ਫ਼ਿਲਮ “ਦਾ ਗ੍ਰੇਟ ਗਲੈਮਰ” ਦਾ ਇਹ ਗੀਤ ਜਿਸ ਨੂੰ ਸਭ ਨੇ ਸੁਣਿਆ ਹੈ ਅਤੇ ਸੱਚਮੁੱਚ ਕਿਸੇ ਫ਼ਿਲਮ ਦੀ ਪੂਰੀ ਕਹਾਣੀ ਨੂੰ ਪਰਦੇ ਤੇ ਉਤਾਰਣ ਲਈ ਵੀ ਦੋ ਸ਼ਬਦਾਂ ਦਾ ਸਹਾਰਾ ਹੀ ਕਾਫੀ ਹੁੰਦਾ ਹੈ ਅਤੇ ਅਜਿਹਾ ਸਾਬਤ ਕਰ ਵਿਖਾਇਆ ਰਾਣਾ ਰਣਬੀਰ ਦੀ ਲਿਖਤ ਅਤੇ ਨਿਰਦੇਸ਼ਤ ਸ਼ੋਰਟ ਫਿਲਮ “WHY / ਕਿਉਂ” ਵਿਚਲੇ ਦੋ ਸੰਵਾਦਾਂ ਨੇ, ਜਿਨਾਂ ਨੂੰ ਕੇਵਲ ਦੋ ਹੀ ਕਲਾਕਾਰਾ ਦੁਆਰਾ ਬੜੀ ਖੂਬਸੂਰਤੀ ਨਾਲ ਨਿਰਦੇਸ਼ਕ ਨੇ ਪੇਸ਼ ਕੀਤਾ ਹੈ।
ਇਹ ਬੋਲ ਹਨ
ਕਿਉਂ ❗ਤੂੰ ਐਸਾ ਕਿਉਂ ਕੀਤਾ ❓ ਬੋਲ , ਮੇਰੇ ਕੋਲ ਆ ਕੇ ਬੋਲ , ਤੂੰ ਅਜਿਹਾ ਕਿਉਂ ਕੀਤਾ ? ਇਹ ਦੋ ਅਜਿਹੇ ਸੰਵਾਦ ਹਨ ਜਿਨ੍ਹਾਂ ਤੇ ਇਹ15 ਮਿੰਟਾ ਦੀ ਫ਼ਿਲਮ ਖੜੀ ਹੈ।
ਕਿਵੇਂ ਸਮੇਂ ਸਮੇ ਦੇ ਨਾਲ ਦੋ ਜੀਵਨ ਸਾਥੀਆਂ ਦੀ ਜ਼ਿੰਦਗੀ ਵਿਚ ਇਨ੍ਹਾਂ ਦੋ ਸ਼ਬਦਾ ਦੇ ਅਰਥ ਬਦਲਦੇ ਹਨ, ਕਦੇ ਪਿਆਰ, ਕਦੇ ਗੁੱਸਾ, ਕਦੇ ਤਕਰਾਰ, ਕਦੇ ਖਿੱਝ, ਕਦੇ ਇਕ-ਦੂਜੇ ਤੋਂ ਕਦੇ ਨਾ ਮਿਲਣ ਵਾਲੇ ਸੱਵਾਲਾਂ ਦੇ ਜਵਾਬ ਤੇ ਕਦੇ ਆਪਣੀ ਗਲਤੀ ਦਾ ਉਹ ਪਛਤਾਵਾ ਜਿਸ ਦਾ ਅਹਿਸਾਸ ਅਸੀਂ ਚਾਹ ਕੇ ਵੀ ਉਸ ਨੂੰ ਨਹੀਂ ਕਰਵਾ ਸਕਦੇ ਜਿਸ ਨੂੰ ਕੇ ਕਰਵਾਉਣਾ ਚਾਹੁੰਦੇ ਹਾਂ, ਮਤਲਬ ਕਿ ਬਹੁਤ ਹੀ ਦਿਲਚਸਪ ਅਤੇ ਜਜ਼ਬਾਤਾਂ ਭਰਿਆ ਕੌੜਾ ਸੱਚ ਹੈ ਇਸ ਫ਼ਿਲਮ ਦਾ ਇਹ ਵਿਸ਼ਾ।
ਇਹ ਫ਼ਿਲਮ ਇਹ ਵੀ ਦਰਸਾਉਂਦੀ ਹੈ ਕਿ ਕਿਸੇ ਫ਼ਿਲਮ ਰਾਹੀਂ ਸਮਾਜਿਕ ਸੰਦੇਸ਼ ਦੇਣ ਲਈ ਲੰਮੇ ਚੌੜੇ ਲੈਕਚਰਬਾਜ਼ੀ ਵਾਲੇ ਸੰਵਾਦਾਂ ਦੀ ਲੋੜ ਨਹੀਂ ਹੁੰਦੀ, ਕਿਉਂਕਿ ਫ਼ਿਲਮੀ ਪਰਦੇ ਦੀ ਰਚਨਾ ਹੀ ਮਨੋਰੰਜਨ ਦੇ ਨਾਲ ਸੰਦੇਸ਼ ਲਈ ਹੋਈ ਹੈ ਅਤੇ ਇਹ ਫ਼ਿਲਮੀ ਪਰਦਾ ਆਪਣੇ ਆਪ ਵਿਚ ਇਕ ਸੰਵਾਦ ਵੀ, ਬਸ਼ਰਤਕਿ ਜੇ ਨਿਰਦੇਸ਼ਕ, ਕਹਾਣੀਕਾਰ ਦੀ ਗੱਲ ਨੂੰ ਰਚਨਾਤਮਕ ਦ੍ਰਿਸ਼ਾਂ ਦੁਆਰਾ ਦਰਸ਼ਕਾਂ ਕੰਨੀ ਸਰਲਤਾ ਨਾਲ ਪਹੁੰਚਾ ਪਾਵੇ ਅਤੇ ਇਹ ਸਭ ਖੂਬੀਆਂ ਇਸ ਫ਼ਿਲਮ ਰਾਹੀਂ ਦੇਖੀਆਂ ਜਾ ਸਕਦੀਆਂ ਹਨ।
ਫ਼ਿਲਮ ਵਿਚਲੇ ਦੋਨੋਂ ਲੀਡ ਕਲਾਕਾਰਾਂ ਮਨਜੋਤ ਢਿਲੋਂ ਅਤੇ ਹਰਮਨ ਰਨਵਿਜੈ ਦੀ ਕੁਦਰਤਨ ਅਦਾਕਾਰੀ ਫ਼ਿਲਮ ਦੇ ਵਿਸ਼ੇ ਨਾਲ ਪੂਰਾ ਪੂਰਾ ਨਿਆਂ ਕਰਦੀ ਹੈ ਅਤੇ ਬਾਕੀ ਸਭ ਪਰਦੇ ਪਿਛਲੀਆਂ ਤਕਨੀਕੀ ਕਲਾਵਾਂ ਦੇ ਨਾਲ ਨਾਲ ਮਨਜੋਤ ਢਿੱਲੋਂ ਦੇ ਗਾਏ ਓਪਨਿੰਗ ਗੀਤ ਦਾ ਕਲਾਤਮਕ ਫਿਲਮਾਕਣ, ਸ਼ਬਦ ਰਚਨਾ ਅਤੇ ਸੰਗੀਤ ਵੀ ਪਾਗਲਪਣ ਦੀ ਹੱਦ ਤੱਕ ਫ਼ਿਲਮ ਮੇਕਿੰਗ ਪ੍ਤੀ ਜਨੂੰਨ ਦਰਸਾਉਂਦਾ ਹੈ, ਜਿਸ ਲਈ ਰਾਣਾ ਰਣਬੀਰ ਅਤੇ ਨਿਰਮਾਤਾ ਹੈਰੀ ਚਾਹਲ ਸਮੇਤ ਸਾਰੀ ਟੀਮ ਵਧਾਈ ਦੀ ਪਾਤਰ ਹੈ।ਬੀਤੇ ਦਿਨੀਂ ਯੂਟੀਊਬ ਤੇ ਰਿਲੀਜ਼ ਹੋਈ ਇਸ ਫ਼ਿਲਮ ਨੂੰ ਕੱਲ੍ਹ ਹੀ ਵੇਖਣ ਦਾ ਮੌਕਾ ਮਿਲਿਆ ਥੋੜਾ ਲੇਟ ਜ਼ਰੂਰ ਹੋਇਆਂ ਹਾਂ ਪਰ ਇਹ ਤਾਂ ਸਦਾ ਬਹਾਰ ਤੋਹਫ਼ਾ ਹੈ ਹਰ ਸਿਨੇ ਪ੍ਰੇਮੀ ਲਈ 🙏
ਮੇਰੀ ਸੋਚ
ਜੇ ਫ਼ਿਲਮਾਂ ਚੰਗੀਆਂ ਬਣਨਗੀਆਂ ਤਾਂ ਸਮੀਖਿਆਵਾਂ ਕਿਉਂ ਨਈ ਖੂਬਸੂਰਤੀ ਨਾਲ ਲਿਖੀਆਂ ਜਾਣਗੀਆਂ ⁉️🙂
-ਦਲਜੀਤ-(ਪੰਜਾਬੀ ਸਕਰੀਨ)🙏