ਨਵੇਂ ਸਾਲ ਦੀ ਸ਼ੁਰੂਆਤ ਇਸ ਵਾਰ ਦੋ ਫ਼ਿਲਮਾਂ ’ਦੁੱਲਾ ਵੈਲੀ’ ਤੇ ’ਇਸ਼ਕਾ ਤੋਂ ਹੋਣ ਜਾ ਰਹੀ ਹੈ। 4 ਜਨਵਰੀ ਨੂੰ ਰਿਲੀਜ਼ ਹੋ ਰਹੀ ਫ਼ਿਲਮ ’ਦੁੱਲਾ ਵੈਲੀ’ ਦੇ ਨਿਰਮਾਤਾ ਮਲਕੀਤ ਬੁੱਟਰ, ਸੰਦੀਪ ਪ੍ਰਸਾਦਿ ਵੱਲੋਂ ਨਿਰਮਤ ਤੇ ਮਲਕੀਤ ਬੁੱਟਰ ਅਤੇ ਖ਼ੁਸ਼ਬੂ ਸ਼ਰਮਾ ਦੀ ਲਿਖਤ ਇਹ ਫ਼ਿਲਮ ਦਾ ਅਧਾਰ ਵੈਲੀਆਂ ਦੀ ਜ਼ਿੰਦਗੀ ਅਤੇ ਜ਼ਮੀਨਾਂ ਦੇ ਕਬਜ਼ਿਆਂ ਨੂੰ ਲੈ ਕੇ ਬੁਣਿਆ ਗਿਆ ਹੈ, ਜੋੋ ਕਿ ਗੱੁਗੂ ਗਿੱਲ ਅਤੇ ਯੋਗਰਾਜ ਦੀਆਂ ਪੁਰਾਣੀਆਂ ਫ਼ਿਲਮਾਂ ਦੇ ਦੌਰ ਵਾਲੇ ਦਿਨ ਚੇਤੇ ਕਰਵਾਏਗੀ। ਭਾਵੇਂ ਇਹ ਵਿਸ਼ਾ ਨਵਾਂ ਨਹੀਂ ਹੈ ਪਰ ਅੱਜ ਦੀਆਂ ਲਗਾਤਾਰ ਇੱਕੋ ਵਿਸ਼ੇ, ਕਮੇਡੀ ’ਤੇ ਆ ਰਹੀਆਂ ਫ਼ਿਲਮਾਂ ਤੋਂ ਨਿਜਾਤ ਜ਼ਰੂਰ ਦਵਾਏਗੀ। ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਦੇ ਨਾਲ ਇਸ ਵਾਰ ਮੁਹੰਮਦ ਸਦੀਕ ਵੀ ਇਤਿਹਾਸ ਦੁਹਰਾਉਣ ਜਾ ਰਹੇ ਹਨ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿਚ ਸਰਬਜੀਤ ਚੀਮਾ, ਅਵਤਾਰ ਗਿੱਲ, ਨੀਟੂ ਪੰਧੇਰ, ਹੈਰੀ ਸਚਦੇਵਾ, ਗੁਗਨੀ ਗਿੱਲ, ਮਲਕੀਤ ਬੱੁਟਰ, ਨੀਤ ਮਹੱਲ, ਅਕਾਕਾਂਸ਼ਾ ਸਰੀਨ, ਪ੍ਰਗਟ ਭਾਗੂ, ਧਨਵੰਤ ਝਿੱਖਾ, ਮਨੂੰ ਗਿੱਲ, ਸੰਨੀ ਧਨੋਆ, ਜੋਤੀ ਸ਼ਰਮਾ, ਜਨਕ ਜੋਸ਼ੀ, ਮਨੀ ਖਹਿਰਾ, ਲਖਵੀਰ ੳੱੁਪਲ ਅਤੇ ਸਰਬਜੀਤ ਚੀਮਾ ਦਾ ਬੇਟਾ ਗੁਰਵਰ ਚੀਮਾ ਵੀ ਇਸ ਫ਼ਿਲਮ ਰਾਹੀਂ ਪਾਲੀਵੱੁਡ ਵਿਚ ਬਤੌਰ ਹੀਰੋ ਐਂਟਰੀ ਕਰਨ ਜਾ ਰਿਹਾ ਹੈ। ਫ਼ਿਲਮ ਦਾ ਸੰਗੀਤ ‘ਸ਼ਮਾਰੂ ਕੰਪਨੀ’ ਵੱਲੋਂ ਰਿਲੀਜ਼ ਕੀਤਾ ਗਿਆ ਹੈ। ‘ਓਮ ਜੀ ਗਰੱੁਪ’ ਇਸ ਫ਼ਿਲਮ ਦੇ ਡਿ੍ਸਟੀਬਿਊਟਰ ਹਨ। ਨਵੇਂ ਵਰੇ੍ਦੀ ਪਹਿਲੀ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਹੁੰਗਾਰਾ ਮਿਲਣ ਦੀ ਪੂਰੀ-ਪੂਰੀ ਆਸ ਹੈ। ਇਸ ਦੇ ਨਾਲ ਹੀ ਨਵੇਂ ਵਰ੍ਹੇ ਦੀ ਸ਼ੁਰੂਆਤ ਵਿਚ ਇਕ ਵਾਰ ਫੇਰ ੪ ਜਨਵਰੀ ਨੂੰ ਹੀ ਨਵ ਬਾਜਵਾ ਫ਼ਿਲਮ ’ਇਸ਼ਕਾ’ ਰਾਹੀਂ ਆਪਣੀ ਕਿਸਮਤ ਅਜ਼ਮਾਉਣ ਦੀ ਤਿਆਰੀ ਵਿਚ ਹੈ। ਦੋਵਾਂ ਫ਼ਿਲਮਾਂ ਲਈ ’ਪੰਜਾਬੀ ਸਕਰੀਨ’ ਵੱਲੋਂ ਸ਼ੱੁਭ ਇੱਛਾਵਾਂ !