Pollywood Punjabi Music Punjabi Screen News

1980 ਦਹਾਕੇ ਦੀ ਪੁਰਾਣੀ ਪੰਜਾਬੀ ਸੰਗੀਤਕ ਸ਼ੈਲੀ ਨੂੰ ਮੁੜ ਵਾਪਸ ਲਿਆਈ ਹੈ, ਫਿ਼ਲਮ ‘ਪਾਣੀ ‘ਚ ਮਧਾਣੀ ❗ 🎞🎞🎞🎞🎞🎞🎞🎞🎞

Written by Daljit Arora

(ਪੰਜਾਬੀ ਸਕਰੀਨ) – ਪੰਜਾਬੀ ਸੰਗੀਤ ਹੱਦਾਂ-ਸਰਹੱਦਾਂ ਪਾਰ ਕਰ ਚੁੱਕਾ ਹੈ ਅਤੇ ਹੁਣ ਇਸਦਾ ਤੋੜ ਲੱਬਣਾ ਮੁਸ਼ਕਿਲ ਹੀ ਨਹੀਂ ਬਲਕਿ ਨਾ ਮੁਮਕਿਨ ਹੈ, ਸਾਨੂੰ ਇਹ ਗੱਲ ਸਾਬਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ। ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲਈ, ਫਿਲਮ ‘ਪਾਣੀ ‘ਚ ਮਧਾਣੀ’ 5 ਨਵੰਬਰ 2021 ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਹ ਫਿਲਮ 1980 ਦੇ ਦਹਾਕੇ ਦੀ ਹੈ, ਜਦੋਂ ਲੋਕ ਚਮਕੀਲਾ, ਕੁਲਦੀਪ ਮਾਣਕ ਅਤੇ ਹੋਰ ਬਹੁਤ ਗਾਇਕਾਂ ਦੇ ਦੀਵਾਨੇ ਸਨ ਅਤੇ ਉਹਨਾਂ ਨੂੰ ਮਸ਼ਹੂਰ ਵੀ ਇਹਨਾਂ ਨੇ ਕੀਤਾ।

ਕਿਉਂਕਿ ਇਹ ਫਿਲਮ ਸੰਗੀਤ ‘ਤੇ ਅਧਾਰਤ ਹੈ ਅਤੇ ਇਸ ਰਾਹੀਂ ਤੁਸੀਂ ਹੰਬਲ ਮਿਯੂਜ਼ਿਕ ਦੇ ਬੈਨਰ ਹੇਠ ਛੇ ਵੱਖੋ-ਵੱਖਰੇ ਗੀਤਾਂ ਦਾ ਆਨੰਦ ਲੈ ਸਕੋਗੇ, ਜੋ ਕਿ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ‘ਤੇ ਫ਼ਿਲਮਾਏ ਗਏ ਹਨ ਅਤੇ ਇਸ ਜੋੜੀ ਨੂੰ ਗਾਇਕ ਜੋੜੀ ਵਜੋਂ ਪੇਸ਼ ਕੀਤਾ ਗਿਆ ਹੈ।
ਕਿਸੇ ਫਿਲਮ ਨੂੰ ਸੰਗੀਤ ਦੇ ਨਾਲ-ਨਾਲ ਨਿਰਦੇਸ਼ਨ ਪੱਖੋਂ ਵੀ ਧਿਆਨ ਵਿਚ ਰੱਖਣਾ ਹੋਰ ਵੀ ਵੱਡੀ ਗੱਲ ਹੁੰਦੀ ਹੈ, ਜਦੋਂ ਕਿ ਫਿਲਮ ਪੁਰਾਣੇ ਵੇਲੇ ਤੇ ਅਧਾਰਤ ਹੋਵੇ ਅਤੇ ਇਸ ਫਿਲਮ ਦੇ ਨਿਰਦੇਸ਼ਕ ਅਤੇ ਸੰਗੀਤਕਾਰ ਇਸ ਗੱਲੋਂ ਕਾਫੀ ਮਾਹਰ ਹਨ।
ਇਸ ਫ਼ਿਲਮ ਦੇ ਸੰਗੀਤ ਦਾ ਨਿਰਦੇਸ਼ਨ ਪ੍ਰਸਿੱਧ ਸੰਗੀਤਕਾਰ ਜਤਿੰਦਰ ਸ਼ਾਹ ਦੁਆਰਾ ਤਿਆਰ ਕੀਤਾ ਗਿਆ ਹੈ।ਗਿੱਪੀ ਗਰੇਵਾਲ ਅਤੇ ਜਤਿੰਦਰ ਸ਼ਾਹ ਘੱਟੋ ਘੱਟ 14 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ, ਜੋਕਿ ਇਕ ਦੂਜੇ ਤੇ ਵਿਸ਼ਵਾਸ ਦਾ ਨਤੀਜਾ ਹੈ ਅਤੇ ਇਹ ਬੇਮਿਸਾਲ ਪ੍ਰੋਜੈਕਟ ਵੀ ਇਸੇ ਦੀ ਉਪਜ ਹੈ।
ਇਸ ਮੌਕੇ ਜਤਿੰਦਰ ਸ਼ਾਹ ਸ਼ਾਹ ਨੇ ਖੁਸ਼ੀ ਮਹਿਸੂਸ ਕਰਦੇ ਹੋਏ ਕਿਹਾ ਹੈ ਕਿ, “ਅਸੀਂ ਲੋਕ-ਸੰਗੀਤ ਸੁਣਦੇ ਹੀ ਵੱਡੇ ਹੋਏ ਹਾਂ ਅਤੇ ਮੇਰੇ ਇਸੇ ਤਜੁਰਬੇ ਨੇ ਸੰਗੀਤ ਦੀ ਹਰ ਛੋਟੀ ਤੋਂ ਛੋਟੀ ਬਰੀਕੀ ਨੂੰ ਓਸੇ ਸ਼ੈਲੀ ਵਿਚ ਬਣਾਉਣ ਵਿਚ ਮੇਰੀ ਸਹਾਇਤਾ ਕੀਤੀ ਹੈ।

ਜਿਵੇਂ ਅਸੀਂ ਫਿਲਮ ਦੇ ਟ੍ਰੇਲਰ ਨੂੰ ਵੇਖ ਰਹੇ ਹਾਂ ਅਤੇ ਇਸ ਵਿਚਲਾ ਸੰਗੀਤ ਸੁਣ ਰਹੇ ਹਾਂ, ਤਾਂ ਅਸੀਂ ਅਸਾਨੀ ਨਾਲ ਇਹ ਸਮਝ ਸਕਦੇ ਹਾਂ ਕਿ ਇਹ ਸੰਗੀਤ ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ ਹੈ।ਗੀਤਾਂ ਨੂੰ ਸਾਡੇ ਕੁਝ ਮਨਪਸੰਦ ਗਾਇਕ ਜਿਵੇਂ ਗਿੱਪੀ ਗਰੇਵਾਲ, ਅਫਸਾਨਾ ਖਾਨ, ਰਣਜੀਤ ਬਾਵਾ ਅਤੇ ਜਸਬੀਰ ਜੱਸੀ ਵੱਲੋਂ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਐਲਬਮ ਅੰਦਰ ਇੱਕੋ ਟੀਮ ਦੇ ਰੂਪ ਵਿਚ ਸੁਣਾਂਗੇ ਅਤੇ ਨਿਸ਼ਚਤ ਰੂਪ ਵਿਚ ਇਸ ਸੰਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਹੋਵੇਗਾ।

ਜਤਿੰਦਰ ਸ਼ਾਹ ਅਨੁਸਾਰ ਅੱਜ ਜੋ ਗਾਣਾ ਰਿਲੀਜ਼ ਹੋਇਆ ਹੈ, ਉਸ ਵਿਚ ਬਹੁਤ ਹੀ ਔਖੀਆਂ ਧੁਨਾਂ ਤੇ ਕੰਮ ਕੀਤਾ ਗਿਆ ਹੈ, ਜੋ ਕਿ ਤਕਰੀਬਨ 40 ਸਾਲ ਪਹਿਲਾਂ ਸੁਣਨ ਨੂੰ ਮਿਲਦੀਆਂ ਸਨ ਅਤੇ ਇਸ ਵਿਚ ਬਹੁਤ ਸਾਰੇ ਕਲਾਸੀਕਲ ਸਾਜ ਇਹੋ ਜਿਹੇ ਵੀ ਹਨ ਜਿਨ੍ਹਾਂ ਦੇ ਨਾਅ ਸ਼ਾਇਦ ਬਹੁਤੇ ਲੋਕਾਂ ਨੇ ਸੁਣੇ ਵੀ ਨਹੀਂ ਹੋਣਗੇ।
ਜਿਵੇਂ-ਜਿਵੇਂ ਅੱਜਕਲ ਦੇ ਮਾਹੌਲ ਅਤੇ ਸਰੋਤਿਆਂ ਦੀ ਮੰਗ ਨਾਲ ਸੰਗੀਤ ਵੀ ਡਿਜਿਟਲ ਹੁੰਦਾ ਜਾ ਰਿਹਾ ਹੈ ਤਾਂ ਇਸ ਸਮੇਂ ਇਹੋ ਜਿਹੀ ਫ਼ਿਲਮ ਦਾ ਬਣਨਾ ਜ਼ਰੂਰੀ ਵੀ ਹੈ ਤਾਂ ਜੋ ਸਾਡੀ ਵਿਰਾਸਤ, ਸਾਡੇ ਸਾਜ, ਸਾਡਾ ਸੰਗੀਤ ਜ਼ਿੰਦਾ ਰਹਿ ਸਕਣ ਅਤੇ ਨਵੀਂ ਸੰਗੀਤਕ ਪੀੜੀ ਵੀ ਇਸ ਨਾਲ ਜੁੜੀ ਰਹੇ।

ਫ਼ਿਲਮ ਦੇ ਗਾਣੇ ਸਾਡੇ ਬਹੁਤ ਹੀ ਪਿਆਰੇ ਲੇਖਕ ਹੈਪੀ ਰਾਏਕੋਟੀ ਦੁਆਰਾ ਲਿਖੇ ਗਏ ਹਨ, ਜੋ ਕਿ ਬਹੁਤ ਸੰਜੀਦਗੀ ਨਾਲ ਲਿਖਦੇ ਹਨ ਪਰ ਇਹ ਉਹਨਾਂ ਲਈ ਇਕ ਬਹੁਤ ਮੁਸ਼ਕਲ ਅਤੇ ਵੱਖਰਾ ਕੰਮ ਸੀ ਕਿਉਂਕਿ ਉਹਨਾਂ ਨੇ ਕਦੇ ਪੁਰਾਣੇ ਸਮੇਂ ਦੀ ਮੰਗ ਮੁਤਾਬਕ ਗਾਣੇ ਨਹੀਂ ਲਿਖੇ, ਲੇਕਿਨ ਇਸ ਵਾਰ ਅਸੀਂ ਉਹਨਾਂ ਦੇ ਕੰਮ ਤੋਂ ਹੈਰਾਨ ਹੋਵਾਂਗੇ।
ਇਸ ਲਈ ਆਓ ਆਪਣੇ ਅੰਦਰ ਬੈਠੀ ਪੰਜਾਬੀਅਤ ਨਾਲ ‘ਪਾਣੀ ‘ਚ ਮਧਾਣੀ’ ਦੀਆਂ ਧੁਨਾਂ ‘ਤੇ ਝੂਮਣ ਲਈ ਤਿਆਰ ਹੋ ਜਾਈਏ ਅਤੇ ਫਿਲਮ ਦੇ ਪਹਿਲੇ ਗੀਤ ‘ਜੀਨ’ ਦਾ ਆਨੰਦ ਮਾਣੀਏ ਜੋ ਕਿ ਹੰਬਲ ਮਿਊਜ਼ਿਕ ਦੇ ਲੇਬਲ ਤੇ ਗਿੱਪੀ ਗਰੇਵਾਲ ਅਤੇ ਅਫਸਾਨਾ ਖਾਨ ਦੀਆਂ ਦਿਲਕਸ਼ ਆਵਾਜ਼ਾ ਵਿਚ ਪੂਰੇ ਪੰਜਾਬੀ ਰੈਟਰੋ ਅੰਦਾਜ ਨਾਲ ਗਾਇਆ ਤੇ ਫਿਲਮਾਇਆ ਹੈ।

Comments & Suggestions

Comments & Suggestions

About the author

Daljit Arora

WP2Social Auto Publish Powered By : XYZScripts.com