ਸਾਡੀ ਇਸ ਸ੍ਰਿਸ਼ਟੀ ਦਾ ਨਿਰਮਾਣ ਕੁਦਰਤ ਦੇ ਪੰਜ ਤੱਤਾਂ ਜਿਵੇਂ ਅੱਗ, ਹਵਾ, ਧਰਤੀ, ਅਕਾਸ਼ ਅਤੇ ਜਲ ਨਾਲ ਮਿਲ ਕੇ ਹੋਇਆ ਹੈ। ਇਨ੍ਹਾਂ ਲੋੜੀਂਦੇ ਤੱਤਾਂ ‘ਚੋਂ ਇਕ ਅਹਿਮ ਤੱਤ ਜਲ ਜਾਣੀ ਪਾਣੀ ਹੈ। ਜੇ ਸਾਫ਼-ਸਾਫ਼ ਸ਼ਬਦਾਂ ‘ਚ ਕਹਿ ਲਈਏ ਤਾਂ ਜਲ ਜਾਣੀ ਪਾਣੀ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਬੜਾ ਉਪਯੋਗੀ ਤੱਤ ਹੈ। ਇਸ ਦੇ ਬਿਨਾ ਤੁਸੀਂ ਜੀਵਨ ਦੀ ਕਲਪਨਾ ਕਰਕੇ ਤਾਂ ਵੇਖੋ ? ਕਿਹਾ ਜਾਂਦਾ ਹੈ ਕਿ ਪਾਣੀ ਹੀ ‘ਜੀਵਨ’ ਹੈ ਅਤੇ ਜੀਵਨ ਦਾ ਮੂਲ ਹੈ। ਇਸ ਤੋਂ ਬਿਨਾਂ ਜੀਵਨ ਅਸੰਭਵ ਹੈ। ਜੇਕਰ ਅਸੀਂ ਨਿਮਨਲਿਖਤ ਗੱਲਾਂ ‘ਤੇ ਅਮਲ ਕਰਨਾ ਸ਼ੁਰੂ ਕਰ ਦੇਈਏ ਤਾਂ ਸ਼ਾਇਦ ਅਸੀਂ ਜਲ ਨੂੰ ਜੀਵਨ ਦਾ ਆਧਾਰ ਮੰਨਦੇ ਹੋਏ ਉਸ ਨੂੰ ਬਚਾਉਣ ਦੀ ਪਹਿਲ ਬਾਰੇ ਜ਼ਰੂਰ ਸੋਚਾਂਗੇ –
* ਧਰਤੀ ਦਾ ਲਗਭਗ 71% ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ।
* ਆਲੂ ‘ਚ 80%, ਟਮਾਟਰ ‘ਚ 90%, ਮਨੁੱਖ ਦੇ ਸਰੀਰ ‘ਚ 40% ਤੱਕ ਪਾਣੀ ਹੁੰਦਾ ਹੈ।
* ਧਰਤੀ ‘ਤੇ ਮੌਜੂਦ ਕੁੱਲ ਪਾਣੀ ਦਾ ਮਾਤਰ 1% ਹੀ ਮਨੁੱਖੀ ਉਪਯੋਗ ਦੇ ਲਈ ਹੈ। ਬਾਕੀ 98% ਸਮੁੰਦਰ ‘ਚ ਖਾਰੇ ਪਾਣੀ ਦੇ ਰੂਪ ‘ਚ ਮੌਜੂਦ ਹੈ ਤਾਂ 2% ਬਰਫ਼ ਦੇ ਰੂਪ ‘ਚ।
* ਉੱਤਰ ਅਤੇ ਦੱਖਣੀ ਧਰੁਵਾਂ ਦੇ ਇਲਾਵਾ ਹਿਮ ਨਦੀਆਂ ਦੇ ਰੂਪ ‘ਚ ਐਨਾ ਪਾਣੀ ਬਰਫ਼ ਦੇ ਰੂਪ ‘ਚ ਜਮਾਂ ਹੈ, ਜਿਨ੍ਹਾਂ ਸੰਸਾਰ ਭਰ ਦੀਆਂ ਨਦੀਆਂ ਇਕ ਹਜ਼ਾਰ ਸਾਲ ‘ਚ ਨਹੀਂ ਵਹਾ ਸਕਦੀਆਂ।
* ਸ਼ਹਿਰਾਂ-ਕਸਬਿਆਂ ‘ਚ ਜਿੱਥੇ ਜਲ-ਵਿਭਾਗ ਦੁਆਰਾ ਨਗਰ-ਨਿਵਾਸੀਆਂ ਨੂੰ ਲੋੜੀਂਦਾ ਜਲ ਉਪਲੱਬਧ ਕਰਵਾਇਆ ਜਾਂਦਾ ਹੈ। ਉਸ ਦਾ ਮਾਤਰ 1% ਭਾਗ ਹੀ ਅਸਲ ‘ਚ ਮਨੁੱਖ ਵਰਤੋਂ ‘ਚ ਲਿਆਉਂਦਾ ਹੈ। ਬਾਕੀ 99 ਪ੍ਰਤੀਸ਼ਤ ਪਾਣੀ ਬਗੀਚਿਆਂ, ਲੌਂਡਰੀਆਂ, ਲੈਟਰੀਨ, ਇਸ਼ਨਾਨ-ਘਰ ਅਤੇ ਕੂਲਰ ਆਦਿ ਦੇ ਉਪਯੋਗ ‘ਚ ਆਉਂਦਾ ਹੈ।
* ਇਕ ਬੰਦਾ ਆਪਣੇ ਜੀਵਨ ਕਾਲ ‘ਚ ਲਗਭਗ 61, 000 ਲੀਟਰ ਪਾਣੀ ਪੀ ਜਾਂਦਾ ਹੈ।
* ਇਕ ਵਿਅਕਤੀ ਬਿਨਾ ਭੋਜਨ ਦੇ 2 ਮਹੀਨੇ ਜ਼ਿੰਦਾ ਰਹਿ ਸਕਦਾ ਹੈ ਪਰ ਪਾਣੀ ਦੇ ਬਿਨਾ ਇਕ ਹਫ਼ਤੇ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹਿ ਸਕਦਾ।
* ਡੇਅਰੀ ਦੀ ਇਕ ਗਾਂ ਨੂੰ ਇਕ ਗੈਲਨ ਦੁੱਧ ਦੇਣ ਦੇ ਲਈ ਚਾਰ ਗੈਲਨ ਪਾਣੀ ਦੀ ਜ਼ਰੂਰਤ ਹੁੰਦੀ ਹੈ।
* ਦੇਸ਼ ਭਰ ਦੇ ਸਾਰੇ ਅਖ਼ਬਾਰਾਂ ਨੂੰ ਇਕ ਦਿਨ ਦੀ ਛਪਾਈ ਦੇ ਲਈ 2,000 ਲੱਖ ਗੈਲਨ ਪਾਣੀ ਦੀ ਜ਼ਰੂਰਤ ਹੁੰਦੀ ਹੈ।
* ਇਕ ਕਿੱਲੋਵਾਟ ਜਲ ਬਿਜਲੀ ਦੀ ਪ੍ਰਾਪਤੀ ਦੇ ਲਈ 400 ਗੈਲਨ ਪਾਣੀ ਦੀ ਜ਼ਰੂਰਤ ਹੁੰਦੀ ਹੈ।