ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ,
ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ,
ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਹਣੀਆਂ,
ਛੇਤੀ ਕੀਤੇ ਮੈਥੋਂ ਦੱਸੀਆਂ ਨਹੀਂ ਜਾਣੀਆਂ……..
ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ,
ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਹਣੀਆਂ,
ਛੇਤੀ ਕੀਤੇ ਮੈਥੋਂ ਦੱਸੀਆਂ ਨਹੀਂ ਜਾਣੀਆਂ……..
ਕਿਸੇ ਨੇ ਕਿਹਾ ਕਿ ਪੰਜਾਬ ਦਾ ਇਲੈਕਸ਼ਨ ਆਈਕੋਨ ਬਣ ਕੇ ਸਰਕਾਰੀ ਫਾਇਦੇ ਲੈਣ ਤੋਂ ਬਾਅਦ ਹੀ ਕਿਉਂ ਕੀਤਾ ਇਹ ਗੀਤ ਰਿਲੀਜ਼। ਕਿਸੇ ਨੇ ਕਿਹਾ ਕਿ ਇਹ ਗੀਤ ਪੰਜਾਬ ਦਾ ਸਿਰਫ਼ ਮਾੜਾ ਪੱਖ ਹੀ ਪੇਸ਼ ਕਰਦਾ ਹੈ ਅਤੇ ਕਿਸੇ ਨੇ ਕਿਹਾ ਕਿ ਗੁਰਦਾਸ ਮਾਨ ਦੀ ਸ਼ਖ਼ਸੀਅਤ ਤੋਂ ਉਲਟ ਹੈ ਇਹ ਗੀਤ। ‘ਪੰਜਾਬੀ ਸਕਰੀਨ’ ਦਾ ਮੰਨਣਾ ਹੈ ਕਿ ਗੁਰਦਾਸ ਮਾਨ ਨੂੰ ਅਜਿਹੀ ਨਾਂਹ-ਪੱਖੀ ਸ਼ਬਦਾਵਲੀ ਵਾਲੇ ਗੀਤੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂ ਕਿ ਪੰਜਾਬ ਵਿਚ ਬਹੁਤ ਕੁਝ ਚੰਗਾ ਵੀ ਹੈ, ਵਿਖਾਉਣ ਲਈ। ਗੁਰਦਾਸ ਮਾਨ ਨੂੰ ਆਪਣੇ ਹੀ ਗਾਏ ਗੀਤ ਦੀਆਂ ਲਾਈਨਾਂ ਚੇਤੇ ਕਰ ਲੈਣੀਆਂ ਚਾਹੀਦੀਆਂ ਹਨ….ਲੱਖ ਪਰਦੇਸੀ ਹੋਈਏ ਆਪਣਾ ਦੇਸ ਨਹੀਂ ਭੰਡੀਦਾ…
ਪੰਜਾਬ ਸਾਡੇ ਆਪਣੇ ਹੀ ਦੇਸ਼ ਦਾ ਹਿੱਸਾ ਹੈ ਤੇ ਆਪਣੀ ਹੀ ਜਨਮ ਭੂਮੀ ਵੀ ਤੇ ਕਰਮ ਭੂਮੀ ਵੀ।