ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਆਪਣੀ ਧਾਰਮਿਕ ਫ਼ਿਲਮ ਦੇ ਨਿਰਮਾਣ ਦੀ ਲੜੀ ਨੂੰ ਅੱਗੇ ਤੋਰਦਿਆਂ ਆਪਣੀ ਕਾਮਯਾਬ ‘ਅਰਦਾਸ ਸੀਰੀਜ਼’ ਦੀਆਂ ਤਿੰਨ ਫ਼ਿਲਮਾਂ ਤੋਂ ਬਾਅਦ ਚੜ੍ਹਦੀ ਕਲਾ ਦੇ ਸੋਹਲੇ ਗਾਉਣ ਵਾਲਿਆਂ ਦੀ ਗਾਥਾ ‘ਅਕਾਲ’ ਦੀ ਸ਼ੂਟਿੰਗ ਦਾ ਆਰੰਭ ਉਹਨਾਂ ਵੱਲੋਂ ਸੱਚੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਕਰ ਦਿੱਤਾ ਗਿਆ ਹੈ।
ਨਿਰਮਾਤਾ-ਨਿਰਦੇਸ਼ਕ ਅਤੇ ਅਦਾਕਾਰ ਗਿੱਪੀ ਗਰੇਵਾਲ, ਪੰਜਾਬੀ ਸਿਨੇਮਾ ਦੀ ਅਜ਼ੀਮ ਸ਼ਖ਼ਸੀਅਤ ਗੁਰਪ੍ਰੀਤ ਘੁੱਗੀ, ਆਪਣੇ ਵਿਲੱਖਣ ਅੰਦਾਜ਼ ਲਈ ਜਾਣੇ ਜਾਂਦੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਅਤੇ ਦਿੱਗਜ ਡੀ.ਓ.ਪੀ. ਬਲਜੀਤ ਸਿੰਘ ਦਿਓ ਸਮੇਤ ਫ਼ਿਲਮ ਦੀ ਸਾਰੀ ਟੀਮ ਨੇ ਅਰਦਾਸ ਕੀਤੀ ਕਿ ਇਸ ਕਾਰਜ ਦੇ ਨੇਪਰੇ ਚੜ੍ਹਨ ਲਈ ਪ੍ਰਮਾਤਮਾ ਆਦਿ ਤੋਂ ਅੰਤ ਤੱਕ ਆਪ ਸਹਾਈ ਹੋਣ।
ਪੰਜਾਬੀ ਸਕਰੀਨ ਅਦਾਰੇ ਵੱਲੋਂ ਸਾਰੀ ਟੀਮ ਨੂੰ ਸ਼ੁੱਭਕਾਮਨਾਵਾਂ