ਸੰਖੇਪ: ਫ਼ਿਲਮ ਸਮੀਖਿਆ:ਬੇਬੇ ਮੈਂ ਬਦਮਾਸ਼ ਬਣੂੰਗਾ।
#bebemainbadmashbanuga #filmreview
➡️’ਅਲਫ਼ਾ ਮੇਲ’ ਯਾਨੀਕਿ ਇਕ ਤਾਕਤਵਰ/ਪ੍ਰਭਾਵਸ਼ਾਲੀ ਮਰਦ !
ਦੱਸੋ ਭਈ ? ਇਹ ਕੋਈ ਫੌਜੀ ਜਾਂ ਪੁਲਿਸ ਅਫ਼ਸਰ ਕਿਉਂ ਨਹੀਂ ਹੋ ਸਕਦਾ ? ਬਦਮਾਸ਼ ਹੀ ਬਣਨਾ ਕਿਉਂ ਜ਼ਰੂਰੀ ਹੈ ?😃
🤔-ਦਲਜੀਤ ਸਿੰਘ ਅਰੋੜਾ।
➡️ਫ਼ਿਲਮ ਦਾ ਟਾਈਟਲ: ਮਹਾਂ ਨਿਕੰਮਾ ! ਮੈਂ ਨਹੀਂ ਕਹਿੰਦਾ, ਇਹ 100 ਆਮ ਦਰਸ਼ਕਾਂ ਨੂੰ ਪੁੱਛ ਲਵੋ,ਜੇ 10ਸਾਂ ਨੇ ਵੀ ਵਧੀਆ ਕਿਹਾ ਤਾਂ ਪੋਸਟ ਵਾਪਸ ! ਬਸ਼ਰਤ ਕਿ ਪੁੱਛਣ ਵਾਲਾ ਝੋਲੀ ਚੁੱਕ ਮੀਡੀਆ ਨਾ ਹੋਵੇ ਤੇ ਦੱਸਣ ਵਾਲੇ ਚਮਚੇ ਨਾ ਹੋਣ ,ਜਿਹਨਾਂ ਨੇ ਪੰਜਾਬੀ ਫ਼ਿਲਮ ਮੇਕਰਾਂ ਨੂੰ ਆਪਣੇ ਭਰਮ ਜਾਲ ਵਿਚ ਫਸਾ ਕੇ ਰੱਖਿਆ ਹੋਇਆ ਹੈ। ਸਾਡੀ ਅੱਧੀ ਫ਼ਿਲਮ ਇੰਡਸਟ੍ਰੀ ਤਾਂ ਅਜੇ ਤੱਕ ਫ਼ਿਲਮਾਂ ਦੇ ਟਾਈਟਲ ਦੀ ਮਹੱਤਤਾ ਤੋਂ ਅਣਜਾਣ ਹੈ,ਕਰੋਗੇ ਕੀ ?
➡️ਕਹਾਣੀ ਦਾ ਅਧਾਰ: ਅਧਾਰ ਰਹਿਤ ਜਾਂ ਦਿਸ਼ਾਹੀਣ ਵੀ ਕਹਿ ਸਕਦੇ ਹੋ,ਕਿਉਂਕਿ ਅਲਫ਼ਾ ਮੇਲ- ਕੋਈ ਫੌਜੀ ਜਾਂ ਪੁਲਸ ਅਫ਼ਸਰ ਵੀ ਤਾਂ ਬਣ ਸਕਦਾ ਹੈ , ਬਦਮਾਸ਼ ਹੀ ਕਿਉਂ ਬਣੇਗਾ? ਵੈਸੇ ਵੀ ਫ਼ਿਲਮ ਵਿੱਚ, ਇਕ ਮੇਲ ਨਰਸ (ਹੀਰੋ) ਨੂੰ ਬਦਮਾਸ਼ੀ ਰਸਤੇ ਤੋਰਨ ਵਾਲੇ “ਪਰਵੋਕਿੰਗ ਇੰਨਸੀਡੈਂਟ /ਦ੍ਰਿਸ਼/ਸੰਵਾਦ” ਹੀ ਪ੍ਰਭਾਵ ਰਹਿਤ/ ਬਚਕਾਨਾ ਜਾਂ ਕਹਿ ਲਓ ਕਿ ਆਰਟੀਫਿਸ਼ਲ ਜਿਹੇ ਲੱਗੇ,ਜਿਹਨਾਂ ਨੇ ਕਿ ਕਹਾਣੀ ਦਾ ਅਧਾਰ ਜਮਾਉਣਾ ਸੀ।
ਬਾਕੀ ਫਿਰ ਦੁਹਰਾ ਰਿਹਾ ਹਾਂ ਕਿ ਪੰਜਾਬੀ ਦਰਸ਼ਕਾਂ ਨੂੰ ਆਪਣੀ ਪਿੱਠ ਭੂਮੀ ਨਾਲ ਜੁੜੀਆਂ ਆਪਣੇ ਆਲੇ-ਦੁਆਲੇ ਦਾ ਅਹਿਸਾਸ ਕਰਵਾਉਂਦੀ ਪੰਜਾਬੀ ਫ਼ਿਲਮਾਂ ਹੀ ਜ਼ਿਆਦਾ ਪਸੰਦ ਆਉਂਦੀਆਂ ਹਨ, ਨਾ ਕਿ ਫਜ਼ੂਲ ਘੜੀਆਂ ਮਨਘੜਤ ਕਹਾਣੀਆਂ !।
➡️ਫ਼ਿਲਮ ਜੌਨਰ:ਸਮਝ ਤੋਂ ਬਾਹਰ! ਉਹ ਇਸ ਕਰ ਕੇ ਕਿ ਤੁਸੀਂ ਫ਼ਿਲਮ ਵਿਚਲੇ ਹੀਰੋ ਨੂੰ ਮੇਲ ਨਰਸ ਪੇਸ਼ੇ ਤੋਂ ਬਦਮਾਸ਼ੀ ਵੱਲ ਤੋਰ ਕੇ ਕਾਮੇਡੀ ਫ਼ਿਲਮ ਬਨਾਉਣ-ਦਿਖਾਉਣ ਦੀ ਕੋਸ਼ਿਸ਼ ਤਾਂ ਕੀਤੀ,ਪਰ ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਤਾਂ ਵਿੱਚੇ ਹੀ ਰਹਿ ਗਈ ਤੇ ਐਕਸ਼ਨ ਫ਼ਿਲਮ ਇਹ ਕਹੀ ਨਹੀਂ ਜਾ ਸਕਦੀ !
➡️ਇਕ ਰੈਗੂਲਰ ਨਿਰਮਾਣ ਘਰ ਵੱਲੋਂ ਅਜਿਹੇ ਵਿਸ਼ੇ ਦੀ ਚੋਣ ਕਰਨ ਦਾ ਮਤਲਬ: ਤੁਸੀਂ ਅਜੇ ਵੀ ਸਿਨੇਮਾ ਅਤੇ ਦਰਸ਼ਕਾਂ ਦੀ ਨਬਜ਼ ਤੋਂ ਅਣਜਾਣ ਹੋ !
➡️ਫ਼ਿਲਮ ਚੱਲੇ ਜਾਂ ਨਾ ਚੱਲੇ ਬਾਅਦ ਦੀ ਗੱਲ” ਘੱਟੋ-ਘੱਟ ਵੇਖਣ ਵਾਲੇ ਲੋਕ ਇਹ ਤਾਂ ਕਹਿਣ ਕਿ ਫ਼ਿਲਮ ਦੀ ਕਹਾਣੀ-ਸਕ੍ਰੀਨ ਪਲੇਅ ਵਿੱਚ ਦਮ ਹੈ!
➡️ਬਾਕੀ ਰਹੀ ਗੱਲ ਫ਼ਿਲਮ ਨਿਰਦੇਸ਼ਕ, ਅਦਾਕਾਰਾਂ ਅਤੇ ਸੰਗੀਤ ਦੀ ਤਾਂ ਜਦੋ ਫ਼ਿਲਮ ਦੀ ਕਹਾਣੀ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਨਾਉਣ ਵਿਚ ਕਾਮਯਾਬ ਨਹੀਂ ਹੁੰਦੀ ਤਾਂ ਸਭ ਦਾ ਵਧੀਆ ਕੰਮ ਅਤੇ ਮਿਹਨਤ ਵੀ ਵਿਅਰਥ ਜਾਂਦੀ ਹੈ।
➡️ਨਿਚੋੜ: ਫ਼ਿਲਮ ਦੇ ਅੰਤ ਵਿਚ ਫ਼ਿਲਮ ਵਿਚਲੇ ਬਦਮਾਸ਼ ਬਣਨ ਦੀ ਇੱਛਾ ਰੱਖਦੇ ਹੀਰੋ ਨੂੰ ਮੰਤਰੀ ਦੇ ਔਹੁਦੇ ਤੱਕ ਪਹੁੰਚਾ ਕੇ ਉਸ ਨੂੰ ਸਭ ਤੋਂ ਵੱਡਾ ਸਿਆਸੀ ਬਦਮਾਸ਼ ਬਣ ਗਿਆ ਕਹਿਣਾ, ਤਨਜ/ਵਿਅੰਗ ਕੱਸਣ ਤੱਕ ਤਾਂ ਠੀਕ ਹੈ ਪਰ ਫ਼ਿਲਮ ਦਾ ਅੰਤ ਇੱਥੇ ਹੀ ਕਰਨਾ, ਕਿਸੇ ਸਾਰਥਕ ਸੰਦੇਸ਼ ਵੱਲ ਇਸ਼ਾਰਾ ਤਾਂ ਹਰਗਿਜ਼ ਨਹੀਂ ਕਰਦਾ, ਹਾਂ ! ਫ਼ਿਲਮ ਦੇ ਹੀਰੋ ਨੂੰ ਜ਼ੀਰੋ ਜ਼ਰੂਰ ਕਰਦਾ ਹੈ?
ਜੇ ਅਸੀਂ ਸੋਚਦੇ ਹਾਂ ਕਿ ਪੰਜਾਬ ਅੰਦਰ ਸਿਆਸੀ ਬਦਮਾਸ਼ੀ ਦਾ ਜ਼ੋਰ ਹੈ ਤਾਂ ਫੇਰ ਸਾਡੀ ਫ਼ਿਲਮ ਦਾ “ਅੰਤ ਮਕਸਦ” ਇਸ ਨੂੰ ਖਤਮ ਕਰਨ ਦੀ “ਰਾਹ” ਵਿਖਾਉਂਦਾ ਹੋਣਾ ਚਾਹੀਦਾ ਸੀ ਨਾ ਕਿ ਮੰਤਰੀ ਰੂਪੀ ਬਦਮਾਸ਼ ਬਣੇ ਦੀਆਂ ਮੁੱਛਾਂ ਨੂੰ “ਤਾਅ” ਵਿਖਾਉਂਦਾ !
➡️ਹੁਣ ਇਹ ਸਫਾਈ ਨਾ ਦੇਣਾ ਕਿ ਇਸ ਫ਼ਿਲਮ ਦੇ ਦੂਜੇ ਭਾਗ ਵਿਚ ਹੀਰੋ ਦੀ ਤਬੀਅਤ ਵਿੱਚ ਬਦਲਾਅ ਆ ਜਾਵੇਗਾ, ਜਿਵੇ ਕਿ — ਟੂ ਬੀ ਕਾਂਟੀਨਿਊਡ… ਲਿਖਣ ਦੇ ਨਾਲ ਫ਼ਿਲਮ ਖਤਮ ਕੀਤੀ ਗਈ ਹੈ। ਰੱਬ ਦਾ ਵਾਸਤਾ ਜੇ ਇਹੋ ਜਿਹੇ ਟਾਈਟਲ ਦਾ ਇਸੇ ਫ਼ਿਲਮ ਨਾਲ ਹੀ ਭੋਗ ਪਾ ਦਿਓ ਤਾਂ ਚੰਗੀ ਗੱਲ ਹੋਵੇਗੀ!🙏
ਬਾਕੀ ਦੋ ਦਿਨਾਂ ਵਿੱਚ ਹੋਈ ਇਸ ਫ਼ਿਲਮ ਦੀ 24/25 ਲੱਖ ਦੇ ਕਰੀਬ ਕੁਲੈਕਸ਼ਨ ਤੋਂ ਤੁਸੀਂ ਇਸ ਫ਼ਿਲਮ ਦੇ ਆਰਥਿਕ ਭਵਿੱਖ ਦਾ ਅੰਦਾਜ਼ਾ ਆਪ ਹੀ ਲਗਾ ਲਵੋ !🤔
