ਸੋਹਣੀ ਬਣੀ ਹੈ ਫ਼ਿਲਮ “ਮਿੱਟੀ ਦੇ ਪੁੱਤ” -ਦਲਜੀਤ ਅਰੋੜਾ
ਮੈਨੂੰ ਤਾਂ ਫ਼ਿਲਮ ਵਧੀਆ ਲੱਗੀ,ਪਰ ਵੇਖਣ ਉਪਰੰਤ ਦਰਸ਼ਕ ਨੂੰ ਆਪਣਾ ਨਜ਼ਰੀਆ 70/80 ਦਹਾਕੇ ਦੀਆਂ ਅਜਿਹੀਆਂ ਕਹਾਣੀਆਂ ਵਾਲੀਆਂ ਐਕਸ਼ਨ ਫ਼ਿਲਮਾਂ ਵਾਲਾ ਅਪਣਾਉਣਾ ਪਵੇਗਾ ਅਤੇ ਇਸੇ ਨਜ਼ਰੀਏ ਦੇ ਮੱਦੇਨਜ਼ਰ ਮੈਂ ਇਸ ਫ਼ਿਲਮ ਨੂੰ ਕਹਾਣੀ-ਸਕਰੀਨ ਪਲੇਅ,ਕਲਾਕਾਰਾਂ ਦੇ ਅਭਿਨੈ,ਮਨੋਰੰਜਨ,ਸੰਗੀਤ ਅਤੇ ਨਿਰਦੇਸ਼ਨ ਪੱਖੋਂ ਇਕ ਮਜਬੂਤ ਪੀਰੀਅਡ ਐਕਸ਼ਨ ਫ਼ਿਲਮ ਕਹਾਂਗਾ, ਜੋ ਪਰਿਵਾਰਕ ਰਿਸ਼ਤਿਆਂ ਵਿਚ ਸੁਚੱਜਾਪਣ ਅਤੇ ਪਿਆਰ ਭਾਵਨਾ ਅਪਨਾਉਣ ਦਾ ਸੁਨੇਹਾ ਦਿੰਦੀ ਹੈ। ਹੁਣ ਫ਼ਿਲਮ ਆਰਥਿਕ ਪੱਖੋਂ ਕਿੰਨੀ ਸਫਲ ਹੁੰਦੀ ਹੈ ਇਹ ਆਉਣ ਵਾਲੇ ਦਿਨਾਂ ‘ਚ ਕਲੀਅਰ ਹੋਵੇਗਾ ਅਤੇ ਇਸ ਦੀ ਵਿਸਥਾਰਪੂਰਵਕ ਸਮੀਖਿਆ ਵੀ 2/3 ਬਾਅਦ ਹੋਵੇਗੀ,ਪਰ ਇਕ ਵਾਰ ਇਹ ਫ਼ਿਲਮ ਵੇਖਣ ਲੈਣ ਵਿੱਚ ਕੋਈ ਹਰਜ਼ ਨਹੀਂ। ਸਾਰੀ ਟੀਮ ਨੂੰ ਮੁਬਾਰਕ!
Comments & Suggestions
Comments & Suggestions