(ਪ:ਸ) ਵਾਕਿਆ ਹੀ ਉਪਰੋਤਕ ਰਜਿਸਟਰੀਆਂ ਵਾਲੀ ਟੈਗ ਲਾਈਨ ਸਹੀ ਹੋਣ ਜਾ ਰਹੀ ਹੈ, ਜਿਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਫ਼ਿਲਮ ਦਾ ਟੇ੍ਲਰ ਵੇਖ ਕੇ, ਇਕ ਤਾਂ ਕਰਮਜੀਤ ਅਨਮੋਲ ਦੇ ਭੋਲੇ ਭਾਲੇ ਚਿਹਰੇ ਤੋਂ ਆਪਮੁਹਾਰੇ ਛਲਕਦੀ ਕਾਮੇਡੀ, ਜਿਸ ਦਾ ਅੰਦਾਜ਼ ਹਰ ਵਾਰ ਵੱਖਰਾ ਹੁੰਦਾ ਹੈ, ਨਜ਼ਰ ਆ ਰਹੀ ਹੈ, ਦੂਜਾ ਫ਼ਿਲਮ ਦੀ ਕਹਾਣੀ ਵੀ ਸੱਚਮੁੱਚ ਦਿਲਚਸਪ ਲੱਗ ਰਹੀ ਹੈ ਅਤੇ ਟੇ੍ਲਰ ਚੋਂ ਝਲਕਦੇ ਫ਼ਿਲਮ ਵਿਚਲੇ (ਨਾਇਕ-ਨਾਇਕਾ ਕਰਮਜੀਤ ਤੇ ਕਵਿਤਾ) ਪੇ੍ਮ ਪ੍ਸੰਗ , ਸਾਂਝੇ ਪਰਿਵਾਰਕ ਰਿਸ਼ਤਿਆਂ ਵਾਲਾ ਪੁਰਾਤਣ ਸੱਭਿਆਚਾਰ ਅਤੇ ਨਾਲ ਨਾਲ ਇਕ ਹੋਰ ਵੀ ਸੰਦੇਸ਼ਮਈ ਖੂਬਸੂਰਤੀ ਨਜ਼ਰ ਆ ਰਹੀ ਹੈ ਕਿ ਪਹਿਲੀ ਵਾਰ ਫ਼ਿਲਮ ਨਾਇਕ ਬਣੇ ਕਰਮਜੀਤ ਅਨਮੋਲ ਵਲੋਂ ਪਿੰਡ ਦੇ ਆਮ ਲੋਕਾਂ ਦੀਆਂ ਜ਼ਮੀਨ ਜਾਇਦਾਦ ਨੂੰ ਲੇ ਕੇ ਦਰਪੇਸ਼ ਸਮਸਿਆਵਾਂ ਦੀ ਵੀ ਬਾਤ ਇਕ ਵਿਅੰਗਮਈ ਢੰਗ ਨਾਲ ਪਾਈ ਗਈ ਹੈ। ਜਿੱਥੇ ਇਸ ਫ਼ਿਲਮ ਵਿਚ ਦੋ ਸੂਬਿਆਂ ਦੇ ਐਕਟਰਾਂ ਅਤੇ ਬੋਲੀ ਦੀ ਸਾਂਝ ਨਜ਼ਰ ਆ ਰਹੀ ਹੈ ਉੱਥੇ ਫ਼ਿਲਮ ਵਿਚ ਆਰਮੀ ਦਾ ਪਾਰਟ ਵੀ ਹੈ, ਜੋਕਿ ਫ਼ਿਲਮ ਵੇਖਣ ਤੇ ਹੀ ਪਤਾ ਲੱਗੇਗਾ, ਇਸਵ ਤੋਂ ਇਲਾਵਾ ਟੇ੍ਲਰ ‘ਚ ਦਿਸ ਰਹੇ ਬਾਕੀ ਪ੍ਮੁੱਖ ਕਲਾਕਾਰ ਜਿਵੇਂ ਗਾਇਕ ਰਾਜਵੀਰ ਜਵੰਦਾ, ਖੂਬਸੂਰਤੀ ਅਤੇ ਕਮਾਲ ਦੀ ਅਦਾਕਾਰੀ ਦੇ ਸੁਮੇਲ ਵਾਲੀ ਹਰਿਆਣਵੀ ਨਾਇਕਾ ਕਵਿਤਾ ਕੋਸ਼ਿਕ, ਲੰਮੀ ਉੱਚੀ ਈਸ਼ਾ ਰਿਖੀ, ਹਰ ਵਾਰ ਕੁਝ ਵੱਖਰਾ ਕਰਨ ਦੀ ਚਾਹਤ ਰੱਖਦੇ ਧੱੜਲੇਦਾਰ ਐਕਟਰ ਸਰਦਾਰ ਸੋਹੀ, ਬਹੁਰੂਪੀ ਅਭਿਨੈ ਦੀ ਮਾਹਿਰ ਰੁਪਿੰਦਰ ਰੂਪੀ, ਕੁਦਰਤਨ ਕਲਾ ‘ਚ ਵਿਲਖਣਤਾ ਵਿਖਾਉਂਦਾ ਮਲਕੀਤ ਰੋਣੀ, ਨਿਵੇਕਲੀ ਸੰਵਾਦ ਬੋਲਣ ਸ਼ੈਲੀ ਵਾਲਾ ਹਾਰਬੀ ਸੰਘਾ ਤੇ ਗੁਝਵੇਂ ਪ੍ਭਾਵਾਂ ਵਾਲਾ ਪ੍ਕਾਸ਼ ਗਾਧੂ, ਆਦਿ ਸਭ ਨੇ ਰਲ ਕੇ ਵੀ ਫ਼ਿਲਮ ਵਿਚ ਖੂਬ ਰੰਗ ਬੱਨਿਆ ਲੱਗਦਾ ਹੈ।
ਹੁਣ ਗੱਲ ਫ਼ਿਲਮ ਦੇ ਸੰਗੀਤ ਦੀ ਤਾਂ ਟੇ੍ਲਰ ਵਿਚਲੇ ਗੀਤਾਂ ਦੀ ਝਲਕ ਤਾਂ ਸੋਹਣੀ ਹੈ ਹੀ ਪਰ ਰਿਲੀਜ਼ ਹੋਏ ਫ਼ਿਲਮ ਦੇ ਪਹਿਲੇ ਸ਼ਾਨਦਾਰ ਕੋਰੀਓਗਾ੍ਫੀ ਵਾਲੇ ਗੀਤ “ਵੀਰੇ ਦੀਏ ਸਾਲੀਏ”, ਜਿਸ ਦਾ ਸੰਗੀਤਕਾਰ ਗੁਰਮੀਤ ਸਿੰਘ ਹੈ, ਨੇ ਹੀ ਫ਼ਿਲਮ ਸੰਗੀਤ ਦਾ ਪਹਿਲਾ ਖੂਬਸੂਰਤ ਪ੍ਭਾਵ ਛੱਡ ਦਿੱਤਾ ਹੈ। ਗਿੱਪੀ ਗਰੇਵਾਲ, ਰਾਜਵੀਰ ਜਵੰਦਾ ਅਤੇ ਮਨੰਤ ਨੂਰ ਦੀ ਆਵਾਜ਼ ਵਾਲੇ ਮਲਟੀ ਸਟਾਰਰ ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਸੰਗੀਤ ਪੇ੍ਮੀਆਂ ਦੇ ਦਿਲਾਂ ‘ਚ ਆਪਣੀ ਜਗਾ ਬਣਾ ਲਈ ਹੈ, ਜਦਕਿ ਟੇ੍ਲਰ ਤਾਂ ਪਹਿਲਾ ਹੀ 4 ਮੀਲੀਅਨ ਤੋਂ ਵੱਧ ਯੂਟੀਊਬ ਲਾਈਕਸ ਅਤੇ ਸ਼ਾਨਦਾਰ ਕਮੈਂਟਸ ਨਾਲ ਫ਼ਿਲਮ ਦੇ ਹਿੱਟ ਰਹਿਣ ਦਾ ਸੰਕੇਤ ਦੇ ਰਿਹਾ ਹੈ, ਬਾਕੀ ਅਸਲ ਫੈਸਲਾ ਤਾਂ ਦਰਸ਼ਕ 28 ਜੂਨ ਨੂੰ ਪੂਰੀ ਫ਼ਿਲਮ ਵੇਖ ਕੇ ਹੀ ਕਰਨਗੇ। ਪਰ ਇਸ ਪ੍ਫੈਕਟ ਟੇ੍ਲਰ ਦੀ ਪੇਸ਼ਕਾਰੀ ਦਾ ਸਿਹਰਾ ਹਿੱਟ ਫ਼ਿਲਮਾਂ ਦੇ ਚੁੱਕੇ ਨਿਰਦੇਸ਼ਕ ਅਵਤਾਰ ਸਿੰਘ ਨੂੰ ਜਾਂਦਾ ਹੈ ਅਤੇ ਉਮੀਦ ਹੈ ਕਿ ਉਨਾਂ ਦੀ ਇਹ ਫ਼ਿਲਮ ਵੀ ਹਿੱਟ ਹੋਵੇਗੀ।
ਪੰਜਾਬੀ ਸਕਰੀਨ ਵਲੋਂ ਫ਼ਿਲਮ ਦੀ ਕਾਮਯਾਬੀ ਲਈ ਨਿਰਮਾਤਾ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਸਮੇਤ ਸਮੁੱਚੀ ਟੀਮ ਨੂੰ ਸ਼ੁੱਭ ਇੱਛਾਵਾਂ !