23 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਮਨਦੀਪ ਸਿੰਘ ਸੰਧੂ ਅਤੇ ਰਾਜ ਕੁੰਦਰਾ ਨਿਰਮਤ ਫ਼ਿਲਮ `ਰੰਗ ਪੰਜਾਬ` ਦੇ ਦੋ ਗੀਤ `ਅਫ਼ਸਰ` ਅਤੇ `ਪਲਕਾਂ` ਰਿਲੀਜ਼ ਹੋ ਚੁੱਕੇ ਹਨ ਅਤੇ ਦੋਵੇਂ ਗੀਤ ਹੁਣ ਤੱਕ ਲੱਖਾਂ ਲੋਕਾਂ ਦੀ ਪਸੰਦ ਬਣ ਚੁੱਕੇ ਹਨ। ਰਾਕੇਸ਼ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦੇ ਦੋਵੇਂ ਗੀਤ ਖ਼ੂਬਸੂਰਤ ਲੋਕੇਸ਼ਨਾਂ `ਤੇ ਫ਼ਿਲਮ ਦੇ ਹੀਰੋ ਦੀਪ ਸਿੱਧੂ ਅਤੇ ਹੀਰੋਇਨ ਰੀਨਾ ਰਾਏ `ਤੇ ਫ਼ਿਲਮਾਏ ਗਏ ਹਨ। ਇਹ ਦੋਵੇਂ ਡਿਊਟ ਗੀਤ ਜਿਸ ਵਿੱਚੋਂ `ਅਫ਼ਸਰ` ਦੇ ਬੋਲ ਮਨਪ੍ਰੀਤ ਟਿਵਾਣਾ ਨੇ ਲਿਖੇ ਹਨ, ਸੰਗੀਤ ਦਿੱਤਾ ਹੈ ਮਿਊਜ਼ਿਕ ਐਂਮਪਾਇਰ ਨੇ ਅਤੇ ਆਪਣੀਆਂ ਦਿਲਕਸ਼ ਆਵਾਜ਼ਾਂ ਨਾਲ ਇਸ ਗਾਣੇ ਨੂੰ ਚਾਰ ਚੰਨ ਲਾਏ ਹਨ ਗੁਰਨਾਮ ਭੁੱਲਰ ਅਤੇ ਗੁਰਲੇਜ਼ ਅਖ਼ਤਰ ਨੇ। ਦੂਜਾ ਗੀਤ `ਪਲਕਾਂ` ਜਿਸ ਨੂੰ ਆਪਣੀਆਂ ਦਿਲਕਸ਼ ਆਵਾਜ਼ਾਂ ਦਿੱਤੀਆਂ ਹਨ ਮੰਨਤ ਨੂਰ ਅਤੇ ਗੁਰਮੀਤ ਸਿੰਘ ਨੇ ਅਤੇ ਗੀਤ ਲਿਖਿਆ ਹੈ ਅਮਰਦੀਪ ਗਿੱਲ ਨੇ। ਵੱਖ-ਵੱਖ ਖ਼ੂਬਸੂਰਤ ਲੋਕੇਸ਼ਨਾਂ `ਤੇ ਫ਼ਿਲਮਾਏ ਗਏ ਇਹ ਗੀਤ `ਸਾਗਾ ਮਿਊਜ਼ਿਕ` ਕੰਪਨੀ ਦੀ ਪੇਸ਼ਕਸ਼ ਹਨ। ਦੋਵਾਂ ਗੀਤਾਂ ਦਾ ਵਧੀਆ ਫ਼ਿਲਮਾਂਕਣ ਅਤੇ ਮੈਲੋਡੀਅਸ ਸੰਗੀਤ ਤੋਂ ਭਲੀਭਾਂਤ ਹੀ ਅੰਦਾਜ਼ਾ ਲਗੱਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਮਿਊਜ਼ੀਕਲੀ ਵੀ ਹਿੱਟ ਹੋਣ ਵਾਲੀ ਹੈ।
You may also like
ਇਸ ਹਿੰਦੀ ਗਾਣੇ ਦੀ ਰਿਲੀਜ਼ ਪਾਰਟੀ ਨੂੰ ਸਿਨੇ ਸਿਤਾਰਿਆ ਨੇ ਲਾਏ...
म्यूजिक वीडियो ‘तेरे बिना जीना नहीं’...
ਪੰਜਾਬੀ ਸਕਰੀਨ ਕਲੱਬ ਵੱਲੋਂ ਮਰਹੂਮ ਗਾਇਕ ਸ੍ਰੀ ਮਹਿੰਦਰ ਕਪੂਰ...
ਗੁਰਦਾਸ ਮਾਨ ਸਾਹਬ ਦੀ ਮਾਫੀ !
ਇਹੋ ਹੋਣਾ ਚਾਹੀਦੈ ਸਾਡੀ ਫ਼ਿਲਮ ਅਤੇ ਸੰਗੀਤ ਇੰਡਸਟ੍ਰੀ ਦਾ ਅਸਲ...
ਵੱਧ ਤੋਂ ਵੱਧ ਰੁੱਖ ਲਗਾਓ ਅਤੇ ਪੁਰਾਤਨ ਨਿਸ਼ਾਨੀਆਂ ਨੂੰ ਵੀ ਸਾਂਭ...
About the author
