Movie Reviews

ਫ਼ਿਲਮ ਸਮੀਖਿਆ “ਅਸੱਭਿਅਕ ਫ਼ਿਲਮ ਹੈ ਨਿੱਕਾ ਜ਼ੈਲਦਾਰ 4 “

Written by Daljit Arora

ਫ਼ਿਲਮ ਸਮੀਖਿਆ-ਨਿੱਕਾ ਜ਼ੈਲਦਾਰ 4🎬ਆਖ਼ਰ ਕੌਣ ਮੰਨਿਆ ਜਾਵੇਗਾ ਕਸੂਰਵਾਰ,ਜਦੋਂ
ਇਹੋ ਜਿਹੀਆਂ ਅਸੱਭਿਅਕ ਫ਼ਿਲਮਾਂ ਦਾ ਇਤਿਹਾਸ ਲਿਖਿਆ ਜਾਵੇਗਾ❓️-ਦਲਜੀਤ ਸਿੰਘ ਅਰੋੜਾ #filmreview #nikkazaildar4
🎞🎞🎬🎬
➡️ਅੱਜ ਦੇ ਵਪਾਰਕ ਯੁੱਗ ਵਿਚ ਨਿਰਮਾਤਾ ਤਾਂ ਬਿਲਕੁਲ ਨਹੀਂ ਹੋ ਸਕਦਾ ਕਿਉਂ ਕਿ ਉਹ ਤਾਂ ਕਿਸੇ ਵੀ ਹੱਦ ਤੱਕ ਜਾ ਕੇ ਪੈਸਾ ਕਮਾਉਣਾ ਚਾਹੁੰਦਾ ਹੈ !😊


➡️ਤੇ ਲੇਖਕ ਜਿਸ ਨੂੰ ਮੁੱਢ-ਕਦੀਮੀ ਸਾਰਥਕ ਸਮਾਜ ਦਾ ਸਿਰਜਨ ਹਾਰਾਂ ਕਿਹਾ ਜਾਂਦਾ ਹੈ । ਚਾਹੇ ਉਹ ਆਪਣੇ ਗੀਤ, ਕਹਾਣੀ, ਨਾਟਕ, ਨਾਵਲ ਜਾਂ ਫ਼ਿਲਮੀ ਕਹਾਣੀ ਰਾਹੀਂ ਆਪਣਾ ਯੋਗਦਾਨ ਕਿਉਂ ਨਾ ਪਾਵੇ। ਪਰ ਲੇਖਕ ਵੀ ਤਾਂ ਅੱਜ ਵਪਾਰੀ ਬਣ ਚੁੱਕਿਆ ਹੈ! ਬਣੇ ਵੀ ਕਿਉਂ ਨਾ ? ਉਹਨੂੰ ਵੀ ਤਾਂ ਢਿੱਡ ਲੱਗਾ ਏ!? ਤੇ ਪਹਿਲਾਂ ਤੋਂ ਦਿਸ਼ਾ ਹੀਣ ਹੋਏ ਸਮਾਜ ਨੂੰ ਉਹ ਕਿਉਂ ਨਾ ਹੋਰ ਵਿਗਾੜੇ,ਜਦੋਂ ਇਸ ਕੰਮ ਲਈ ਉਸਨੂੰ ਚੌਖੇ ਪੈਸੇ ਮਿਲ ਰਹੇ ਹੋਣ,ਜਿਹੜੇ ਕਿ ਫ਼ਿਲਮ ਲੇਖਣੀ ਤੋਂ ਇਲਾਵਾ ਕੁਝ ਹੋਰ ਲਿਖਣ ਤੇ ਸੁਪਨੇ ਵਿਚ ਵੀ ਨਹੀਂ ਮਿਲਣੇ!?😊
➡️ਹੁਣ ਭਲਾ ਫ਼ਿਲਮ ਨਿਰਦੇਸ਼ਕ ਵਗਦੀ ਗੰਗਾ ‘ਚ ਹੱਥ ਧੋਣੋ ਕਿਵੇਂ ਰਹਿ ਸਕਦਾ ਹੈ ਉਸ ਨੂੰ ਵੀ ਤਾਂ ਫਿਲਮ ਨਿਰਦੇਸ਼ਨ ਰਾਹੀਂ ਆਪਣੀ ਪੰਜਾਬੀ ਸੱਭਿਅਤਾ ਨੂੰ ਖੂੰਝੇ ਲਾਉਣ ਦੇ ਹੀ ਪੈਸੇ ਮਿਲ ਰਹੇ ਹਨ ਇਸ ਲਈ ਉਸ ਦਾ ਇਖ਼ਲਾਕੀ ਫਰਜ਼ ਹੈ ਕਿ ਕਹਾਣੀ-ਰਹਿਤ ਕਹਾਣੀ ਨਾਲ ਪੂਰਾ ਪੂਰਾ ਇਨਸਾਫ ਕਰੇ 🙂!
➡️ਖੈਰ! ਆਪਾਂ ਸਾਰਿਆਂ ਨੂੰ ਛੱਡ ਕੇ, ਸਾਰਾ ਇਲਜ਼ਾਮ ਦਰਸ਼ਕਾਂ ਸਿਰ ਹੀ ਮੜ੍ਹ ਦਿੰਦੇ ਹਾਂ ! ਕਿਉਂਕਿ ਆਖ਼ਰਕਾਰ ਇਹਨਾਂ ਉਪਰੋਕਤ ਤਿੰਨਾਂ ਨੇ ਵੀ ਤਾਂ ਇਹੋ ਕਹਿਣਾ ਹੈ ਕਿ ਭਾਈ ਇਹ ਤਾਂ ਚਲਦਾ ਹੈ, ਜੋ ਦਰਸ਼ਕ ਵੇਖਣਾ ਚਾਹੁੰਦਾ ਹੈ ਆਪਾਂ ਤਾਂ ਉਹੀ ਦਿਖਾ ਰਹੇ ਹਾਂ ! ਵੱਖਰੀ ਗੱਲ ਹੈ ਕੇ ਆਪਣੇ ਘਰਾਂ ‘ਚ ਭਾਵੇਂ ਇਹੋ ਜਿਹੀਆਂ ਫ਼ਿਲਮਾਂ ਆਪਾਂ ਨਾ ਹੀ ਵੇਖੀਏ! ਜਿਵੇਂ ਹਲਵਾਈ ਆਪਣੀ ਮਠਿਆਈ ਆਪਣੇ ਘਰ ਨਹੀਂ ਖੜਦਾ ⁉️🤪
➡️ਹੁਣ ਫਿਲਮ ਦੇ ਵਿਸ਼ੇ ਅਤੇ ਬਿਨਾ ਸਿਰ-ਪੈਰ ਜਾਂ ਅਧਾਰ ਰਹਿਤ ਇਸ ਦੀ ਕਹਾਣੀ ਦੀ ਗੱਲ ਵੀ ਸੁਣ ਲਓ,ਜੋ ਕੇ ਜਾਣ-ਬੁੱਝ ਹੀ ਇਹੋ ਜਿਹੀ ਘੜੀ ਲਗਦੀ ਹੈ, ਜਿਸ ਦੀ ਪੰਜਾਬ ਦੇ ਪਿੰਡਾਂ ਵਿਚ ਸ਼ਾਇਦ ਹੀ ਦੂਰ-ਦੂਰ ਤੱਕ ਕੋਈ ਉਦਹਾਰਣ ਮਿਲਦੀ ਹੋਵੇ, ਭਾਵੇ ਕਿ ਉਹ ਵੀ ਸੰਭਵ ਨਹੀਂ , ਤੇ ਪੇਂਡੂ ਲੋਕ ? ਜਿਹਨਾਂ ਨੂੰ ਹਮੇਸ਼ਾ ਆਪਣੀ ਵੱਡੀ ਬਰਾਦਰੀ,ਜ਼ਮੀਨ-ਜਾਇਦਾਦ, ਆਪਣੀ ਪੇਂਡੂ ਸੱਭਿਅਤਾ ਤੇ ਆਪਣੇ ਅਣਖੀ ਹੋਣ ਤੇ ਮਾਣ ਰਹਿੰਦਾ ਹੋਵੇ ਅਤੇ ਇਹੋ ਜਿਹੀ ਫ਼ਿਲਮ ਰਾਹੀਂ ਤੁਹਾਡੀ ਹੀ ਸੱਭਿਅਤਾ ਨਾਲ ਖਿਲਵਾੜ ਕੀਤਾ ਵਿਖਾਇਆ ਜਾਏ !? ਕਿ ਘਰਾਂ ਵਿਚ ਸ਼ਰਾਬਣ ਨੂੰਹ ਆ ਕੇ ਘਰ ਅਤੇ ਪਿੰਡ ‘ਚ ਬਿਨਾਂ ਕਾਰਨ ਖਰੂਦ ਕਰੇ,ਸਭ ਦੇ ਸਾਹਮਣੇ ਸਿਗਰਟਾਂ ਫੂਕੇ !? ਤੇ ਘਰ ਵਾਲਾ ਪਰਦੇ ਪਾਵੇ ਕਿਉਂਕਿ ਉਹ ਉਸ ਨੂੰ ਚਾਹੁੰਦਾ ਹੈ।🙂
➡️😊ਅਤੇ ਸੋਨੇ ਤੇ ਸੋਹਾਗਾ ਉਸ ਦਾ ਪੇਕਾ ਖਾਨਦਾਨ, ਉਸ ਦੇ ਸ਼ਰਾਬਣ ਹੋਣ ਤੇ ਕੋਈ ਸ਼ਰਮ ਮਹਿਸੂਸ ਨਾ ਕਰੇ ਤੇ ਖ਼ੁਦ ਵਾਈਨ ਦੀਆਂ ਬੋਤਲਾਂ ਤੋਹਫੇ ਰੂਪੀ ਲਿਆ-ਲਿਆ ਦਿੰਦਾ ਹੋਵੇ ਉਹ ਵੀ ਪਿੰਡ ਦੇ ਉਸ ਖਾਨਦਾਨੀ ਪਰਿਵਾਰ ਨੂੰ ਜਿੱਥੇ ਕੋਈ ਜ਼ੈਲਦਾਰ ਅਖਵਾਉਂਦਾ ਹੋਵੇ ਅਤੇ ਕੋਈ ਸਰਪੰਚੀ ਦਾ ਚਾਹਵਾਨ ਹੋਵੇ ਅਤੇ ਇਸ ਸਾਰੇ ਫ਼ਿਲਮੀ ਕਿੱਸੇ ਨੂੰ ਕਾਮੇਡੀ/ਤਮਾਸ਼ੇ/ਮਨੋਰੰਜਨ ਦਾ ਨਾਂ ਦਿੱਤਾ ਜਾਵੇ ! ਹੈ ਨਾ ਅਣਖੀ ਯੋਧਿਆਂ ਲਈ ਮਾਣ ਵਾਲੀ ਗੱਲ!? ਹੋਵੇ ਵੀ ਕਿਉਂ ਨਾ ?
➡️ਆਖਰਕਾਰ ਫ਼ਿਲਮ ਦਾ ਜੌਨਰ ਵੀ ਤਾਂ ਸਾਡੇ ਸਰਕਾਰੀ ਨਾਅਰੇ “ਯੁੱਧ ਨਸ਼ਿਆਂ ਵਿਰੁੱਧ” ਵਿਚ ਪੂਰਾ ਪੂਰਾ ਯੋਗਦਾਨ ਪਾਉਂਦਾ !?😜 ਅਤੇ ਇਸ ਫਿਲਮ ਨੂੰ ਰਾਸ਼ਟਰੀ ਅਵਾਰਡ ਲਈ ਵੀ ਭੇਜਿਆ ਜਾ ਸਕਦਾ ਹੈ !? ਕਿਉਂਕਿ ਇਸ ਵਿਚਲੇ ਟੀਮ ਮੈਂਬਰ ਰਾਸ਼ਟਰੀ ਅਵਾਰਡ ਅਤੇ ਭਾਰਤ ਸਰਕਾਰ ਦੇ ਨਿੱਜੀ ਸਰਵਉੱਚ ਐਵਾਰਡ ਲੈਣ ਤੱਕ ਦਾ ਮਾਣ ਤਾਂ ਪਹਿਲਾਂ ਵੀ ਹਾਸਲ ਕਰ ਚੁੱਕੇ ਹਨ।
➡️ਬਾਕੀ ਜਦੋਂ ਕੋਈ ਫ਼ਿਲਮ ਨਾ ਚੱਲੇ ਤਾਂ ਗੀਤ-ਸੰਗੀਤ ਅਕਸਰ ਦੱਬਿਆ ਜਾਂਦਾ ਹੈ ਭਾਵੇਂ ਚੰਗਾ ਵੀ ਕਿਉਂ ਨਾ ਹੋਵੇ।😔
➡️ਦੋਸਤੋ! ਇਹੀ ਹੈ ਇਸ ਫ਼ਿਲਮ ਦੀ ਕਹਾਣੀ ਅਤੇ ਮੇਰੀ ਸਮੀਖਿਆ!!
ਸਾਨੂੰ ਸਭ ਨੂੰ ਇਹ ਫ਼ਿਲਮ ਹਰ ਹਾਲਤ ਵਿਚ ਵੇਖਣੀ ਚਾਹੀਦੀ ਹੈ🤪 ਤਾਂ ਕਿ ਇਸ ਫ਼ਿਲਮ ਤੋਂ ਵੱਧ ਤੋਂ ਵੱਧ ਕਮਾਈ ਹੋ ਸਕੇ ਤੇ ਇਸ ਤੋਂ ਦੋ ਕਦਮ ਵੱਧ ਨਿੱਕਾ ਜ਼ੈਲਦਾਰ 5 ਵੀ ਬਣ ਸਕੇ ਤੇ ਸਾਡਾ ਪੰਜਾਬੀ ਸਿਨੇਮਾ ਇਸੇ ਤਰਾਂ ਹੋਰ ਵੱਧ-ਫੁੱਲ ਕੇ ਸਾਡੀ ਸਿਨੇਮਾ/ਸਮਾਜਿਕ ਅਤੇ ਖਾਸਕਰ ਪੇਂਡੂ ਸੱਭਿਆਤਾ ਦਾ ਘਾਣ ਕਰ ਇਸ ਦਾ ਜਲੂਸ ਕੱਢਦਾ ਹੋਇਆ ਦੁਨੀਆਂ ਭਰ ‘ਚ ਪੰਜਾਬ,ਪੰਜਾਬੀਅਤ ਅਤੇ ਪੰਜਾਬੀ ਸਿਨੇਮਾ ਦੇ ਝੰਡੇ ਹੋਰ ਬੁਲੰਦ ਕਰ ਸਕੇ!? ਤੇ ਵੈਸੇ ਵੀ ਸਾਡੀ ਲਿਖੀ ਸਮੀਖਿਆ ਦਾ ਫਾਇਦਾ ਵੀ ਫੇਰ ਹੀ ਹੈ ਜੇ ਵੱਧ ਤੋਂ ਵੱਧ ਲੋਕਾਂ ਨੇ ਫ਼ਿਲਮ ਵੇਖੀ ਹੋਵੇ!😊🤔।ਸ਼ਾਬਾਸ਼ ਸਾਰੀ ਫ਼ਿਲਮ ਟੀਮ ਨੂੰ !👍👍
➡️ਇਸ ਫ਼ਿਲਮ ਦੇ ਕਲਾਕਾਰਾਂ ਨੂੰ ਤਾਂ ਆਪਾਂ ਹੋਰ ਕੁਝ ਨੀ ਕਹਿਣਾ ਬਸ ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਬਾਰੇ ਆਪ ਹੀ ਸੋਚਣ।😔
➡️ਬਹੁਤ ਚੰਗਾ ਹੋਇਆ ਕਿ ਸਾਡੀ ਪੰਜਾਬ ਦੀ ਬਹੁਤ ਹੀ ਸਤਿਕਾਰਤ ਸੀਨੀਅਰ ਅਦਾਕਾਰਾ ਜਤਿੰਦਰ ਕੌਰ ਇਸ ਫ਼ਿਲਮ ਦਾ ਹਿੱਸਾ ਨਹੀਂ ਰਹੀ….!?😊🤔
➡️ਬਾਕੀ ਰਹੀ ਫ਼ਿਲਮ ਲੇਖਕ ਦੀ ਗੱਲ ਤਾਂ ‘ਸੰਨ ਆਫ ਸਰਦਾਰ 2’ ‘ਚ ਹੀ ਵੇਖ ਲਈ ਸੀ ਉਸ ਵਿਚਲੀ ਸੱਭਿਅਤਾ-ਸਹਿਕਾਰਤਾ !? ਕਿ ਬਾਲੀਵੁੱਡ ਵਿਚ ਮੌਕਾ ਮਿਲਣ ਤੇ ਉਸ ਨੇ ਕੀ ਚੰਨ ਚਾੜਿਆ ਸੀ !?🤔
➡️ਇਸ ਤੋਂ ਇਲਾਵਾ ਹੋਰ ਕਿਸੇ ਨੂੰ ਤਾਂ ਆਪਾਂ ਕੀ ਕਹਿਣਾ ਪਰ ਅੰਗ੍ਰੇਜ਼ ਵਰਗੀ ਫ਼ਿਲਮ ਦੇ ਨਿਰਦੇਸ਼ਕ ਨੂੰ ਆਪਣੇ ਕਰੀਅਰ ਤੇ ਅਜਿਹਾ ਧੱਬਾ ਲਵਾਉਣ ਦੀ ਕੀ ਲੋੜ ਪੈ ਗਈ ਪਤਾ ਨਹੀਂ ? 🤔
➡️ਤੇ “ਪੰਜਾਬ 84” ਤੇ “ਮੁਕਲਾਵਾਂ” ਵਰਗੀਆਂ ਫ਼ਿਲਮਾਂ ਵਾਲੇ ਨਿਰਮਾਣ ਘਰ ਤੋਂ ਅਜਿਹੀ ਉਮੀਦ ਬਿਲਕੁਲ ਨਹੀਂ ਸੀ !?😔
➡️ਬਾਕੀ ਦੋਸਤੋ! ਮੇਰੀ ਇਸ ਰੋਸ ਰੂਪੀ ਫ਼ਿਲਮ ਸਮੀਖਿਆ ਦਾ ਨੈਗੇਟਿਵ-ਪਾਜਟਿਵ ਪੱਖ ਵਿਚਾਰਨ ਵੇਲੇ ਇਹ ਵੀ ਜ਼ਰੂਰ ਵਿਚਾਰਿਆ ਜੇ ਕਿ ਇਕ ਨਿਰਪੱਖ ਫ਼ਿਲਮ ਸਮੀਖਿਕ ਲਈ ਐਡਾ ਸੌਖਾ ਵੀ ਨਹੀਂ ਹੁੰਦਾ ਕਿਸੇ ਫ਼ਿਲਮ ਬਾਰੇ ਅਜਿਹਾ ਲਿਖਣਾ ਜਿੱਥੇ ਤੁਸੀਂ ਰੋਜ਼ ਇਹਨਾਂ ਫ਼ਿਲਮ ਮੇਕਰਾਂ ਵਿਚ ਵਿਚਰਦੇ ਹੋਵੇ ਅਤੇ ਕਈ ਤੁਹਾਡੇ ਨਜ਼ਦੀਕੀ ਵੀ ਹੋਣ!!??😔 -ਦਲਜੀਤ ਸਿੰਘ ਅਰੋੜਾ। @jagdeepsidhu @ammyvirk @simerjitsingh @whitehillstudios @nirmalrishi @sonambahwa @ranjitbawa

Comments & Suggestions

Comments & Suggestions

About the author

Daljit Arora

Leave a Comment

WP2Social Auto Publish Powered By : XYZScripts.com