ਸਾਰੀ ਫ਼ਿਲਮ ਦੇਖਣ ਤੋਂ ਬਾਅਦ ਵੀ ਸਮਝ ਨਹੀਂ ਆਇਆ ਕਿ ਆਖ਼ਰਕਾਰ ਫ਼ਿਲਮ ਵਿਚਲੇ ਸ਼ੌਕੀ ਸਰਦਾਰ ਕਿਹੜੇ ਸਨ। ਜ਼ਮੀਨ ਪਿੱਛੇ ਸਕੇ ਭਰਾ ਦਾ ਕਤਲ ਕਰਨ ਵਾਲੇ, ਜਾਂ ਕਿ ਪੁਲਸ ਅਫ਼ਸਰ ਦੇ ਰੂਪ ਵਿਚ ਅੰਨ੍ਹੇਵਾਹ ਗ਼ੈਰ ਕਾਨੂੰਨੀ ਪੁਲਿਸ ਮੁਕਾਬਲੇ ਬਨਾਉਣ ਵਾਲੇ ਜਾਂ ਫਿਰ ਪੁਲਸ ਅਫ਼ਸਰ ਹੁੰਦਿਆਂ ਵਿਦੇਸ਼ ਜਾ ਕੇ ਨਜਾਇਜ਼ ਹੱਥਿਆਰ ਖਰੀਦ ਕੇ ਅੰਨ੍ਹੇਵਾਹ ਬੰਦੇ ਮਾਰ ਕੇ ਬਿਨਾਂ ਕਿਸੇ ਪੁੱਛ ਪੜਤਾਲ ਵਾਪਸ ਪਰਤਣ ਵਾਲੇ ? ਕੀ ਇਹੋ ਸਰਦਾਰੀ/ਸ਼ੌਕੀਨੀ ਬਚੀ ਏ ਪੰਜਾਬੀਆਂ ਦੀ,ਮੁੜ ਮੁੜ ਫ਼ਿਲਮਾਂ ਵਿਚ ਦਿਖਾਉਣ ਲਈ ?
ਨਿਚੋੜ: ਜੇ ਕਹਾਣੀ ‘ਚ ਤਾਜ਼ਗੀ ਅਤੇ ਸਕਰੀਨ ਪਲੇਅ ਵਿਚ ਕਿਰਦਾਰਾਂ ਅਤੇ ਘਟਨਾਵਾਂ ਦੀ ਦਲੀਲ ਭਰਪੂਰ ਮਜਬੂਤੀ ਨਾ ਹੋਵੇ ਤਾਂ ਨਿਰਦੇਸ਼ਨ-ਕਲਾ ਵੀ ਉਭਰ ਕੇ ਸਾਹਮਣੇ ਨਹੀਂ ਆਉਂਦੀ।ਬਾਕੀ ਅਦਾਕਾਰਾ ਦੀ ਪ੍ਰਫੋਰਮੈਂਸ, ਗੀਤ-ਸੰਗੀਤ ਅਤੇ ਕੁਝ ਸੰਵਾਦ ਆਦਿ ਸਹੀ ਲੱਗੇ।

ਧੰਨਵਾਦ @DaljitSinghArora
#filmreview #filmreviewshaunkisardar
Comments & Suggestions
Comments & Suggestions