ਆਓ ਵਿਚਾਰਦੇ ਹਾਂ!#viyahkartaareda ਫ਼ਿਲਮ:ਵਿਆਹ ਕਰਤਾਰੇ ਦਾ ਬਾਰੇ:
#filmreview
ਸਮਾਜਿਕ ਸ਼ੀਸ਼ਾ ਹੋਣ ਲੱਗਾ ਧੁੰਦਲਾ…!? 🎬#
🤔-ਦਲਜੀਤ ਸਿੰਘ ਅਰੋੜਾ
➡️ਜਦੋਂ ਸਮਾਜ ਸੁਧਾਰਕ ਹੀ ਸਮਾਜਿਕ ਕੁਰੀਤੀ ਦੇ ਰਾਹੇ ਤੁਰ ਪਵੇ ਤਾਂ ਗੱਲ “ਫ਼ਿਲਮ ਸਮੀਖਿਆ” ਤੱਕ ਸੀਮਿਤ ਨਹੀਂ ਰਹਿ ਜਾਂਦੀ ਬਲਕਿ ਅਜਿਹੇ ਵਰਤਾਰੇ ਦੀ ਆਲੋਚਨਾ ਨੈਤਿਕਤਾ ਦਾ ਹਿੱਸਾ ਬਣ ਜਾਂਦੀ ਹੈ!
🎬🎬🎬🎬
➡️ਕਾਮੇਡੀ ਜੋਨਰ ਦੀ ਇਸ ਗ਼ੈਰ ਮਿਆਰੀ ਫ਼ਿਲਮ ਬਾਰੇ ਮੇਰੇ ਖ਼ਿਆਲ ‘ਚ ਐਨਾ ਹੀ ਕਹਿਣਾ ਕਾਫੀ ਹੋਵੇਗਾ ਕਿ ਸਿਰਫ ਫ਼ਿਲਮ ਹੀ ਆਪਣੇ ਮਿਆਰ ਤੋਂ ਨਹੀਂ ਡਿੱਗੀ ਬਲਕਿ ਇਸ ਨੇ ਫ਼ਿਲਮ ਵਿਚਲੇ ਕਲਾਕਾਰਾਂ ਅਤੇ ਪੰਜਾਬੀ ਸਿਨੇਮਾ ਦੇ ਮਿਆਰ ਨੂੰ ਵੀ ਢਾਹ ਲਾਈ ਹੈ!?
➡️ਮੈਂ ਫ਼ਿਲਮ ਬਾਰੇ ਬਹੁਤੀ ਤਫਸੀਲ ਵਿਚ ਜਾ ਕੇ ਫ਼ਿਲਮ ਦੀ ਊਲ-ਜਲੂਲ ਕਹਾਣੀ/ਵਿਸ਼ੇ ਅਤੇ ਇਸ ਵਿਚਲੇ ਕਿਸੇ ਵੀ ਅਜਿਹੇ ਗ਼ੈਰ ਮਿਆਰੀ ਸੰਵਾਦਾਂ ਵਾਲੇ ਦ੍ਰਿਸ਼ ਦਾ ਜ਼ਿਕਰ ਨਹੀ ਕਰਾਂਗਾ, ਜਿਸ ਨਾਲ ਫ਼ਿਲਮ ਵੇਖੇ ਬਿਨਾਂ ਹੀ ਸਿਨੇ ਦਰਸ਼ਕ ਜਾਂ ਹੋਰ ਲੋਕ ਅਜਿਹੀਆਂ ਫਿਲਮਾਂ ਰਾਹੀਂ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੇ ਹੁੰਦੇ ਘਾਣ ਦੇ ਨਾਲ-ਨਾਲ ਸੁਹਿਰਦ ਪੰਜਾਬੀਆਂ ਦੀ ਹੁੰਦੀ ਨਾਮੋਸ਼ੀ ਬਾਰੇ ਸੋਚ ਕੇ ਫ਼ਿਲਮ ਵਾਲਿਆਂ ਪ੍ਰਤੀ ਮਾੜੀ ਭਾਸ਼ਾ ਦਾ ਉਪਯੋਗ ਕਰਨ !?
➡️ਮੇਰੀ ਤਾਂ ਸਿਰਫ ਐਨੀ ਗੁਜਾਰਿਸ਼ ਹੈ ਕਿ ਬੱਸ ਕਰੋ ਯਾਰ ! ਆਪਣੇ-ਆਪ ਨੂੰ ਸੁਹਿਰਦ ਸਮਾਜ ਦੇ ਮੱਥੇ ਲੱਗਣ ਜੋਗਾ ਛੱਡ ਦਿਓ। ਥੀਏਟਰਾਂ ਵਿੱਚ ਜਾ ਕੇ ਤਾਂ ਇਹੋ ਜਿਹੀਆਂ ਫਿਲਮਾਂ ਕਿੰਨੇ ਕੁ ਲੋਕ ਵੇਖ ਰਹੇ ਹਨ ਤੁਸੀਂ ਖੁਦ ਵੀ ਜਾਣਦੇ ਹੋ ! ➡️ਪਰ ਜਦੋਂ ਇਹੋ ਜਿਹੀਆਂ ਫਿਲਮਾਂ ਓ.ਟੀ.ਟੀ./ਯੂਟਿਊਬ ਰਾਹੀਂ ਘਰ-ਘਰ ਪੁੱਜਣਗੀਆਂ ਤਾਂ ਕੀ ਜਵਾਬ ਦਿਓਗੇ ਉਹਨਾਂ ਪਰਿਵਾਰਾਂ ਨੂੰ ਜਿਹਨਾਂ ਵਿੱਚ ਤੁਹਾਡੇ ਖੁਦ ਦੇ ਬੱਚੇ ਵੀ ਸ਼ਾਮਲ ਹੋਣਗੇ!?
➡️ਫਿਲਮਾਂ ਰਾਹੀਂ ਪੰਜਾਬੀਅਤ ਨੂੰ ਨਾਮੋਸ਼ ਕਰਨ ਵਾਲੇ ਕਾਰੋਬਾਰੀਆਂ ਨੂੰ ਰੱਬ ਦਾ ਵਾਸਤਾ ! ਜੇ ਹੋ ਸਕੇ ਤਾਂ ਕੋਈ ਹੋਰ ਰਸਤਾ ਲੱਭ ਲਵੋ ਕਮਾਈ ਦਾ, ਸਿਨੇਮਾ ਨੂੰ ਸਿਨੇਮਾ ਹੀ ਰਹਿਣ ਦਿਓ।
➡️ਇਹ ਨਾ ਹੋਵੇ ਕਿ ਲੋਕ ਪਹਿਲਾਂ-ਪਹਿਲ ਵਾਂਗ ਇਸ ਨੂੰ ਮੁੜ ਤੋਂ ਕੰਜਰਖਾਨੇ ਵਾਲਾ ਧੰਦਾ ਕਹਿਣਾ ਸ਼ੁਰੂ ਕਰ ਦੇਣ। 🤔
ਅਤੇ ਕੁਝ ਲੋਕਾਂ ਕਰ ਕੇ ਹਿੰਮਤ ਤੇ ਸ਼ਿੱਦਤ ਨਾਲ ਕਿਨਾਰੇ ਲੱਗੀ ਬੇੜੀ ਵਿੱਚ ਵੱਟੇ ਨਾ ਪੈ ਜਾਣ !
“ਹਮ ਲਾਏ ਹੈਂ ਤੂਫ਼ਾਨ ਸੇ ਕਸ਼ਤੀ ਨਿਹਾਲ ਕੇ..
..!?
ਖ਼ੈਰ !
➡️ਫ਼ਿਲਮ ਵਿਸ਼ਾ/ਕਹਾਣੀ:ਬਿਨਾਂ ਸਿਰ ਪੈਰ ਤੋਂ… ਸੰਵਾਦ: ਜ਼ਿਆਦਾਤਰ ਘਟੀਆ ਦਰਜੇ ਦੇ….
ਲੇਖਕ:ਚੰਚਲ ਡਾਬਰਾ
ਅਦਾਕਾਰੀ:ਸਭ ਦੀ ਵਧੀਆ !
➡️ਟੌਪ ਅਦਾਕਾਰੀ:ਹਰਦੀਪ ਗਿੱਲ!
ਨਿਰਦੇਸ਼ਕ: ਸਮੀਪ ਕੰਗ
(ਤਕਨੀਕੀ ਨਿਰਦੇਸ਼ਨ ਵਧੀਆ! ਪਰ ਫ਼ਿਲਮ ਨਹੀਂ)
ਗੀਤ-ਸੰਗੀਤ:ਵਧੀਆ!
ਸਿੱਟਾ: 100 ਚੋਂ 40 ਨੰਬਰ!
ਡਵੀਜ਼ਨ-3rd😊!
ਸਲਾਹ: ਨਿਰਮਾਤਾ-ਨਿਰਦੇਸ਼ਕ ਅਤੇ ਐਕਟਰ ਆਪਣੀ ਸਮਾਜਿਕ ਜੁੰਮੇਵਾਰੀ ਨਾ ਭੁੱਲਣ।🙏
