ਫਿ਼ਲਮ ਦੀ ਕਹਾਣੀ-ਸਕਰੀਨ ਪਲੇਅ ਅਤੇ ਨਿਰਦੇਸ਼ਨ ਦਰਸ਼ਕਾਂ ਤੇ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕਿਆ ਅਤੇ ਨਾ ਹੀ ਗਾਇਕ ਅਖਿਲ ਆਪਣੀ ਅਦਾਕਾਰੀ ਦੇ ਪ੍ਰਭਾਵ ਦੀ ਕੋਈ ਗੱਲ ਬਣਾ ਸਕਿਆ। ਬਾਕੀ ਕਲਾਕਾਰਾਂ ਦੀ ਰੂਟੀਨ ਅਦਾਕਾਰੀ ਵਧੀਆ ਹੈ ਅਤੇ ਸੰਗੀਤ ਵੀ ਸੋਹਣਾ ਹੈ।
ਦਰਅਸਲ ਮੁੰਬਈ ਬੈਠੇ ਲੋਕਾਂ ਤੇ ਪਾਲੀਵੁੱਡ ਦੀ ਇਹੋ ਛਵੀ ਹੈ ਕਿ ਜੇ ਤੁਸੀ ਕਿਸੇ ਵੀ ਪੰਜਾਬੀ ਫ਼ਿਲਮ ਦਾ ਨਿਰਮਾਣ ਕਰਨਾ ਹੈ ਤਾਂ ਇਕ-ਅੱਧਾ ਗਾਇਕ ਲੈ ਲਓ ਜੇ ਜ਼ਿਆਦਾ ਮਸ਼ਹੂਰ ਮਹਿੰਗਾ ਹੋਵੇ ਤਾਂ ਕਿਸੇ ਉਭਰਦੇ ਗਾਇਕ (ਜਿਹਦੇ ਇਕ ਦੋ ਗਾਣੇ ਚੱਲੇ ਹੋਣ) ਨੂੰ ਛੇਤੀ ਛੇਤੀ ਹੀਰੋ ਬਣਾ ਦਿਓ ਕਿਤੇ ਉਹ ਬਾਅਦ ਵਿਚ “ਮਾਈਕਲ ਜੈਕਸਨ ਬਣ ਗਿਆ ਤਾਂ ਹੋਰ ਕੋਈ ਨਿਰਮਾਤਾ ਲੈ ਜਾਊ” 😜 ਅਤੇ ਨਾਲ ਪੰਜ ਸੱਤ ਹਰ ਫ਼ਿਲਮ ਵਿਚ ਨਜ਼ਰ ਆਉਣ ਵਾਲੇ ਪੰਜਾਬੀ ਐਕਟਰ ਲੈ ਲਓ, ਜਿਹਨਾਂ ਵਿਚ ਦੋ-ਤਿੰਨ ਕਮੇਡੀਅਨ ਵੀ ਜ਼ਰੂਰ ਹੋਣ ਤੇ ਕਹਾਣੀ ਜਿਹੜੀ ਮਰਜ਼ੀ ਚੱਕ ਲਓ, ਸਮਝੋ ਫਿ਼ਲਮ ਚੱਲੀ ਕੇ ਚੱਲੀ ਲਓ। 🤣
ਸਿਰਫ ਕਾਮੇਡੀ ਫਿ਼ਲਮਾਂ ਹੀ ਚੱਲਣ ਦੇ ਭੁਲੇਖੇ ਵਿਚ ਤਾਜ਼ਾ ਤਾਜ਼ਾ ਕੇ.ਸੀ.ਬੋਕਾਡੀਆ ਅਤੇ ਉਪਾਸਨਾ ਸਿੰਘ ਨੁਕਸਾਨ ਕਰਾ ਬੈਠੇ ਤੇ ਹੁਣ ਪ੍ਰੀਤੀ ਸਪਰੂ। 😔
ਅਸਲ ਵਿਚ ਇਹਨਾਂ ਨਵੇ ਨਿਰਮਾਤਾਵਾਂ ਦਾ ਪੰਜਾਬੀ ਫ਼ਿਲਮਾਂ ਵੱਲ ਆਉਣ ਤੇ ਇਹਨਾਂ ਦਾ ਸਵਾਗਤ ਕਰਨ ਦੀ ਬਜਾਏ ਕੁਝ “ਸ਼ਿਕਾਰੀ ਟਾਈਪ” ਲੋਕ ਇਹਨਾਂ ਦਾ ਸੋਸ਼ਨ ਕਰ ਕੇ ਇਹਨਾਂ ਦੀਆਂ ਫ਼ਿਲਮਾਂ ਦਾ ਬਜਟ ਵਧ ਵਧਵਾਉਣ ਤੋਂ ਵੀ ਨਹੀਂ ਟਲਦੇ, ਤੇ ਨਤੀਜਾ ਟੋਟਲ ਲਾਸ।🤔
ਰਹਿੰਦੀ ਖੂੰਹਦੀ ਕਸਰ ਓਦੋਂ ਪੂਰੀ ਹੋ ਜਾਂਦੀ ਹੈ ਜਦੋਂ ਅਸੀਂ ਮਜਬੂਰੀ, ਜ਼ਿੱਦ ਜਾਂ ਓਵਰ ਕਾਂਨਫਿਡੈਂਸ ਕਰ ਕੇ ਦੋ ਦੋ ਪੰਜਾਬੀ ਫ਼ਿਲਮਾਂ ਇੱਕੋ ਦਿਨ ਇੱਕਠੀਆਂ ਲਾ ਦੇਂਦੇ ਹੈ, ਤੇ ਫੇਰ ਸਹੀ ਸ਼ੋਅ ਮਿਲਣੇ ਵੀ ਔਖੇ ਹੋ ਜਾਂਦੇ ਹਨ। ਅੱਗੋਂ ਜੇ ਕਿਤੇ “ਬ੍ਰਹਮਾਸਤ” ਵਰਗੀ ਵੱਡੀ ਬਾਲੀਵੁੱਡ ਫ਼ਿਲਮ ਵੀ ਨਾਲ ਹੋਵੇ ਤਾਂ ਫਿਰ ਸੋਨੇ ਤੇ ਸੁਹਾਗਾ ਹੀ ਸਮਝੋ ਨੁਕਸਾਨ ਪਾਸਿਓਂ।😊
ਬਾਕੀ ਇਸ ਫ਼ਿਲਮ ਦੀ ਕਹਾਣੀ ਬੜੀ ਬਚਕਾਨਾ ਸੀ ਜਿਸ ਵਿਚ ਅੱਜ ਦੀ ਪੀੜੀ ਲਈ ਕੋਈ ਵੀ ਠੋਸ ਸੰਦੇਸ਼ ਨਜ਼ਰ ਨਹੀਂ ਆਇਆ।