Pollywood

ਫ਼ਿਲਮ ‘ਪਾਣੀ ’ਚ ਮਧਾਣੀ’ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ, 5 ਨਵੰਬਰ ਨੂੰ ਹੋਵੇਗੀ ਰਿਲੀਜ਼। 🎞🎞🎞🎞🎞🎞🎞🎞🎞

Written by Daljit Arora

(ਪੰ:ਸ) ਫ਼ਿਲਮ ਦਾ ਟ੍ਰੇਲਰ ਲਾਂਚ ਹੁੰਦਿਆ ਹੀ ਪੰਜਾਬੀ ਸਿਨੇ ਦਰਸ਼ਕਾ ਵਿਚ ਕਾਫੀ ਖੁਸ਼ੀ ਅਤੇ ਉਤਸ਼ਾਹ ਨਜ਼ਰ ਆ ਰਿਹਾ ਹੈ। ਗਿੱਪੀ ਗਰੇਵਾਲ ਅਤੇ ਉਹਨਾਂ ਨਾਲ ਬਹੁਤ ਹੀ ਖੂਬਸੂਰਤ ਤੇ ਬਾਕਮਾਲ ਅਦਾਕਾਰਾ ਨੀਰੂ ਬਾਜਵਾ ਇਹਨਾਂ ਦੋਨਾਂ ਦੀ ਜੋੜੀ 12 ਸਾਲਾਂ ਬਾਅਦ ਵੱਡੇ ਪਰਦੇ ਤੇ ਇਕੱਠਿਆਂ ਨਜ਼ਰ ਆਏਗੀ ਅਤੇ ਟ੍ਰੇਲਰ ਦੇ ਦਰਸ਼ਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰਾ ਨੇ ਫ਼ਿਲਮ ਅਤੇ ਇਸ ਜੋੜੀ ਦੀ ਮਜਬੂਤੀ ਸਾਬਤ ਕਰ ਦਿੱਤੀ ਹੈ। ਏਨੇ ਥੋੜ੍ਹੇ ਸਮੇਂ ‘ਚ 7 ਮਿਲੀਅਨ ਵਿਊਜ਼ ਪਾਰ ਕਰ ਚੁੱਕਿਆ ਫ਼ਿਲਮ ਦਾ ਟ੍ਰੇਲਰ ਆਪਣੇ ਆਪ ਵਿਚ ਵੱਡਾ ਮਾਰਕਾ ਹੈ।
ਖੁਸ਼ੀ ਦੀ ਗੱਲ ਇਹ ਹੈ ਕਿ ਹਾਲੇ ਸਿਰਫ ਇਕ ਟ੍ਰੇਲਰ ਦੇ ਸਾਹਮਣੇ ਆਉਣ ਤੇ ਇਹ ਫ਼ਿਲਮ ਕਾਫੀ ਚਰਚਾ ਵਿਚ ਹੈ ਪਰ ਜਦੋਂ ਪੂਰੀ ਮੂਵੀ ਲੋਕਾਂ ਦੇ ਰੂਬਰੂ ਹੋਈ ਤਾਂ ਨਵੇਂ ਰਿਕਾਰਡ ਬਣਨਾ ਸੁਭਾਵਿਕ ਹੈ।
ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਵੱਲੋਂ  ‘ਪਾਣੀ ਚ ਮਧਾਣੀ’ ਫ਼ਿਲਮ 5 ਨਵੰਬਰ 2021 ਨੂੰ ਸਿਨੇਮਾ ਘਰਾਂ ਵਿਚ ਆ ਰਹੀ ਹੈ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦੀ ਧਮਾਕੇਦਾਰ ਸਮਗਰੀ ਹੈ। ਇਸ ਵਿਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫ਼ਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਵਿਚ ਨਿਭਾਉਂਦੇ ਨਜ਼ਰ ਆਉਣਗੇ।
ਇਕ ਵੱਖਰੀ ਸੋਚ ਵਾਲੇ ਨਿਰਦੇਸ਼ਕ, ਵਿਜੇ ਕੁਮਾਰ ਅਰੋੜਾ (ਦਾਦੂ) ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂ.ਐਸ. ਏ.) ਨੇ ਇਸ ਫਿ਼ਲਮ ਦਾ ਨਿਰਮਾਣ ਕੀਤਾ ਹੈ। ਸੰਗੀਤ ਹੰਬਲ ਮਿਉਜ਼ਿਕ ‘ਤੇ ਰਿਲੀਜ਼ ਕੀਤਾ ਜਾਵੇਗਾ ਜਿਸ ਨੂੰ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੋ,ਇਸ ਵਿਚ ਹੈਪੀ ਰਾਏਕੋਟੀ ਦੇ ਲਿਖੇ ਗੀਤ ਬਾਕਮਾਲ ਹਨ।

ਇਸ ਟ੍ਰੇਲਰ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਗਿੱਪੀ ਗਰੇਵਾਲ ਨੇ ਕਿਹਾ ਕਿ ਖੁਸ਼ੀ ਹੁੰਦੀ ਹੈ ਦਰਸ਼ਕਾਂ ਵਿਚ ਏਨਾ ਉਤਸ਼ਾਹ ਦੇਖ ਕੇ, ਪਰ ਹਾਲੇ ਦਰਸ਼ਕਾਂ ਨੂੰ ਇਹ ਨਹੀਂ ਪਤਾ ਕਿ ਇਹ ਟ੍ਰੇਲਰ ਸਿਰਫ ਇਕ ਝਲਕ ਹੈ ਤੇ ਮੂਵੀ ਦਾ ਸਿਰਫ 10% ਮਸਾਲਾ ਹੈ, ਪੂਰੀ ਫਿਲਮ ਵਿਚ ਕਿੰਨਾ ਕੁਝ ਦੇਖਣ ਨੂੰ ਮਿਲਣਾ ਹੈ,ਇਹ ਸੱਚਮੁੱਚ ਲੋਕਾਂ ਲਈ ਸਰਪਰਾਈਜ਼ ਹੋਵੇਗਾ।
ਨਿਰਮਾਤਾ ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ ਨੇ ਕਿਹਾ ਕਿ ਇਸ ਫ਼ਿਲਮ ਦੇ ਨਿਰਮਾਤਾ ਹੋਣ ਨਾਤੇ, ਸਾਨੂੰ ਆਪਣੀ ਫ਼ਿਲਮ ਤੋਂ ਕਾਫੀ ਉਮੀਦ ਹੈ। ਜਿਸ ਹਿਸਾਬ ਨਾਲ ਲੋਕਾਂ ਨੂੰ ਟ੍ਰੇਲਰ ਪਸੰਦ ਆਇਆ ਰਿਹਾ ਹੈ ਅਤੇ 2 ਦਿਨਾਂ ਵਿਚ ਹੀ ਟ੍ਰੇਲਰ 7 ਮਿਲੀਅਨ ਵਿਊਜ਼ ਪਾਰ ਕਰ ਚੁੱਕਾ ਹੈ, ਪਾਲੀਵੁੱਡ ਵਿਚ ਇਕ ਵੱਖਰਾ ਇਤਿਹਾਸ ਬਣਨ ਵਾਲਾ ਹੈ।”
ਸੋ 5 ਨਵੰਬਰ 2021 ਨੂੰ ਸਾਰੀ ਦੁਨੀਆ ਦੇ ਪੰਜਾਬੀ ਫ਼ਿਲਮ ਦਰਸ਼ਕ ਫ਼ਿਲਮ ਦੇਖਣ ਲਈ ਰਹਿਣ।

Comments & Suggestions

Comments & Suggestions

About the author

Daljit Arora