1 ਨਵੰਬਰ 2021, PSNE- ਪੁਰਾਣੇ ਸਮਿਆਂ ਬਾਰੇ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਕਈ ਵਾਰ ਸੁਣਿਆ ਹੈ ਕਿ ਜਦੋਂ ਮੇਲੇ ਜਾਂ ਅਖਾੜੇ ਲਗਾ ਕੇ ਤਿਉਹਾਰ ਮਨਾਏ ਜਾਂਦੇ ਸਨ ਅਤੇ ਆਮ ਆਦਮੀ ਆਪਣੀ ਕਿਸਮਤ ਬਦਲਣ ਲਈ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ। ਇਨ੍ਹਾਂ ਸਾਰੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਪੰਜਾਬੀ ਇੰਡਸਟਰੀ ਦੇ ਰੌਕ ਸਟਾਰ ਗਿੱਪੀ ਗਰੇਵਾਲ ਅਤੇ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ ‘ਪਾਣੀ ਚ ਮਧਾਣੀ’ ਵਿਚ 12 ਸਾਲਾਂ ਬਾਅਦ ਇਕੱਠੇ ਨਜ਼ਰ ਆਉਣਗੇ।
ਫਿਲਮ ਦੇ ਨਿਰਮਾਤਾਵਾਂ ਅਦਾਕਾਰਾਂ ਦੇ ਪਹਿਰਾਵੇ ਅਤੇ ਸੰਗੀਤ ਨਾਲ 1980 ਦੇ ਦਹਾਕੇ ਦੇ ਪੁਰਾਣੇ ਦੌਰ ਨੂੰ ਵਾਪਸ ਲਿਆਏ ਹਨ। ਸੰਗੀਤ ਵਿਚ ਰੈਟਰੋ ਯੰਤਰਾਂ, ਬੈਂਜੋ ਅਤੇ ਅਕਾਰਡੀਅਨ ਸ਼ਾਮਲ ਹੈ, ਜੋ ਕਿ ਅੱਜ ਅਲੋਪ ਹੋ ਗਏ ਹਨ।
ਫਿਲਮ ਦਾ ਪ੍ਰਦਰਸ਼ਨ ਇਕ ਸ਼ਾਨਦਾਰ ਬਦਲਾਅ ਹੋਵੇਗਾ, ਜਿੱਥੇ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਬਿਲਕੁਲ ਨਵਾਂ ਅਨੁਭਵ ਹੋਵੇਗਾ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਫਿਲਮ ਦੇ ਨਿਰਦੇਸ਼ਕ ‘ਦਾਦੂਜੀ’ (ਵਿਜੇ ਕੁਮਾਰ ਅਰੋੜਾ) ਪੰਜਾਬੀ ਇੰਡਸਟਰੀ ਲਈ ਨਵੇਂ ਹਨ, ਉਨ੍ਹਾਂ ਨੇ ਆਪਣੇ ਪੂਰੇ ਆਤਮ-ਵਿਸ਼ਵਾਸ ਨਾਲ ਕੰਮ ਕਰਨ ਲਈ ਸਭ ਤੋਂ ਯੋਗ ਕਲਾਕਾਰਾਂ ਨੂੰ ਚੁਣਿਆ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਕਲਾਕਾਰ ਦੁਨੀਆ ਭਰ ਦੇ ਦਰਸ਼ਕਾਂ ਦਾ ਧਿਆਨ ਖਿੱਚਣ ਦੇ ਸਮਰੱਥ ਹਨ।
ਨਰੇਸ਼ ਕਥੂਰੀਆ ਦੀ ਅਦਾਕਾਰਾਂ ਦੇ ਹਵਾਲੇ ਨਾਲ ਹੀ ਸਕ੍ਰਿਪਟ ਲਿਖੀ ਹੈ। ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ ਅਤੇ ਕਰਮਜੀਤ ਅਨਮੋਲ ਹਰ ਪੰਜਾਬੀ ਫ਼ਿਲਮ ਦੀ ਨੀਂਹ ਵਾਂਗ ਰਹੇ ਹਨ ਅਤੇ ਜਦੋਂ ਉਹ ਇਸ ਫ਼ਿਲਮ ਵਿਚ ਵੀ ਇਕੱਠੇ ਦਿਸਣਗੇ , ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਫ਼ਿਲਮ ਕਿਸ ਹੱਦ ਤੱਕ ਅੱਗੇ ਵੱਧ ਸਕਦੀ ਹੈ। ਫਿਲਮ ‘ਚ ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਇਫਤਿਖਾਰ ਠਾਕੁਰ ਵੀ ਨਜ਼ਰ ਆਉਣਗੇ।
ਫਿਲਮ ਦੇ ਵਿਸ਼ੇ ਮੁਤਾਬਕ ਇਕ ਮਿਸਾਲ ਕਾਇਮ ਕਰਦੇ ਹੋਏ,ਮੌਜ-ਮਸਤੀ ਅਤੇ ਮਨੋਰੰਜਨ ਤੋਂ ਇਲਾਵਾ ਸਾਨੂੰ ਆਪਣੇ ਕੰਮ ਨੂੰ ਪੂਰਾ ਕਰਨ ਦਾ ਵੀ ਸਹੀ ਤਰੀਕਾ ਚੁਣਨਾ ਚਾਹੀਦਾ ਹੈ ਨਾ ਕਿ ਗੁੱਲੀ ਵਾਂਗ ਆਪਣੀ ਗੁਆਚੀ ਟਿਕਟ ਲੱਭਣ ਲਈ ਜੁਗਾੜ ਲਗਾਣਾ ਚਾਹੀਦੈ ।
ਇਹ ਫਿਲਮ ਕਾਮੇਡੀ, ਡਰਾਮਾ, ਰੋਮਾਂਸ ਅਤੇ ਜਜ਼ਬਾਤਾਂ ਦਾ ਇੱਕ ਪੂਰਾ ਪੈਕੇਜ ਹੈ, ਜੋ 5 ਨਵੰਬਰ 2021 ਨੂੰ ਤੁਹਾਡੇ ਸਹਿਰ ਦੇ ਨੇੜੇਲੇ ਸਿਨੇਮਾਘਰਾਂ ਵਿਚ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ।