Articles & Interviews Punjabi Screen News

29 ਅਗਸਤ ਨੂੰ ਰਿਲੀਜ਼ ਹੋਵੇਗੀ – ਪੰਜਾਬੀ ਆ ਗਏ ਓਏ!

Written by Punjabi Screen

ਨਿਰਦੇਸ਼ਕ ਅਦਿਤਿਆ ਸੂਦ ਦੀ ਨਵੀਂ ਫ਼ਿਲਮ ! ਪੰਜਾਬੀ ਆ ਗਏ ਓਏ !
🎞🎞🎞🎞🎞🎞👇
ਨਿਰਮਾਤਾ-ਨਿਰਦੇਸ਼ਕ ਅਦਿਤਿਆ ਸੂਦ Aditya Sood ਦੀ ਹਮੇਸ਼ਾ ਇਹ ਖੂਬੀ ਰਹੀ ਹੈ ਕਿ ਉਹ ਪੰਜਾਬੀ ਸਿਨੇਮਾ ਵਿਚ ਤਾਜ਼ਗੀ ਲਿਆਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਚਾਹੇ ਗੱਲ ਫ਼ਿਲਮ ਦੇ ਵਿਸ਼ੇ ਦੀ ਹੋਵੇ ਜਾਂ ਕਲਾਕਾਰਾਂ ਦੀ ਅਤੇ ਕੁਝ ਹੱਟ ਕੇ ਫ਼ਿਲਮਾਂ ਬਨਾਉਣ ਦਾ ਜੌਖਮ ਉਠਾਉਣ ਤੋਂ ਵੀ ਉਸ ਨੇ ਕਦੇ ਗੁਰੇਜ਼ ਨਹੀਂ ਕੀਤਾ।

29 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ “ਪੰਜਾਬੀ ਆ ਗਏ ਓਏ” ਦੇ ਟਾਈਟਲ ਅਤੇ ਪੋਸਟਰ ਤੋਂ ਇਸ ਫ਼ਿਲਮ ਵਿਚਲੇ ਤਾਜ਼ਾ ਵਿਸ਼ੇ ਦਾ ਅੰਦਾਜ਼ਾ ਲਾਇਆ ਜਾਣਾ ਸੁਭਾਵਿਕ ਹੈ, ਜਿੱਥੇ ਪ੍ਰਿੰਸ ਕੰਵਲਜੀਤ ਸਿੰਘ ਵਰਗੇ ਦਿੱਗਜ ਕਲਾਕਾਰ ਅਤੇ ਸਿੰਗਾ ਵਰਗੇ ਖਾੜਕੂ ਗਾਇਕ ਦੇ ਨਾਲ-ਨਾਲ ਬਾਲ ਕਲਾਕਾਰਾਂ ਦੇ ਤਾਜ਼ਾ ਚਿਹਰੇ ਵੀ ਨਜ਼ਰ ਆ ਰਹੇ ਹੋਣ।

ਜੇ ਅਦਿਤਿਆ ਸੂਦ ਦੀਆਂ ਪੰਜਾਬੀ ਸਿਨੇਮਾ ਲਈ ਅਜਿਹੀਆਂ ਪਹਿਲੀਆਂ ਕੋਸ਼ਿਸ਼ਾਂ ਦੀ ਗੱਲ ਕਰੀਏ ਤਾਂ 2013 ਵਿਚ ‘ਓਏ ਹੋਏ ਪਿਆਰ ਹੋ ਗਿਆ’,ਜਿਸ ਵਿਚ ਉਸ ਵੱਲੋਂ ਪ੍ਰਸਿੱਧ ਗਾਇਕ ਸ਼ੈਰੀ ਮਾਣ ਨੂੰ ਬਤੌਰ ਲੀਡ ਐਕਟਰ ਪੇਸ਼ ਕੀਤਾ ਗਿਆ,ਫਿਰ 2019 ਵਿਚ ਇਕ ਸਾਰਥਕ ਸਿਨੇਮਾ ਦੀ ਗਵਾਹੀ ਭਰਦੀ ਫਿਲਮ ‘ਤੇਰੀ ਮੇਰੀ ਜੋੜੀ’ ਵਿਚ ਲੀਡ ਕਲਾਕਾਰ ਕਿੰਗ ਬੀ ਚੌਹਾਨ ਦੇ ਨਾਲ-ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ‘ਸਵਰਗੀ ਸਿੱਧੂ ਮੂਸੇਵਾਲਾ’ Sidhu Moose Wala ਨੂੰ ਪਹਿਲੀ ਵਾਰ ਵੱਡੇ ਫਿਲਮੀ ਪਰਦੇ ਤੇ ਲਿਆਂਦਾ ਅਤੇ ਪਿਛਲੇ ਵਰ੍ਹੇ 2024 ਵਿਚ ਚਰਚਿਤ ਫਿਲਮ “ਸੈਕਟਰ- 17” ਦੇ ਇਕ ਵੱਖਰੇ ਵਿਸ਼ੇ ਰਾਹੀਂ
ਪ੍ਰਿੰਸ ਕੰਵਲਜੀਤ ਸਿੰਘ ਦੀ ਦਮਦਾਰ ਅਦਾਕਾਰੀ ਦਾ ਇਕ ਹੋਰ ਰੂਪ ਸਾਹਮਣੇ ਆਇਆ ।

ਪੰਜਾਬ ਸਕਰੀਨ ਵੱਲੋਂ ਅਦਿਤਿਆ ਸੂਦ ਅਤੇ ਪ੍ਰਿੰਸ ਕੰਵਲਜੀਤ ਸਿੰਘ ਸਮੇਤ ਸਾਰੀ ਫ਼ਿਲਮ ਟੀਮ ਨੂੰ ਸ਼ੁੱਭ ਇੱਛਾਵਾਂ ।ਦੁਆ ਕਰਦੇ ਹਾਂ ਕਿ ਫ਼ਿਲਮ “ਪੰਜਾਬੀ ਆ ਗਏ ਓਏ’ ਸੁਪਰ-ਡੁਪਰ ਕਾਮਯਾਬੀ ਹਾਸਲ ਕਰਕੇ ਪੰਜਾਬੀ ਸਿਨੇਮਾ ਦਾ ਮਾਣ ਵਧਾਏ ਅਤੇ ਅਸੀਂ ਸਾਰੇ ਰਲ ਕੇ ਕਹੀਏ “ਪੰਜਾਬੀ ਆ ਗਏ ਓਏ” – “ਪੰਜਾਬੀ ਛਾ ਗਏ ਓਏ” ! 👍 -ਪੰਜਾਬੀ ਸਕਰੀਨ

 

 

Comments & Suggestions

Comments & Suggestions

About the author

Punjabi Screen