ਬਹੁਚਰਚਿੱਤ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਦੇ ਸੀਕਵਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਸ’ ਦੀ ਨਿਰਮਾਤਰੀ ਰੁਪਾਲੀ ਗੁਪਤਾ ਨੇ ‘ਪੰਜਾਬੀ ਸਕਰੀਨ’ ਨਾਲ ਗੱਲ ਕਰਦਿਆਂ ਦੱਸਿਆ ਕਿ ਨਿਰਦੇਸ਼ਨ ਸ਼ਿਤਿਜ ਚੌਧਰੀ ਦੀ ਇਸ ਫ਼ਿਲਮ ਵਿਚ ਦਰਸ਼ਕਾਂ ਲਈ ਕੁਝ ਨਿਵੇਕਲਾ ਮਨੋਰੰਜਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਸਿੱਧ ਲੇਖਕ ਨਰੇਸ਼ ਕਥੂਰੀਆ ਦੀ ਲਿਖੀ ਇਸ ਫ਼ਿਲਮ ਵਿਚ ਜੱਸੀ ਗਿੱਲ, ਰਣਜੀਤ ਬਾਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਅਨੀਤਾ ਦੇਵਗਨ, ਅਵੰਤਿਕਾ ਹੁੰਦਲ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰੁਪਾਲੀ ਗੁਪਤਾ, ਹਰਦੀਪ ਗਿੱਲ, ਗੁਰਮੀਤ ਸਾਜਨ, ਨਰੇਸ਼ ਕਥੂਰੀਆ, ਜਸਵੰਤ ਦਮਨ, ਰਵੀ ਚੌਹਾਨ, ਮਿਥੀਲਾ ਪੁਰੋਹਿਤ, ਡਿੰਪੀ ਤੇ ਹੈਪੀ ਆਦਿ ਕਲਾਕਾਰਾਂ ਦੀ ਬਹੁਰੰਗੀ ਅਦਾਕਾਰੀ ਵੇਖਣ ਨੂੰ ਮਿਲੇਗੀ।
ਜੱਸੀ ਗਿੱਲ, ਰਣਜੀਤ ਬਾਵਾ, ਸਲੀਮ ਤੇ ਕਰਮਜੀਤ ਅਨਮੋਲ ਦੇ ਗਾਏ ਗਾਣਿਆਂ ਦਾ ਮਿਊਜ਼ਿਕ ਜੱਸੀ ਕਟਿਆਲ ਨੇ ਦਿੱਤਾ ਹੈ। ‘ਫਰਾਈਡੇਅ ਰਸ਼ ਮੋਸ਼ਨ ਪਿਕਚਰਸ’ ਦੀ ਪੇਸ਼ਕਸ਼ ਹੇਠ ਇਹ ਫ਼ਿਲਮ ‘ਓਮਜੀ’ ਗਰੁੱਪ ਵੱਲੋਂ ਦੁਨੀਆ ਭਰ ਵਿਚ 15 ਅਗਸਤ ਅਜ਼ਾਦੀ ਵਾਲੇ ਦਿਨ ਰਿਲੀਜ਼ ਕੀਤੀ ਜਾਵੇਗੀ।