10 ਜਨਵਰੀ ਨੂੰ ਪੰਜਾਬੀ ਅਤੇ ਹਿੰਦੀ ਫਿਲਮ ਸਟਾਰ ਵਿਵੇਕ ਸ਼ੌਕ ਦੀ ਬਰਸੀ ਹੈ। ਜਿਨ੍ਹਾਂ ਦਾ ਦੇਹਾਂਤ 10 ਜਨਵਰੀ 2011 ਨੂੰ ਹੋਇਆ ਸੀ।
ਅੱਜ ਉਨ੍ਹਾਂ ਨੂੰ ਯਾਦ ਕਰਨ ਦਾ ਕੁਝ ਮਤਲਬ ਹੈ।
ਵਿਵੇਕ ਸ਼ੌਕ ਸਾਲ 2001 ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ ਗਦਰ ਏਕ ਪ੍ਰੇਮ ਕਥਾ ਵਿੱਚ ਦਰਮਿਯਾਨ ਸਿੰਘ ਦੀ ਭੂਮਿਕਾ ਵਿੱਚ ਨਜ਼ਰ ਆਏ ਸੀ। ਉਨ੍ਹਾਂ ਨੇ ਦਰਮਿਆਨ ਸਿੰਘ ਦੇ ਕਿਰਦਾਰ ਨੂੰ ਇੰਨੀ ਖੂਬਸੂਰਤੀ ਨਾਲ ਨਿਭਾਇਆ ਕਿ ਉਹ ਫਿਲਮ ਦੇ ਸਭ ਤੋਂ ਪਿਆਰੇ ਕਿਰਦਾਰਾਂ ਵਿੱਚੋਂ ਇੱਕ ਬਣ ਗਿਆ।
ਫਿਲਮ ‘ਚ ਉਹ ਤਾਰਾ ਸਿੰਘ ਯਾਨੀ ਸੰਨੀ ਦਿਓਲ ਦੇ ਸਹਾਇਕ ਅਤੇ ਚੰਗੇ ਦੋਸਤ ਬਣੇ ਸਨ। ਦਰਮਿਆਨ ਸਿੰਘ ਤਾਰਾ ਸਿੰਘ ਦਾ ਅਜਿਹਾ ਵਫ਼ਾਦਾਰ ਦੋਸਤ ਹੈ ਕਿ ਉਹ ਤਾਰਾ ਸਿੰਘ ਦੀ ਪਤਨੀ ਅਤੇ ਬੱਚੇ ਨੂੰ ਆਪਣੀ ਜਾਨ ਦੀ ਕੀਮਤ ‘ਤੇ ਪਾਕਿਸਤਾਨ ਤੋਂ ਵਾਪਸ ਲਿਆਉਣ ਲਈ ਤਾਰਾ ਸਿੰਘ ਨਾਲ ਜਾਂਦਾ ਹੈ।
ਦਰਮਿਆਨ ਸਿੰਘ ਦਾ ਕਿਰਦਾਰ ਹਿੱਟ ਹੋਣ ਤੋਂ ਬਾਅਦ ਵਿਵੇਕ ਸ਼ੌਕ ਦੀ ਕਿਸਮਤ ਹੀ ਬਦਲ ਗਈ। ਇਕ ਤੋਂ ਬਾਅਦ ਇਕ ਰੋਲ ਉਸ ਕੋਲ ਆਉਣ ਲੱਗੇ। ਉਨ੍ਹਾਂ ਲਈ ਕੰਮ ਦੀ ਕੋਈ ਕਮੀ ਨਹੀਂ ਸੀ।
21 ਸਾਲ ਪਹਿਲਾਂ ਗਦਰ ਏਕ ਪ੍ਰੇਮਕਥਾ ਫਿਲਮ ਬਣੀ ਸੀ ਜਦੋਂਕਿ 11 ਸਾਲ ਪਹਿਲਾਂ ਵਿਵੇਕ ਸ਼ੌਕ ਚਲੇ ਗਏ।
ਹੁਣ ਜਦੋਂ 2022 ਵਿੱਚ ਗਦਰ ਏਕ ਪ੍ਰੇਮਕਥਾ ਦਾ ਸੀਕਵਲ ਬਣ ਰਿਹਾ ਹੈ ਤਾਂ ਫਿਲਮ ਦੀ ਸਭ ਤੋਂ ਵੱਡੀ ਕੰਮੀ ਦਰਮਿਆਨ ਸਿੰਘ ਯਾਨਿ ਵਿਵੇਕ ਸ਼ੌਕ ਰਹੇਗੀ। ਜੋ ਤਾਰਾ ਸਿੰਘ ਨਾਲ ਜੀਤੇ ਯਾਨਿ ਉਤਕਰਸ਼ ਸ਼ਰਮਾਂ ਦੀ ਮਦਦ ਕਰਨ ਪਾਕਿਸਤਾਨ ਨਹੀਂ ਜਾ ਸਕਣਗੇ। ਗਦਰ ਏਕ ਪ੍ਰੇਮਕਥਾ ਦੇ ਹੀਰੋ ਸੰਨੀ ਦਿਓਲ ਅਤੇ ਹੀਰੋਈਨ ਅਮਿਸ਼ਾ ਪਟੇਲ ਸੀ। ਜੀਤੇ ਦਾ ਕਿਰਦਾਰ ਬਾਲ ਉਤਕਰਸ਼ ਸ਼ਰਮਾ ਨੇ ਨਿਭਾਇਆ ਸੀ। ਵਿਵੇਕ ਨੇ ਇਸ ਤੋਂ ਬਿਨਾਂ ਸੰਨੀ ਦਿਓਲ ਨਾਲ ਚੈਂਪੀਅਨ, ਖੇਲ, ਹੈਲੋ ਡਾਰਲਿੰਗ, ਇੰਡੀਅਨ, ਮਾਂ ਤੁਝੇ ਸਲਾਮ, 23 ਮਾਰਚ 1931 ਸ਼ਹੀਦ ਫਿਲਮਾਂ ਕੀਤੀਆਂ। 2005 ਵਿੱਚ ਵਿਵੇਕ ਨੇ ਪੰਜਾਬੀ ਫਿਲਮ ਨਲੈਕ ਪ੍ਰੋਡਿਊਸ ਕੀਤੀ ਸੀ ਤਾਂ ਬੌਬੀ ਦਿਓਲ ਨੇ ਇਸ ਫਿਲਮ ਵਿੱਚ ਕੈਮਿਓ ਰੋਲ ਕੀਤਾ ਸੀ। ਇਸ ਫਿਲਮ ਦੇ ਹੀਰੋ ਵੀ ਵਿਵੇਕ ਸ਼ੌਕ ਸਨ। ਵਿਵੇਕ ਸ਼ੌਕ ਨੇ ਬੌਬੀ ਦਿਓਲ ਨਾਲ 23 ਮਾਰਚ 1931 ਸ਼ਹੀਦ ਤੋਂ ਬਿਨਾਂ ਹਮਕੋ ਤੁਮਸੇ ਪਿਆਰ ਹੈ, ਨੰਨ੍ਹੇ ਜੈਸਮਲੇਰ, ਬਰਸਾਤ, ਵਾਦਾ ਰਹਾ, ਹੀਰੋਜ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ, ਜੁਰਮ ਅਤੇ ਟੈਨਗੋ ਚਾਰਲੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਇਨ੍ਹਾਂ ਦੇ ਪਿਤਾ ਧਰਮਿੰਦਰ ਨਾਲ ਵੀ 1998 ਵਿੱਚ ਆਈ ਫਿਲਮ ਬਰਸਾਤ ਕੀ ਰਾਤ ਵਿਚ ਵਿਵੇਕ ਸ਼ੌਕ ਦਾ ਰੋਲ ਸੀ। ਗਦਰ ਏਕ ਪ੍ਰੇਮ ਕਥਾ ਦੀ ਹੀਰੋਈਨ ਅਮਿਸ਼ਾ ਪਟੇਲ ਨਾਲ ਵੀ ਸ਼ਬਨਮ ਮੌਸੀ, ਜਮੀਰ, ਹਮਕੋ ਤੁਮਸੇ ਪਿਆਰ ਹੈ ਫਿਲਮਾਂ ਵਿੱਚ ਵਿਵੇਕ ਦਾ ਰੋਲ ਸੀ। ਹੇਮਾ ਮਾਲਿਨੀ ਨਾਲ ਵੀ ਵਿਵੇਕ ਨੇ ਸਦੀਆਂ ਫਿਲਮ ਵਿਚ ਰੋਲ ਕੀਤਾ ਸੀ।
ਨਿਰਮਾਤਾ ਨਿਰਦੇਸ਼ਕ ਅਨਿਲ ਸ਼ਰਮਾ ਨੇ ਵਿਵੇਕ ਨੂੰ ਅਬ ਤੁਮਹਾਰੇ ਹਵਾਲੇ ਵਤਨ ਸਾਥੀਓ ਵਿੱਚ ਰਿਪਿਟ ਕੀਤਾ ਸੀ।
ਵਿਵੇਕ ਸ਼ੌਕ ਦਾ ਪਰਿਵਾਰ ਇਨ੍ਹਾਂ ਦਿਨਾਂ ਵਿੱਚ ਮੁੰਬਈ ਹੀ ਰਹਿੰਦਾ ਹੈ। ਵਿਵੇਕ ਸ਼ੌਕ ਦਾ 21 ਸਾਲਾ ਬੇਟਾ ਸੁਨਿਸ਼ਠ ਸ਼ੌਕ ਜਾਬ ਕਰ ਰਿਹਾ ਹੈ। ਪੰਜਾਬੀ ਸਕ੍ਰੀਨ ਵਲੋਂ ਵਿਵੇਕ ਸ਼ੌਕ ਦੇ ਪਰਿਵਾਰ ਨਾਲ ਫੋਨ ਤੇ ਗੱਲਬਾਤ ਕਰਨ ਤੇ ਪੱਤਾ ਲਗਿਆ ਕਿ ਬੇਟਾ ਐਕਟਿੰਗ ਦਾ ਸ਼ੌਕ ਨਹੀਂ ਰੱਖਦਾ।
ਇਨ੍ਹਾਂ ਦੀ ਛੋਟੀ ਬੇਟੀ ਮੁਦਿਤਾ ਸ਼ੌਕ ਸਟੇਜ ਆਰਟਿਸਟ ਹੈ ਅਤੇ ਮੁੰਬਈ ਵਿਖੇ ਏਕਜੁੱਟ ਥੀਏਟਰ ਗਰੁੱਪ ਨਾਲ ਜੁੜੀ ਹੋਈ ਹੈ। ਜਦੋਂ ਕਿ ਵੱਡੀ ਬੇਟੀ ਸਾਧਿਕਾ ਚੌਧਰੀ ( ਸ਼ੌਕ ) ਫਰੀਦਾਬਾਦ ਹਰਿਆਣਾ ਵਿਖੇ ਵਿਆਹੀ ਹੋਈ ਹੈ।
ਦੀਪਕ ਗਰਗ
ਫਿਲਮ ਪੱਤਰਕਾਰ
ਕੋਟਕਪੂਰਾ
ਮੋਬਾਇਲ 9872025607 / 7009916074