5ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ “ਪੰਜਾਬੀ ਆ ਗਏ ਓਏ” ਦਾ ਟ੍ਰੇਲਰ🎬 👍🎉https://youtu.be/eRf6uHJcg8Q
ਵੇਖ ਕੇ ਲੱਗਦੈ ਕਿ ਇਸ ਵਾਰ ਬੱਚੇ ਆਪਣੇ ਮਾਪਿਆਂ ਨੂੰ ਫ਼ਿਲਮ ਵਿਖਾਉਣ ਲਈ ਲੈ ਕੇ ਜਾਣਗੇ।
ਪੂਰੀ ਫ਼ਿਲਮ ਤਾਂ ਵੇਖ ਕੇ ਪਤਾ ਲੱਗੂ ਪਰ ਟ੍ਰੇਲਰ ‘ਚ ਦਮ ਇਸ ਕਰ ਕੇ ਲੱਗ ਰਿਹਾ ਹੈ ਕਿ ਬੱਚਿਆਂ ਦੇ ਦਿਲਚਸਪ ਦ੍ਰਿਸ਼ਾਂ ਦੇ ਨਾਲ ਨਾਲ ਪ੍ਰਿੰਸ ਕੰਵਲਜੀਤ ਅਤੇ ਸਿੰਗੇ ਦੇ ਆਪਸੀ ਟਕਰਾਅ ਵਾਲੇ ਐਕਸ਼ਨ ਦੇ ਨਾਲ ਨਾਲ ਸਸਪੈਂਸ-ਥ੍ਰਿਲ ਦੀ, ਦਰਸ਼ਕਾਂ ਨੂੰ ਆਕਰਸ਼ਿਤ ਕਰਨ ਵਾਲੀ ਝਲਕ ਵੀ ਨਜ਼ਰ ਆ ਰਹੀ ਹੈ ਅਤੇ ਨਾਲ ਦੇ ਨਾਲ ਫ਼ਿਲਮ ਨੂੰ ਰੋਮਾਂਟਿਕ ਤੜਕਾ ਵੀ ਲੱਗਾ ਨਜ਼ਰ ਆ ਰਿਹਾ ਹੈ।ਕੁਲ ਮਿਲਾ ਕੇ ਇਕ ਫੁੱਲ ਐਂਟਰਟੇਨਮੈਂਟ ਪੈਕਜ ਵਾਲੀ ਹਟਵੇਂ ਵਿਸ਼ੇ/ਕਹਾਣੀ ਤੇ ਬਣੀ ਲੱਗ ਰਹੀ ਇਸ ਫ਼ਿਲਮ ਦੇ ਟ੍ਰੇਲਰ ਵਾਂਗ ਜੇ ਫ਼ਿਲਮ ਵੀ ਦਰਸ਼ਕਾਂ ਨੂੰ ਇਸੇ ਤਰਾਂ ਪਸੰਦ ਆਉਂਦੀ ਹੈ ਤਾਂ ਇਹ ਪੰਜਾਬੀ ਸਿਨੇਮਾ ਦੀ ਇਸੇ ਵਰ੍ਹੇ ਹੁਣ ਤੱਕ ਦੀ ਵਿਗੜੀ ਦੁਰ-ਦਸ਼ਾ ਨੂੰ ਸਵਾਰਨ ਵਿਚ ਯਕੀਨਨ ਸਹਾਈ ਹੋਵੇਗੀ।ਪੰਜਾਬੀ ਸਕਰੀਨ ਵੱਲੋਂ ਇਸ ਦੇ ਨਿਰਮਾਤਾ-ਨਿਰਦੇਸ਼ਕ ਅਦਿਤਿਆ ਸੂਦ @AdityaSood ਅਤੇ ਸਾਰੀ ਟੀਮ ਨੂੰ ਫ਼ਿਲਮ #punjabiaagayeoye ਦੀ ਕਾਮਯਾਬੀ ਲਈ ਸ਼ੁੱਭ ਇੱਛਾਵਾਂ 🎉 @princekanwaljitsinghofficial