ਪੰ.ਸ: ਵਿਸ਼ੇਸ਼ ਪ੍ਰਤੀਨਿਧ (ਮੁੰਬਈ) ਅਭਿਨੇਤਾ ਅਤੇ ਸਿਆਸਤਦਾਨ ਗੋਵਿੰਦਾ ਨੂੰ ਅੱਜ ਸਵੇਰੇ 4:45 ਵਜੇ ਦੇ ਕਰੀਬ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਅਚਾਨਕ ਲੱਤ ਵਿੱਚ ਗੋਲੀ ਲੱਗ ਗਈ, ਜਦ ਉਹ ਸਵੇਰੇ ਕੋਲਕਾਤਾ ਦੀ ਫਲਾਈਟ ਫੜਨ ਲਈ ਘਰੋਂ ਜਾ ਰਿਹਾ ਸੀ।
ਉਸ ਦੇ ਭਰਾ ਕੀਰਤੀ ਕੁਮਾਰ ਨੇ ਦੱਸਿਆ ਕਿ ਖੱਬੀ ਲੱਤ ਤੋਂ ਗੋਲੀ ਕੱਢੇ ਜਾਣ ਤੋਂ ਬਾਅਦ ਉਸ ਦੀ ਹਾਲਤ ਕਾਫੀ ਬਿਹਤਰ ਹੈ। “ਉਸਦਾ ਰਿਵਾਲਵਰ ਲਾਕਰ ਵਿੱਚ ਰੱਖਦੇ ਹੋਏ ਇਹ ਉਸਦੇ ਹੱਥ ਵਿੱਚੋਂ ਡਿੱਗ ਗਿਆ, ਹਾਲਾਂਕਿ, ਉਹ ਇਸ ਬਾਰੇ ਵੀ ਉਹ ਵੀ ਅਣਜਾਣ ਹੈ ਕਿ ਅਸਲ ਵਿੱਚ ਕੀ ਹੋਇਆ ਸੀ,” ਉਸਨੇ ਅੱਗੇ ਕਿਹਾ।
ਉਹ ਇਸ ਸਮੇਂ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਭਰਤੀ ਹੈ ਅਤੇ ਨਿਗਰਾਨੀ ਹੇਠ ਹੈ।
ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਰਿਵਾਲਵਰ ਨੂੰ ਜ਼ਬਤ ਕਰ ਲਿਆ ਗਿਆ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਭਿਨੇਤਾ ਆਪਣੇ ਜੁਹੂ ਨਿਵਾਸ ਤੋਂ ਨਿਕਲਣ ਹੀ ਵਾਲਾ ਸੀ ਜਦੋਂ ਰਿਵਾਲਵਰ ਤੋਂ ਗਲਤੀ ਫਾਇਰ ਹੋ ਗਿਆ। ਅਭਿਨੇਤਾ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਗੋਵਿੰਦਾ ਦੇ ਮੈਨੇਜਰ ਅੱਗੇ ਕਿਹਾ ਕਿ ਸਾਡੇ ਕੋਲ ਕੋਲਕਾਤਾ ਵਿੱਚ ਇੱਕ ਸ਼ੋਅ ਬੁੱਕ ਸੀ ਜਿਸ ਲਈ 6 ਵਜੇ ਦੀ ਫਲਾਈਟ ਸੀ ਅਤੇ ਮੈਂ ਏਅਰਪੋਰਟ ਪਹੁੰਚ ਚੁੱਕਿਆ ਸੀ।, ਜਦੋਂ ਇਹ ਹਾਦਸਾ ਵਾਪਰਿਆ ਤਾਂ ਗੋਵਿੰਦਾ ਜੀ ਆਪਣੀ ਰਿਹਾਇਸ਼ ਤੋਂ ਏਅਰਪੋਰਟ ਲਈ ਰਵਾਨਾ ਹੋਣ ਜਾ ਰਹੇ ਸਨ।
ਬਾਅਦ ਵਿੱਚ ਜਾਰੀ ਇੱਕ ਬਿਆਨ ਰਾਹੀਂ ਅਭਿਨੇਤਾ ਨੇ ਆਪਣੇ ਪ੍ਰਸ਼ੰਸਕਾਂ ਵਲੋਂ
ਭੇਜੀਆਂ ਦੁਆਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਕਟਰਾਂ ਨੇ ਲੱਤ ਵਿੱਚੋਂ ਗੋਲੀ ਕੱਢ ਦਿੱਤੀ ਹੈ ਅਤੇ ਮੈਂ ਹੁਣ ਠੀਕ ਹਾਂ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਭਿਨੇਤਾ ਨਾਲ ਟੈਲੀਫੋਨ ‘ਤੇ ਗੱਲਬਾਤ ਰਾਹੀਂ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ।