ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਹਿਦਾਇਤਕਾਰ ਮੋਹਨ ਭਾਖੜੀ ਅੱਜ 78 ਸਾਲਾਂ ਦੀ ਉਮਰ ਵਿੱਚ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ ਮਾਰੂਫ਼ ਫ਼ਿਲਮਸਾਜ਼ ਤੇ ਹਿਦਾਇਤਕਾਰ ਮੁਲਕ ਰਾਜ ਭਾਖੜੀ ਦੇ ਵੱਡੇ ਪੁੱਤਰ ਸਨ।
ਉਹਨਾਂ ਦੇ ਫ਼ਨੀ ਸਫ਼ਰ ਦੀ ਇਬਤਿਦਾ ਪੰਜਾਬੀ ਫ਼ਿਲਮ ‘ਜੱਟੀ’ (1980) ਤੋਂ ਹੋਈ ਸੀ ਜੋ ਉਹਨਾਂ ਨੇ ਆਪਣੇ ਫ਼ਿਲਮਸਾਜ਼ ਅਦਾਰੇ ਐੱਮ. ਕੇ. ਬੀ. ਫ਼ਿਲਮਸ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਬਣਾਈ ਸੀ।
ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਤੇ ਹਿੰਦੀ ਫ਼ਿਲਮਾਂ ਦਾ ਨਿਰਮਾਣ ਕੀਤਾ।
-ਮਨਦੀਪ ਸਿੰਘ ਸਿੱਧੂ