ਪੰਜਾਬੀ ਸਿਨੇਮਾ ਵਿਚ ਵਿਲੱਖਣਤਾ ਜ਼ਰੂਰੀ ਹੈ ਅਤੇ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵਰਗੇ ਸਿਰੜੀਆਂ ਨੇ ਇਸ ਨੂੰ ਬਰਕਰਾਰ ਰੱਖਣ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਇਸੇ ਲਈ ਉਸ ਨੇ ਆਪਣਾ ਫ਼ਿਲਮ ਜੋਨਰ ਵੀ ਨਹੀਂ ਛੱਡਿਆ, ਜਿਸ ਵਿਚ ਸ਼ਾਮਲ ਹੈ ਐਕਸ਼ਨ/ਸਸਪੈਂਸ-ਥ੍ਰਿਲ ਭਰਪੂਰ ਰਿਯਲਿਸਟਿਕ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼।
ਸ਼ੁਰੂਆਤ ਕੀਤੀ ਸ਼ੋਰਟ ਫ਼ਿਲਮ ‘ਖ਼ੂਨ’ ਤੋਂ ਅਤੇ ਆਪਣੇ ਹੁਨਰ ਦੀ ਸਿਖਰ ਨੂੰ ‘ਜ਼ੋਰਾ’ ਸੀਰੀਜ਼ ਦੀਆਂ ਦੋ ਫੀਚਰ ਫਿਲਮਾਂ ਰਾਹੀਂ ਅੰਜਾਮ ਦਿੱਤਾ ਅਤੇ ਅੱਜ-ਕੱਲ੍ਹ ਆਪਣੀ ਨਵੀਂ ਵੈੱਬਸੀਰੀਜ਼ ‘ਦਾਰੋ’ ਰਾਹੀਂ ਮੁੜ ਤੋਂ ਚਰਚਾ ਵਿਚ ਹੈ।
‘ਦਾਰੋ’ ਨੂੰ ਦੇਖਣਾ ਤਾਂ ਅਜੇ ਬਾਕੀ ਹੈ ਪਰ ਇਸ ਦੇ ਟ੍ਰੇਲਰ ਅਤੇ ਜ਼ਬਰਦਸਤ ਸੰਵਾਦਾਂ ਤੋਂ ਇਹ ਅੰਦਾਜ਼ਾ ਤਾਂ ਲਾਇਆ ਹੀ ਜਾ ਸਕਦਾ ਹੈ ਕਿ ਇਸ ਵਿਚ ਸਮਾਜ ਦੀ ਉਹ ਕੌੜੀ ਸੱਚਾਈ, ਜਿਸ ਵਿਚ ਸਿਆਸੀ ਤਾਣੇ-ਬਾਣੇ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮੂੰਹ ਬੋਲਦੀ ਤਸਵੀਰ, ਔਰਤਾਂ ਬਾਰੇ ਮਾਨਸਿਕਤਾ ਅਤੇ ਅਜਿਹੇ ਅਖੌਤੀ ਸਮਾਜ ਤੋਂ ਪਲਟ ਕੇ ਬਗਾਵਤੀ ਰੁਖ਼ ਅਪਣਾਉਂਦੀ ਔਰਤ ਦੇ ਵਤੀਰੇ ਦੀ ਬਾਕਮਾਲ ਪੇਸ਼ਕਾਰੀ ਹੈ।
‘ਦਾਰੋ’ ਦੀ ਮੁੱਖ ਭੂਮਿਕਾ ਨਿਭਾਉਂਦੀ ਸਾਡੇ ਪੰਜਾਬੀ ਸਿਨੇਮਾ ਦੀ (ਸਮਿਤਾ ਪਾਟਿਲ) ‘ਕੁਲ ਸਿੱਧੂ’ ਦੇ ਸ਼ਾਨਦਾਰ ਅਭਿਨੈ ਦੀ ਇਹ ਖੁੱਲ੍ਹੀ-ਡੁੱਲੀ ਤਸਵੀਰ ਆਪਣੇ-ਆਪ ਵਿਚ ਇਸ ਵਿਲੱਖਣ ਵਿਸ਼ੇ ਦੀ ਗਵਾਹੀ ਹੈ।
ਆਫ਼ਬੀਟ ਫ਼ਿਲਮਾਂ ਨੂੰ ਹੱਸ ਕੇ ਪ੍ਰਵਾਨ ਕਰਨ ਵਾਲੀ ਕੁਲ ਸਿੱਧੂ ਦਾ ਆਪਣੀ ਹਰ ਫਿਲਮ ਰਾਹੀਂ ਆਪਣੇ ਕਰੈਕਟਰ ਵਿਚ ਗੁੰਮ ਹੋਣਾ ਆਪਾਂ ਪਹਿਲਾਂ ਵੀ ਵੇਖ ਚੁਕੇ ਹਾਂ। ਚਾਹੇ ‘ਜੋਰਾ’ 1-2,ਖ਼ੂਨ, ‘ਮਝੈਲ’ ਤੇ ਜਮਰੌਦ ਆਦਿ ਫ਼ਿਲਮਾ ਹੋਣ ਜਾਂ ‘ਕੈਟ’ ਵਰਗੀ ਚਰਚਿਤ ਵੈੱਬਸੀਰੀਜ਼ ਹੋਵੇ ।
ਆਪਣੀ ਵੱਖਰੀ ਸੰਵਾਦ-ਅਦਾਇਗੀ ਸ਼ੈਲੀ ਦੇ ਨਾਲ ਸੈਕਿੰਡ-ਸੈਕਿੰਡ ਵਿਚ ਸਹਿਜ-ਸੁਭਾਅ ਬਦਲਦੇ ਚਿਹਰੇ ਦੇ ਹਾਵ-ਭਾਵ ਵਾਲੀ ਇਹ ਅਦਾਕਾਰਾ ਦਾ ਪੰਜਾਬੀ ਸਿਨੇਮਾ ਵਿਚ ਮੌਜੂਦ ਹੋਣਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ।
‘ਦਾਰੋ’ ਦੇ ਟ੍ਰੇਲਰ ਵਿਚ ਬਾਕੀ ਅਦਾਕਾਰਾਂ ਦੀ ਨਜ਼ਰ ਆ ਰਹੀ ਦਮਦਾਰ ਭੂਮਿਕਾ ਵੀ ਅਦਾਕਾਰਾਂ ਦੇ ਨਾਲ-ਨਾਲ ਨਿਰਦੇਸ਼ਕ ਦੀ ਪਰਪੱਕਤਾ ਜ਼ਾਹਰ ਕਰਦੀ ਹੈ।
ਬਾਕੀ ਇਸ ਵੈੱਬਸੀਰੀਜ਼ ਦੀ ਪੂਰੀ ਸਮੀਖਿਆ ਇਸ ਨੂੰ ਪੂਰਾ ਵੇਖਣ ਤੋਂ ਬਾਅਦ ਕੀਤੀ ਜਾਵੇਗੀ।
ਪੰਜਾਬੀ ਸਕਰੀਨ ਅਦਾਰੇ ਵੱਲੋਂ ਓ.ਟੀ.ਟੀ. ‘ਕਬੇਲ ਵੰਨ’ ਅਤੇ ਨਿਰਮਾਤਾਵਾਂ ਸਮੇਤ ਇਸ ਵੈੱਬਸੀਰੀਜ਼ ਦੀ ਸਾਰੀ ਟੀਮ ਨੂੰ ਵਧਾਈਆਂ ਅਤੇ ਕਾਮਯਾਬੀ ਲਈ ਸ਼ੁੱਭ ਇੱਛਾਵਾਂ।-ਦਲਜੀਤ ਸਿੰਘ ਅਰੋੜਾ #kableone #amardeeogill #kullsidhu #punjabiscreenmagazine