ਤੇਰੇ ਚਿਰਾਗ ਨੂੰ ਰੋਸ਼ਨੀ ਮਿਲ ਗਈ ਕਿਤੋਂ ! ਨਾਂ ਪੁੱਛ ਲੈਣਾ ਚਾਹੀਦੈ-ਘਰ ਆਏ ਮਹਿਮਾਨ ਦਾ
! ਚਾਹ-ਪਾਣੀ ਪੁੱਛਦੇ ਤਾਂ ਚੰਗਾ ਲੱਗਦਾ ! 

Rana Ranbir




—————
“ਕਮਲੀ ਯਾਰ ਦੀ”। ਲਘੂ ਫ਼ਿਲਮ ਸਮੀਖਿਆ #filmreview #kamliyaardi -ਦਲਜੀਤ ਸਿੰਘ ਅਰੋੜਾ
—————–
ਫ਼ਿਲਮ-ਰੰਗਮੰਚ ਕਲਾਕਾਰ ਅਤੇ ਲੇਖਕ-ਨਿਰਦੇਸ਼ਕ ਰਾਣਾ ਰਣਬੀਰ ਜਿੱਥੇ ਫੀਚਰ ਫ਼ਿਲਮਾਂ ਲਿਖਣ-ਬਨਾਉਣ ਅਤੇ ਅਦਾਕਾਰੀ ਵਿਚ ਵਿਅਸਤ ਰਹਿੰਦਾ ਹੈ ਉੱਥੇ ਉਹ ਸਮਾਨਅੰਤਰ ਰੰਗਮੰਚ ਅਭਿਨੈ ਅਤੇ ਛੋਟੀਆਂ ਫ਼ਿਲਮਾਂ ਲਿਖਣ-ਬਨਾਉਣ ਵਿਚ ਵੀ ਓਨੀ ਹੀ ਸ਼ਿੱਦਤ ਅਤੇ ਜਨੂੰਨ ਨਾਲ ਕੰਮ ਕਰ ਰਿਹਾ ਹੈ।
ਹਾਲ ਹੀ ਵਿਚ ਉਸ ਨੇ 25 ਕੁ ਮਿੰਟ ਦੀ ਲਘੂ ਫ਼ਿਲਮ “ਕਮਲੀ ਯਾਰ ਦੀ” ‘ਚ ਜਿੱਥੇ ਉਸਨੇ ਆਪਣੀ ਦਮਦਾਰ ਫ਼ਿਲਮੀ ਕਲਮ ਦਾ ਲੋਹਾ ਮਨਵਾਇਆ ਉੱਥੇ ਬਹੁਤ ਹੀ ਸੁਭਾਵਿਕ ਵਰਤਾਰੇ ਵਾਲਾ ਅਭਿਨੈ ਕਰ ਕੇ ਵੀ ਕਮਾਲ ਕੀਤੀ ਹੈ।

ਆਪਣੇ ਸਮੇਤ 4 ਪਾਤਰਾ ਨੂੰ ਲੈ ਕੇ ਘੜੀ ਥੋੜੀ ਹੱਟਵੀਂ ਪ੍ਰੇਮ ਕਹਾਣੀ ਰੂਪੀ ਇਸ ਸ਼ੋਰਟ ਫ਼ਿਲਮ ਵਿਚ ਜਿੱਥੇ ਪਿਆਰ ‘ਚ ਕਮਲੀ ਇਕ ਨੌਜਵਾਨ ਕੁੜੀ ਦਾ ਆਪਣੇ ਪਿਆਰੇ ਲਈ ਅਨੌਖੇ ਪਾਗਲਪੁਣੇ ਰਾਹੀਂ ਪਿਆਰ ਜਿਤਾਉਣਾ, ਅੱਜ ਦੀ ਨੌਜਵਾਨ ਪੀੜੀ ਨੂੰ ਮਜਬੂਤ ਸੁਨੇਹਾ ਦਿੰਦਾ ਹੈ ਉੱਥੇ ਰਾਣਾ ਰਣਬੀਰ ਦੇ ਘੜੇ ਪਰਿਵਾਰਕ ਕਦਰਾ-ਕੀਮਤਾਂ ਅਤੇ ਪ੍ਰੇਮ ਭਾਸ਼ਾ ਦਰਸਾਉਂਦੇ ਸੁਭਾਵਿਕ ਅਤੇ ਬਹੁਮੁੱਲੀ ਸੰਵਾਦ ਕਹਾਣੀ ਨੂੰ ਹੋਰ ਦਿਲਚਸਪ ਅਤੇ ਮਜਬੂਤ ਬਣਾਉਣਦੇ ਹਨ।
ਕਹਾਣੀ ਨਾਲੋਂ ਵੱਧ ਮਹੱਤਵਪੂਰਨ ਹੁੰਦਾ ਹੈ ਢੁਕਵੇਂ ਅਦਾਕਾਰਾਂ ਦੀ ਚੋਣ ਕਰਨੀ ਅਤੇ ਆਪਣੀ ਮਰਜ਼ੀ ਮੁਤਾਬਕ ਉਹਨਾਂ ਤੋਂ ਕੰਮ ਕਢਵਾਉਣਾ। ਨਿਰਦੇਸ਼ਕ ਦਾ ਦੂਜਾ ਧਿਆਨਯੋਗ ਪੱਖ ਕਿ ਫ਼ਿਲਮ ਦੀ ਕਹਾਣੀ ਮੁਤਾਬਕ ਦਿਲਚਸਪ ਪੇਸ਼ਕਾਰੀ ਲਈ ਹਰ ਦ੍ਰਿਸ਼ ਨੂੰ ਵੱਖਰਾ ਰੰਗ ਦੇਣਾ,ਤਾਂ ਕਿ ਦਰਸ਼ਕ ਬੱਝਾ ਰਹੇ।
ਲੇਖਕ-ਨਿਰਦੇਸ਼ਕ ਦੀ ਮੁਹਾਰਤ ਦਾ ਇਹ ਨਜ਼ਾਰਾ ਤੁਹਾਨੂੰ ਇਸ ਫ਼ਿਲਮ ਦੇ ਰੋਮਾਂਟਿਕ ਦ੍ਰਿਸ਼ਾਂ ਅਤੇ ਸੈਨਸਟਿਵ ਦ੍ਰਿਸ਼ਾਂ ਚੋਂ ਜ਼ਰੂਰ ਨਜ਼ਰ ਆਵੇਗਾ।
ਬਾਕੀ ਰਹੀ ਫ਼ਿਲਮ ਦੇ ਬਾਕੀ ਕਲਾਕਾਰਾਂ ਦੀ ਗੱਲ ਤਾਂ ਭਾਵੇ ਇਹ ਸਿਖਾਆਰਥੀ ਹੀ ਨੇ, ਪਰ ਜਿੱਥੇ ਇਸ ਫ਼ਿਲਮ ਦੀ ਲੀਡ ਅਦਾਕਾਰਾ ‘ਮਹਿਕ ਸ਼ਰਮਾ’ ਦੇ ਸਾਦਗੀ ਭਰਪੂਰ ਅਭਿਨੈ ਅਤੇ ਸੰਵਾਦ ਅਦਾਇਗੀ ਸ਼ੈਲੀ ਦਰਸ਼ਕਾਂ ਨੂੰ ਕੀਲ ਕੇ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਓਥੇ ਲੀਡ ਗੱਭਰੂ ਮੁੰਡੇ ‘ਅਰਮਾਨ ਗੁੰਬਰ’ ਨੇ ਵੀ ਆਪਣੇ ਕਿਰਦਾਰ ਵਿਚ ਜਾਣ ਪਾਈ ਹੈ ਤੋਂ ਇਲਾਵਾ ਅਦਾਕਾਰ ਹੈਪੀ ਅਫਰੋਜ਼ ਦੀ ਹਾਜ਼ਰੀ ਵੀ ਮਾਇਨੇ ਰੱਖਦੀ ਹੈ।ਫ਼ਿਲਮ ਵਿਚਲਾ ਪਿੱਠ ਵਰਤੀ ਟਾਈਟਲ ਗੀਤ-ਬੋਲ,ਆਵਾਜ਼ਾਂ ਅਤੇ ਫ਼ਿਲਮ ਦਾ ਬੈਕਗਰਾਉਂਡ ਸਕੋਰ ਵੀ ਢੁਕਵਾਂ ਅਤੇ ਪੇਸ਼ਾਵਰ ਹੈ। ਕੁੱਲ ਮਿਲਾ ਕੇ ਇਹ ਫ਼ਿਲਮ ਲੁਤਫ਼ ਅਤੇ ਸੁਨੇਹਾ ਭਰਪੂਰ ਪੈਕੇਜ ਹੈ ਜੋ ਸਭ ਫ਼ਿਲਮ ਪ੍ਰੇਮੀਆਂ ਅਤੇ ਫ਼ਿਲਮ ਮੇਕਰਾਂ ਦੇ ਵੇਖਣਯੋਗ ਹੈ। ਪੰਜਾਬੀ ਸਕਰੀਨ ਵੱਲੋਂ ਰਾਣਾ ਰਣਬੀਰ ਅਤੇ ਉਸ ਦੀ ਸਾਰੀ ਟੀਮ ਨੂੰ ਮੁਬਾਰਕਾਂ !