ਸੰਖੇਪ-ਫ਼ਿਲਮ ਸਮੀਖਿਆ #filmreview ‘ਬਦਨਾਮ’ #badnaammovie
ਫ਼ਿਲਮ ਦੇ ਪੋਸਟਰਾਂ ਚੋਂ ਪੰਜਾਬੀ ਅੱਖਰਾਂ ‘ਚ ਫ਼ਿਲਮ ਦਾ ਨਾਂ ਗਾਇਬ ਸੀ ਤੇ ਫ਼ਿਲਮ ਵਿੱਚੋਂ ਪੰਜਾਬ ਗਾਇਬ ਹੈ!
-ਦਲਜੀਤ ਸਿੰਘ ਅਰੋੜਾ






ਸਾਊਥ ਦੀਆਂ ਫ਼ਿਲਮਾਂ ਦੇ ਹੁੰਦਿਆਂ ਪੰਜਾਬੀ ਦਰਸ਼ਕ ਉਹਦੀ ਨਕਲ ਕਿਉਂ ਪਸੰਦ ਕਰਨਗੇ ? ਜਿਸ ਕਾ ਕਾਮ ਉਸੀ ਕੋ ਸਾਜੇ।
ਮੈਂ ਅੱਗੇ ਵੀ ਬੜੀ ਵਾਰ ਲਿਖਿਆ ਹੈ ਕਿ ਜਿਹੜੀ ਪੰਜਾਬੀ ਐਕਸ਼ਨ ਫ਼ਿਲਮ ਦਾ ਵਿਸ਼ਾ ਪੰਜਾਬ ਦਾ ਹਾਣੀ ਨਹੀਂ ਉਹ ਇੱਥੋਂ ਦੇ ਦਰਸ਼ਕਾਂ ਨੂੰ ਕਦੇ ਵੀ ਹਜ਼ਮ ਨਹੀਂ ਹੋਣਾ।
ਹਾਂ ਇਸ ਫ਼ਿਲਮ ਵਿਚ ਪੰਜਾਬੀ ਸਿਨੇਮਾ ਦੇ ਅਕਸ ਨੂੰ ਥੱਲੇ ਡੇਗਣ ਦੇ ਨਾਲ ਨਾਲ ਪੰਜਾਬੀਆਂ ਨੂੰ ‘ਬਦਨਾਮ’ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ। ਸਿਨੇਮਾ ਵਿਸ਼ਿਆਂ ਨਾਲ ਵੱਡਾ ਹੋਣਾ ਹੈ ਨਾ ਕਿ ਨਕਲ ਨਾਲ, ਇਸੇ ਚੱਕਰ ‘ਚ ਬਾਲੀਵੁੱਡ ਵੀ ਸਾਊਥ ਨਾਲੋਂ ਪਿੱਛੇ ਰਹਿ ਗਿਆ ਤੇ ਆਪਾਂ ਵੀ ਆਪਣਾ-ਆਪ ਛੱਡ ਕੇ ਹੋਰ ਪਾਸੇ ਨੂੰ ਤੁਰਨ ਲੱਗ ਪਏ। ਹਰ ਭਾਸ਼ਾ ਦਾ ਸਿਨੇਮਾ ਉਸ ਖੇਤਰ ਦੁਆਲੇ ਘੁੰਮਦਾ ਹੀ ਚੰਗਾ ਲੱਗਦੈ। ਕੁੱਲ ਮਿਲਾ ਕੇ ਇਸ ਨੂੰ ਇਕ ਵਿਅਰਥ/ਬੇਅਰਥ ਵਿਸ਼ੇ ਤੇ ਬਣੀ ਫ਼ਿਲਮ ਹੀ ਕਿਹਾ ਜਾ ਸਕਦਾ ਹੈ। ਇਕ ਪਾਸੇ ਸਰਕਾਰ ਦਾ ਪੰਜਾਬ ਵਿਚ ਨਸ਼ਿਆਂ ਨੂੰ ਠੱਲ੍ਹ ਪਾਉਣ ਤੇ ਜ਼ੋਰ ਲੱਗਾ ਹੋਇਆ ਹੈ ਤੇ ਦੂਜੇ ਪਾਸੇ ਆਪਾਂ ਫ਼ਿਲਮਾਂ ਰਾਹੀਂ ਕਦੇ ਨਸ਼ਿਆਂ ਦੀ ਸੌਦਾਗਰੀ ਤੇ ਕਦੇ ਮਝੈਲ ਪੁਣਾ ਜਮਾਉਣ ਤੇ ਲੱਕ ਬੰਨਿਆ ਹੋਇਆ ਹੈ