ਪ੍ਰਚਾਰ ਜ਼ੋਰਾਂ ਤੇ
‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਸ਼ਿਤਿਜ ਚੌਧਰੀ ਫ਼ਿਲਮਜ਼ ਤੇ ਨਰੇਸ਼ ਕਥੂਰੀਆ ਫ਼ਿਲਮਜ਼ ਵੱਲੋਂ ਸਾਂਝੇ ਤੌਰ ‘ਤੇ ਨਿਰਮਿਤ ਪੰਜਾਬੀ ਫ਼ਿਲਮ ‘ਓ ਅ’ ਜੋਕਿ ਆਉਂਦੇ ਸ਼ੁੱਕਰਵਾਰ 1 ਫਰਵਰੀ ਨੂੰ ‘ਓਮ ਜੀ ਗਰੁੱਪ’ ਵਲੋਂ ਐਮ.ਡੀ ਮੁਨੀਸ਼ ਸਾਹਨੀ ਦੀ ਨਿਗਰਾਨੀ ਹੇਠ ਦੁਨੀਆ ਭਰ ਵਿਚ ਰਿਲੀਜ਼ ਹੋਣੀ ਹੈ, ਦਿਲਚਸਪੀ ਭਰਪੂਰ ਮਨੋਰੰਜਨ ਅਤੇ ਸੰਦੇਸ਼ ਪਖੋਂ ਕਾਫੀ ਮਜਬੂਤੀ ਨਾਲ ਪੰਜਾਬੀ ਸਿਨੇ ਦਰਸ਼ਕਾਂ ਦੇ ਮਨਾਂ ਵਿਚ ਆਪਣੀ ਜਗਾ ਬਣਾਉਂਦੀ ਜਾ ਰਹੀ ਹੈ।
ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਿਤ ਅਤੇ ਨਰੇਸ਼ ਕਥੂਰੀਆ ਲਿਖਤ ਫ਼ਿਲਮ ‘ਓ ਅ’ ਵਿਚਲੀ ਫ਼ਿਲਮੀ ਜੋੜੀ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਦਿਲਾਂ ਨੂੰ ਛੂਹਣ ਵਾਲੀ ਆਪਸੀ ਐਨਰਜੈਟਿਕ ਕਮੀਸਟਰੀ ਰਾਹੀਂ ਪੇਸ਼ ਇਸ ਫ਼ਿਲਮ ਦੇ ਸੰਜੀਦਾ ਮੁੱਦੇ ਨੂੰ ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਗੁਰਪ੍ਰੀਤ ਘੁੱਗੀ ਜਿਹੇ ਦਿੱਗਜ ਕਲਾਕਾਰਾਂ ਦੀ ਤਿੱਕੜੀ ਨਾਲ ਮਿਲ ਕੇ ਅਜਿਹਾ ਮਨੋਰੰਜਨ ਭਰਪੂਰ ਤੜਕਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੱਥੇ ਇਹ ਫ਼ਿਲਮ ਆਪਣੀ ਮਾਂ ਬੋਲੀ ਦੀ ਅਹਿਮੀਅਤ ਬਾਰੇ ਵਿਦਿਆਰਥੀ ਵਰਗ ਅਤੇ ਨਵੀਂ ਜਨਰੇਸ਼ਨ ਨੂੰ ਬੜੇ ਸਰਲ ਤੇ ਆਕਰਸ਼ਤ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰੇਗੀ ਉਥੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਪਏ ਰੁਤਬਈ ਪਾੜੇ ਕਾਰਨ ਮੀਡੀਅਮ ਤਬਕੇ ਦੇ ਪਰਿਵਾਰਾਂ ਤੇ ਇਸ ਦੇ ਅਸਰ ਨੂੰ ਵੀ ਬਾਖੂਬੀ ਬਿਆਨ ਕਰੇਗੀ।
ਫ਼ਿਲਮ ਦੇ ਟ੍ਰੇਲਰ ਅਤੇ ਰਿਲੀਜ਼ ਗਾਣਿਆ ਨੂੰ ਵੇਖ ਕੇ ਸਾਫ ਜਾਹਿਰ ਹੈ ਕਿ ਨਿਰਮਾਤਾ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਤੇ ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਰਾਹੀਂ ਇਕ ਪੂਰਨ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਉਣ ਲਈ ਤਿਆਰ ਕੀਤੀ ਹੈ, ਜਿਸ ਵਿਚ ਉਨ•ਾਂ ਆਪਣੀ ਸਮਾਜਿਕ ਸੂਝ-ਬੂਝ ਅਤੇ ਫ਼ਿਲਮ ਮੇਕਿੰਗ ਦੇ ਵਪਾਰਕ ਗਿਆਨ ਨੂੰ ਮੁੱਖ ਰੱਖ ਕੇ ਬੱਚਿਆਂ ਤੋਂ ਲੈ ਕੇ ਬਜ਼ੂਰਗਾਂ ਤੱਕ ਹਰ ਵਰਗ ਦੇ ਫ਼ਿਲਮ ਦਰਸ਼ਕਾਂ ਨੂੰ ਨਾਲ ਜੋੜਣ ਦੀ ਕੋਸਿਸ਼ ਕੀਤੀ ਜਾਪਦੀ ਹੈ।
ਫ਼ਿਲਮ ਦੇ ਪ੍ਰਚਾਰ ਵਿਚ ਗਹਿਰੀ ਤਰ•ਾਂ ਖੁੱਬੀ ਫ਼ਿਲਮ ਦੀ ਸਾਰੀ ਟੀਮ ਦਾ ਹਰ ਸ਼ਹਿਰ ਵਿਚ ਮੀਡੀਆ ਕਾਨਫਰੰਸ ਅਤੇ ਸ਼ੋਸ਼ਲ ਮੀਡੀਆ ਰਾਹੀਂ ਕੁਲ ਮਿਲਾ ਕੇ ਇਹੋ ਕਹਿਣਾ ਹੈ ਇਕ ਅਸਲ ਵਿਚ ਇਸ ਫ਼ਿਲਮ ਦਾ ਵਿਸ਼ਾ ਹੀ ਹੀਰੋ ਹੈ ਇਸ ਨੂੰ ਅਜਿਹਾ ਦਿਲਚਸਪ ਫ਼ਿਲਮੀ ਤੜਕਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕੇ ਅਸੀ ਹੱਸਦੇ ਹੱਸਦੇ ਬੜੇ ਸਰਲ ਤਰੀਕੇ ਨਾਲ ਉਹ ਕਹਿ ਜਾਈਏ ਜਿਸ ਦੀ ਅੱਜੋਕੇ ਸਮਾਜ ਅਤੇ ਵਿਸ਼ੇਸ਼ ਤੌਰ ਤੇ ਅੱਜ ਦੇ ਬੱਚਪਨ ਤੇ ਜਵਾਨੀ ਵਰਗ ਨੂੰ ਸਖ਼ਤ ਲੋੜ ਹੈ।
ਫ਼ਿਲਮ ਦੀ ਪੂਰੀ ਟੀਮ ਦਾ ਇਹ ਕਹਿਣਾ ਹੈ ਕਿ ਅਸੀ ਹਰ ਹਾਲਾਤ ਵਿਚ ਦਰਸ਼ਕਾਂ ਦੀਆ ਇਸ ਫ਼ਿਲਮ ਪ੍ਰਤੀ ਉਮੀਦਾਂ ਤੇ ਪੂਰੇ ਉਤਰਾਂਗੇ, ਅਜਿਹਾ ਸਾਨੂੰ ਯਕੀਨ ਹੈ।ਬਾਕੀ ਪੰਜਾਬੀ ਸਕਰੀਨ ਅਦਾਰੇ ਦੀਆਂ ਸ਼ੁੱਭਕਾਮਨਾਵਾਂ ਸਹਿਤ ਅਸਲ ਫੈਸਲਾਂ ਦਰਸ਼ਕਾਂ ਦੇ ਹੱਥ ਪਹਿਲੀ (1) ਫ਼ਰਵਰੀ ਨੂੰ !