01 ਜੁਲਾਈ: ਪੰ:ਸ (ਪਰਮਜੀਤ ਫ਼ਰੀਦਕੋਟ)ਪੰਜਾਬੀ ਸੰਗ਼ੀਤ ਅਤੇ ਸਿਨੇਮਾਂ ਦੇ ਖੇਤਰ ਵਿੱਚ ਮੋਹਰੀ ਨਾਂਅ ਵਜੋ ਅਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੀ ਹੈ ਵਾਈਟ ਹਿੱਲ ਮਿਊਜ਼ਿਕ ਅਤੇ ਫ਼ਿਲਮ ਪ੍ਰੋਡੋਕਸ਼ਨ ਕੰਪਨੀ , ਜੋ ਹੁਣ ਬਾਲੀਵੁੱਡ ਸੰਗ਼ੀਤ ਦੇ ਖੇਤਰ ਵਿੱਚ ਵੀ ਨਵੇਂ ਅਯਾਮ ਕਾਇਮ ਕਰਨ ਵੱਲ ਵਧ ਚੁੱਕੀ ਹੈ, ਜਿਸ ਵੱਲੋ ਜਾਰੀ ਕੀਤੇ ਗਏ ਗਾਣੇ ‘ਮੈਂ ਤੇਰੀ ਹੂੰ’ ਨੂੰ ਮੁੰਬਈ ਵਿਖੇ ਆਯੋਜਿਤ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ । ‘ਵਾਈਟ ਹਿੱਲ ਬੀਟਸ ਵੱਲੋ ਪੇਸ਼ ਕੀਤੇ ਗਏ ਇਸ ਮੋਲੋਡੀਅਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਗਾਇਕ ਅਹਾਨ ਦੁਆਰਾ ਕੀਤੀ ਗਈ ਹੈ, ਜਦਕਿ ਮਨ ਨੂੰ ਮੋਹ ਲੈਣ ਵਾਲੇ ਇਸ ਗਾਣੇ ਦਾ ਸੰਗ਼ੀਤ ਬੰਬਸਟਾਰ ਪ੍ਰਿੰਸ ਵੱਲੋ ਤਿਆਰ ਕੀਤਾ ਗਿਆ ਹੈ । ‘ਰਿਚ ਵਨ ਫਿਲਮਜ਼ ਵੱਲੋ ਵਜੂਦ ਵਿੱਚ ਲਿਆਂਦੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਮੋਹਿਤ ਕਪੂਰ ਵੱਲੋ ਕੀਤਾ ਗਿਆ ਹੈ , ਜਿੰਨਾਂ ਦੀ ਬੇਹਤਰੀਣ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉੰਦੇ ਇਸ ਗਾਣੇ ਦਾ ਖਾਸ ਆਕਰਸ਼ਨ ਨਾਇਰ ਐਮ ਬੈਨਰਜੀ ਅਤੇ ਮਨੀਸ਼ ਰਾਣਾ ਵੀ ਹਨ , ਜਿੰਨਾਂ ਦੋਹਾਂ ਦੁਆਰਾ ਬਹੁਤ ਹੀ ਉਮਦਾ ਫੀਚਰਿੰਗ ਕਲੋਬ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਗਿਆ ਹੈ।
‘ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਸੰਗ਼ੀਤ ਗਲਿਆਰਿਆ ਵਿਚ ਵੀ ਖਿੱਚ ਹਾਸਿਲ ਕਰ ਰਹੇ ਇਸ ਗਾਣੇ ਦਾ ਫਿਲਮਾਂਕਣ ਦ ਐਬਸੋਲਟ ਵਿਲਾ ਅਤੇ ਵਿਲਾ ਗੋਆ ਵਿਖੇ ਕੀਤਾ ਗਿਆ ਹੈ, ਜਿਸ ਨੂੰ ਕੈਮਰਾਬਧ ਕਰਨ ਦੀ ਜੁੰਮੇਵਾਰੀ ਡੀ.ਓ.ਪੀ ਮੋਹਨ ਕੁਮਾਰ.ਦੁਆਰਾ ਸੰਭਾਲੀ ਗਈ ਹੈ। ‘ਪਿਆਰ ਸਨੇਹ ਭਰੇ ਜਜ਼ਬਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਦੇ ਸੰਪਾਦਕ ਲਵੀ ਸੋਫੀਆ, ਡਿਜ਼ਾਈਨਰ ਅੰਕੁਸ਼ ਰਾਇਸ , ਕੋਰਿਓਗ੍ਰਾਫਰ: ਅਸ਼ਨਿਕਾ , ਸਟਾਈਲ ਡਿਜ਼ਾਈਨਰ ਡੇਰਨੀਅਰਕ੍ਰੀ , ਕਾਸਟਿਊਮ ਡਿਜ਼ਾਈਨਰ ਸ਼ਵੇਤਾਂਗ, ਜਨਕ ਤਾਬੀਰ ਅਤੇ ਲਾਈਨ ਨਿਰਮਾਤਾ ਅਭਿਸ਼ੇਕ ਰਾਣਾ ਹਨ । ਓਧਰ ਇਸ ਗਾਣੇ ਦੀ ਅੰਧੇਰੀ, ਮੁੰਬਈ ਵਿਖੇ ਹੋਏ ਸੰਪੰਨ ਹੋਈ ਰਿਲੀਜ਼ ਪਾਰਟੀ ਦਾ ਹਿੱਸਾ ਬਣਨ ਵਾਲੇ ਸਿਨੇ ਸਿਤਾਰਿਆ ਅਤੇ ਫਿਲਮੀ ਹਸਤੀਆਂ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ ਗਾਇਕ ਅਹਾਨ ਤੋਂ ਇਲਾਵਾ ਸ਼ਿਵ ਠਾਕਰੇ , ਮੋਹਿਤ ਕਪੂਰ, ਨਿਯਾਰਾ ਬੈਨਰਜ਼ੀ , ਵਿਸ਼ਾਲ ਕੋਟਿਆ ਅਤੇ ਰਿਤੇਸ਼ ਗੁਪਤਾ ਆਦਿ ਸ਼ੁਮਾਰ ਰਹੇ।