ਵਿਚਾਰ-ਸਮੀਖਿਆ: ਡੀ.ਐਸ.ਪੀ. ਦੇਵ 2

ਪੰਜਾਬੀ ਫ਼ਿਲਮ ਨਿਰਮਾਤਾ ਇੱਕ ਵਾਰ ਜ਼ਰੂਰ ਸੋਚਣ ਕਿ ਉਹਨਾਂ ਦਾ ਘਰ, ਫ਼ਿਲਮ ਲਈ ਥੋਕ ਵਿਚ ਖਰੀਦੇ ਫੇਕ ਸਟਾਰਾਂ ਤੇ ਵਿਚਾਰਾਂ ਨਾਲ ਪੂਰਾ ਹੁੰਦਾ ਹੈ ਜਾਂ ਦਰਸ਼ਕਾਂ ਵੱਲੋਂ ਖਰੀਦੀ ਗਈ ਅਸਲ ਟਿਕਟ ਨਾਲ !? -ਦਲਜੀਤ ਸਿੰਘ ਅਰੋੜਾ।

ਕੰਮ ਤਾਂ ਸਾਡਾ ਵੀ ਔਖਾ ਈ ਏ, ਕਿ ਸ਼ੁੱਕਰਵਾਰ, ਫ਼ਿਲਮ ਨੂੰ ਦਿਓ ਵਧਾਈ, ਤੇ ਸ਼ਨੀ-ਐਤਵਾਰ ਨੂੰ ਕਰਨੀ ਪਵੇ ਖਿਚਾਈ !?


ਖੈਰ! ਗੱਲ ਫ਼ਿਲਮ ਦੇ
ਟਾਈਟਲ ਦੀ ਤਾਂ…:
ਕਿਸੇ ਫਲਾਪ ਫ਼ਿਲਮ ਦਾ ਟਾਈਟਲ ਰਿਪੀਟ ਕਰਨਾ ਹੀ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ, ਜਾਂ ਤਾਂ ਪੰਜਾਬ ਸਰਕਾਰ ਨੇ ਪੰਜਾਬੀ ਫ਼ਿਲਮਾਂ ਦੇ ਨਾਵਾਂ ਦੀ 1-2-3-4-5 ਸੀਰੀਜ਼ ਲਈ ਕੋਈ ਵੱਡਾ ਐਵਾਰਡ/ਇਨਾਮ ਰੱਖਿਆ ਹੋਇਆ ਹੈ, ਕਿ ਜੇ ਰਿਪੀਟ ਕਰੋਗੇ ਤਾਂ ਇਹ ਮਿਲੇਗਾ, ਹੈਟ੍ਰਿਕ ਬਣਾਓਗੇ ਤਾਂ ਉਹ ਮਿਲੇਗਾ ਤੇ ਜੇ ਪੰਜ ਤੱਕ ਜਾਓਗੇ ਤਾਂ ਆਹ ਮਿਲੇਗਾ ਵਗੈਰਾ-ਵਗੈਰਾ,ਤੇ ਆਪਣਾ ਇਸ ਇਨਾਮੀ ਦੌੜ ਵਿੱਚ ਹਿੱਸਾ ਲੈਣਾ ਲਾਜ਼ਮੀ ਹੋ ਗਿਆ ਹੈ,

ਵਰਨਾ ਡੀ.ਐਸ.ਪੀ. ਦੇਵ ਨੂੰ ਐਨੇ ਸਾਲਾਂ ਬਾਅਦ ਤਰੱਕੀ ਦੇ ਕੇ ‘ਐੱਸ.ਪੀ. ਦੇਵ’ ਹੀ ਬਣਾਇਆ ਹੁੰਦਾ ਤਾਂ ਘੱਟੋ-ਘੱਟ ਨਾਮ ‘ਚ ਤਾਜ਼ਗੀ ਵੇਖ ਕੇ ਓਪਨਿੰਗ ਲਈ 4 ਦਰਸ਼ਕ ਵੱਧ ਮਿਲ ਜਾਂਦੇ ?!


ਗੱਲ ਵਿਸ਼ੇ/ਕਹਾਣੀ/ਪਟਕਥਾ ਦੀ ਤਾਂ, ਇੱਕ ਉਦਾਹਰਣ:
ਜਦੋਂ ਚਾਹ ਬਣਾਉਣ ਤੋਂ ਲੈ ਕੇ ਪ੍ਰੋਹਣਿਆਂ ਨੂੰ ਪਰੋਸਨ ਤੱਕ ਦਾ ਤੁਹਾਡੇ ਕੋਲ ਪੂਰਾ ਸਮਾਂ ਅਤੇ ਕੁਆਲਟੀ ਭਰਪੂਰ ਸਾਰਾ ਸਮਾਨ ਮੌਜੂਦ ਹੋਵੇ ਤਾਂ ਬੇ ਸਵਾਦੀ/ਕੱਚੀ ਚਾਹ ਲਈ ਕਸੂਰਵਾਰ ਕੌਣ ਹੁੰਦਾ ਹੈ ਦੱਸਣ ਦੀ ਲੋੜ ਨਹੀਂ।


ਇਕ ਹੋਰ ਉਦਹਾਰਣ: ਇੱਕ ਵਾਰ ਯਸ਼ ਚੌਪੜਾ ਸਾਹਬ ਦੀ ਇੱਕ ਫ਼ਿਲਮ ਫਲਾਪ ਹੋਣ ਤੇ ਕੁਝ ਯਾਰਾਂ ਦੋਸਤਾਂ ਨੇ ਕਾਰਨ ਪੁੱਛਿਆ ਤਾਂ ਉਹਨਾਂ ਮੁਸਕੁਰਾਉਂਦਿਆ ਆਪਣਾ ਨਿੱਜੀ ਤਜ਼ੁਰਬਾ ਸਾਂਝਾ ਕੀਤਾ ਕਿ ਜਦੋਂ ਤੁਸੀਂ ਕਿਸੇ ਫ਼ਿਲਮ ਲਈ ਗ਼ਲਤ ਕਹਾਣੀ ਦੀ ਚੋਣ ਕਰ ਬੈਠਦੇ ਹੋ ਤਾਂ ਉਸ ਨੂੰ ਹਰ ਪਾਸਿਓਂ ਜਿੰਨੀ ਮਰਜ਼ੀ ਵਧੀਆ ਬਣਾ-ਸਵਾਰ ਕੇ ਦਿਖਾਉਣ ਦੀ ਕੋਸ਼ਿਸ਼ ਕਰ ਲਵੋ ਪਰ ਫਾਇਦਾ ਕੋਈ ਨਹੀਂ ਹੁੰਦਾ!?

ਇਸੇ ਤਰਾਂ ਅਸੀਂ ਫ਼ਿਲਮ ਆਲੋਚਕ ਜਿੰਨਾ ਮਰਜ਼ੀ ਆਪਣੇ ਸਿਨੇਮਾ ਦੀ ਬਿਹਤਰੀ ਲਈ ਕੰਮ ਕਰਨ ਦੀ ਕੋਸ਼ਿਸ਼ ਕਰੀਏ, ਬਨਣਾ ਤਾਂ ਆਪਾਂ ਬੁਰੇ ਹੀ ਹੈ!? ਜਦੋਂ ਕਿਤੇ ਫ਼ਿਲਮ ਮੇਕਰਾਂ ਨਾਲ ਮੇਲ ਹੁੰਦਾ ਹੈ ਤਾਂ ਮੂੰਹ ਤੇ ਸਾਡੇ ਕੰਮ ਦੀ ਤਾਰੀਫ ਵੀ ਹੁੰਦੀ ਹੈ ਅਤੇ ਕਈ ਵਾਰ ਸਾਡੇ ਕੋਲੋਂ ਸਲਾਹਾਂ ਵੀ ਲਈਆਂ ਜਾਂਦੀਆਂ ਹਨ ਪਰ ਪਰਨਾਲਾ ਓਥੇ ਦਾ ਓਥੇ ਹੀ ਰਹਿੰਦਾ ਹੈ

!?

ਖੈਰ! ਹੋਰ ਸਕੇ ਤਾਂ ਸਥਾਪਿਤ ਲੀਡ ਕਲਾਕਾਰ, ਨਿਰਦੇਸ਼ਕ ਅਤੇ ਨਿਰਮਾਣ ਘਰ ਹਰ ਵਾਰ, ਹਰ ਪੱਖੋਂ ਪਹਿਲਾਂ ਨਾਲੋਂ ਵੱਧ ਸ਼ਿੱਦਤ ਨਾਲ ਫ਼ਿਲਮ ਬਨਾਉਣ ਦੀ ਕੋਸ਼ਿਸ਼ ਕਰਿਆ ਕਰਨ, ਤਾਂ ਕਿ ਕਿਸੇ ਦੀ ਉਮੀਦ ਨਾ ਟੁੱਟੇ।
ਦੋਸਤੋ ! ਇਸ ਫ਼ਿਲਮ ਦੀ ਬਸ ਐਨੀ ਹੀ ਸਮੀਖਿਆ! ਹੋ ਸਕੇ ਤਾਂ ਸਮਝਣ ਦੀ ਕੋਸ਼ਿਸ਼ ਕਰਨਾ।

ਆਖਰੀ ਗੱਲ: ਕਿਸੇ ਵੀ ਫ਼ਿਲਮ ਲਈ ਫੇਕ ਸਟਾਰ-ਫੇਕ ਵਿਚਾਰ, ਤਬਾਹ ਕਰਦੇ ਨੇ ਫ਼ਿਲਮੀ ਕਾਰੋਬਾਰ, ਅੱਜ ਨਹੀਂ ਤਾਂ ਕੱਲ੍ਹ ਕਰੋਗੇ ਐਤਬਾਰ, ਬਾਕੀ! ਫ਼ਿਲਮ ਰਹੇ ਢਿੱਲੀ, ਤਾਂ ਮੰਨ ਲਿਆ ਕਰੋ ਯਾਰ !?

ਧੰਨਵਾਦ

Comments & Suggestions
Comments & Suggestions