ਗੱਲ 28 ਦਸੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫ਼ਿਲਮ ‘ਟਾਈਟੈਨਿਕ’ ਦੀ, ਤਾਂ ਜਿਸ ਦਾ ਨਾਮ ਹੀ ਹਾਲੀਵੱੁਡ ਦੀ ਬਲਾਕਬਸਟਰ ਫ਼ਿਲਮ ਵਾਲਾ ‘ਟਾਈਟੈਨਿਕ’ ਰੱਖਿਆ ਹੈ, ਯਕੀਨਣ ਹੀ ਕੁਝ ਦਿਲਚਸਪ ਹੋਵੇਗਾ ਇਸ ਫ਼ਿਲਮ ਵਿਚ। ਇਸ ਬਾਰੇ ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਪਾਸੋਂ ਮਿਲੀ ਜਾਣਕਾਰੀ ਮੁਤਾਬਕ ਇਹ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਨੇ ਅਸਫਲਤਾ ਦਾ ਮੂੰਹ ਵੇਖਣ ਦੇ ਬਾਵਜੂਦ ਵੀ ਹੌਸਲਾ ਨਹੀਂ ਛੱਡਿਆ ਅਤੇ ਆਪਣੀ ਮਿਹਨਤ ਸਦਕਾ ਆਪਣੇ ਸੁਪਨੇ ਪੂਰੇ ਕਰਨ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਸੁਧਾਰ ਲਈ ਵੀ ਦਿਲ ਦੀਆਂ ਰੀਝਾਂ ਸਮੋਈ ਅਗੇਰਲੀਆ ਰਾਹਾਂ ’ਤੇ ਤੁਰਦਾ ਹੋਇਆ ਕਿਸ ਤਰ੍ਹਾਂ ਸਫਲਤਾ ਪ੍ਰਾਪਤ ਕਰਦਾ ਹੈ, ਕਿਹੜੀਆ ਪ੍ਰਸਥਿਤੀਆਂ ’ਚੋਂ ਲੰਘਦਾ ਹੋਇਆ ਉਸ ਮੁਕਾਮ ’ਤੇ ਪੁੱਜਦਾ ਹੈ, ਜਿੱਥੇ ਉਹ ਆਪਣੇ ਨਾਲ-ਨਾਲ ਆਪਣੇ ਸ਼ਹਿਰ-ਕਸਬੇ ਦਾ ਨਾਂਅ ਵੀ ਹਰ ਪਾਸੇ ਰੌਸ਼ਨ ਕਰਦਾ ਹੈ। ਬਹੁਤ ਹੀ ਦਿਲਚਸਪ ਘਟਨਾਵਾਂ ’ਤੇ ਅਧਾਰਿਤ ਵੱਖਰੇ ਵਿਸ਼ੇ ਵਾਲੀ ਇਸ ਫ਼ਿਲਮ ਦੇ ਨਿਰਦੇਸ਼ਕ, ਕਹਾਣੀਕਾਰ ਰਵੀ ਪੁੰਜ ਅਤੇ ਨਿਰਮਾਤਾ ਹੈਰੀ ਪੁੰਜ ਤੇ ਬਲਜਿੰਦਰ ਸਿੰਘ ਹਨ। ਫ਼ਿਲਮ ਨੂੰ ਸੰਗੀਤ ਨਾਲ ਸਵਾਰਿਆ ਹੈ ਡੀ. ਜੇ. ਨਰੇਂਦਰ ਨੇ ਅਤੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ ਗੁਰਨਾਮ ਭੁੱਲਰ, ਨਿੰਜਾ, ਫ਼ਿਰੋਜ਼ ਖ਼ਾਨ, ਅਲੀ ਬ੍ਰਦਰ, ਦੀਪਕ ਢਿੱਲੋਂ, ਆਰਤੀ ਗਿੱਲ ਅਤੇ ਅੰਗਰੇਜ਼ ਮਾਨ ਨੇ। ਗੀਤਾਂ ਨੂੰ ਲਿਖਿਆ ਹੈ ਜੰਗ ਸੰਧੂ, ਤਜਿੰਦਰ ਕਿਸ਼ਨਗੜ੍ਹ ਅਤੇ ਰਮਨ ਸੇਖੋਂ ਨੇ।
ਅੱਜ ਦੇ ਯੁੱਗ ਵਿਚ ਨੌਜਵਾਨਾਂ ਨੂੰ ਆਪਣੀਆਂ ਮੰਜ਼ਿਲਾਂ ਸਰ ਕਰਨ ਲਈ ਮਿਹਨਤ ਵਾਲਾ ਰਸਤਾ ਅਖ਼ਤਿਆਰ ਕਰਨ ਦੇ ਰਾਹੇ ਪਾਉਂਦੇ ਵਿਸ਼ੇ ਵਾਲੀ, ‘ਟਾਈਟੈਨਿਕ ਫ਼ਿਲਮ ਪੋ੍ਰਡਕਸ਼ਨ’ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ‘ਟਾਈਟੈਨਿਕ’ ਵਿਚ ਅਦਾਕਾਰੀ ਕਰਨ ਵਾਲੇ ਕਲਾਕਾਰਾਂ ਦੇ ਪ੍ਰਮੱੁਖ ਨਾਵਾਂ ਵਿਚ ਰਾਜ ਸਿੰਘ ਝਿੰਜਰ, ਕੰਵਲ ਖੰਗੂੜਾ, ਗਰਵ ਮੋਦਗਿੱਲ, ਹੋਬੀ ਧਾਲੀਵਾਲ, ਬਲਵਿੰਦਰ, ਆਕਾਸ਼ ਗਿੱਲ, ਇਸ਼ੀਕਾ ਆਜ਼ਾਦ, ਅਜੈ ਕੁਮਾਰ, ਨਿਹਾਲ ਪੁਰਬਾ, ਸੰਨੀ ਗਿੱਲ, ਗੁਰਪ੍ਰੀਤ ਭੰਗੂ, ਸਤਵਿੰਦਰ ਕੌਰ, ਸਤਵੰਤ ਕੌਰ, ਸਿਮਰਨ ਸਹਿਜਪਾਲ, ਮਲਕੀਤ ਰੌਣੀ, ਤਰਸੇਮ ਪਾਲ, ਹਰਦੀਪ ਬਰਾੜ ਬੂਟਾ, ਅੰਮਿ੍ਰਤਪਾਲ ਸਿੰਘ, ਅਕਾਸ਼ਦੀਪ ਸਿੰਘ ਆਦਿ ਸ਼ਾਮਲ ਹਨ। ਡੀ. ਓ. ਪੀ. ਕੇ. ਸੁਨੀਲ, ਐਸੋਸੀਏਟ ਡਾਇਰੈਕਟਰ ਕਰਮਪ੍ਰੀਤ ਸਮਰਾ, ਲਾਈਨ ਪੋ੍ਰਡਿਊਸਰ ਐਚ. ਐਸ. ਧਾਰੀਵਾਲ ਤੇ ਮਨੋਜ ਸ਼ਰਮਾ ਹਨ। ਉਮੀਦ ਹੈ ਇਹ ਦਿਲਚਸਪ ਨਾਮ ਵਾਲੀ ਇਹ ਫ਼ਿਲਮ ਪੰਜਾਬੀ ਸਿਨੇ ਦਰਸ਼ਕਾਂ ਦੀ ਕਸੌਟੀ ’ਤੇ ਖ਼ਰੀ ਉਤਰੇਗੀ।