(ਪੰ:ਸ) ਜਗਰਾਓਂ: ਪੰਜਾਬੀ ਮਾਂ ਬੋਲੀ ਦੇ ਉੱਘੇ ਗਾਇਕ ਰਾਜਵੀਰ ਜਵੰਦਾ ਦੇ ਸਦੀਵੀਂ ਵਿਛੋੜੇ ਉਪਰੰਤ ਅੱਜ ਮਿਤੀ 9ਅਕਤੂਬਰ 2025 ਨੂੰ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ (ਜਗਰਾਓਂ) ਵਿਖੇ ਉਹਨਾਂ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ।
ਉਹਨਾਂ ਕਿਹਾ ਕਿ ਵਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਇਸ ਮੌਕੇ ਉਹਨਾਂ ਨਾਲ ਕਰਮਜੀਤ ਅਨਮੋਲ, ਰਣਜੀਤ ਬਾਵਾ,ਕੁਲਵਿੰਦਰ ਬਿੱਲਾ,ਮਲਕੀਤ ਰੌਣੀ ਅਤੇ ਹੋਰ ਕਲਾਕਾਰ ਵੀ ਨਜ਼ਰ ਆਏ।