਉਸਨੂੰ ਇਹ ਦਾ ਪਰਦਾ ਬਣਾਈ ਰੱਖਣ ਅਤੇ ਲੇਖਕ ਨੂੰ ਫ਼ਿਲਮ-ਲੇਖਣੀ ਵਿਚ ਕਾਮਯਾਬੀ ਲਈ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ।
➡️ਜਿਸ ਲਈ ਦੋਨਾਂ ਨੂੰ ਹਰ ਭਾਸ਼ਾ ਦਾ ਵੱਧ ਤੋਂ ਵੱਧ ਚੰਗਾ ਸਿਨੇਮਾ ਵੇਖਣਾ ਚਾਹੀਦਾ ਹੈ ਤਾਂ ਕਿ ਤੁਸੀਂ ਸਿਨੇਮਾ ਦੀ ਭਾਸ਼ਾ-ਪਰਿਭਾਸ਼ਾ ਨੂੰ ਚੰਗੀ ਤਰਾਂ ਸਮਝ ਸਕੋ ਅਤੇ ਮੌਜੂਦਾ ਦਰਸ਼ਕ ਵਰਗ ਦੀ ਅਪਡੇਟਡ ਨਬਜ਼ ਵੀ ਪਛਾਣ ਸਕੋ।

 

Comments & Suggestions

Comments & Suggestions

About the author

Daljit Arora

WP2Social Auto Publish Powered By : XYZScripts.com