ਜ਼ਰੂਰੀ ਨਹੀਂ ਕਿ ਹਰ ਫਿਲਮ ਸਿਨੇਮਾ ਘਰ ਲਈ ਹੋਵੇ ਅਤੇ ਦਹਸ਼ਕ ਉਤਸੁਕਤਾ ਨਾਲ ਵੇਖਣ ਵੀ ਜਾਣ !?
—ਦਲਜੀਤ ਸਿੰਘ ਅਰੋੜਾ
ਇਹਦਾ ਫੈਸਲਾ ਮੇਕਰਾਂ ਨੂੰ ਜੋਸ਼ ਅਤੇ ਓਵਰ ਕਾਨਫੀਡੈਂਸ ਦੀ ਬਜਾਏ ਸਿਆਣਪ ਨਾਲ ਕਰਨਾ ਪਵੇਗਾ ਨਹੀਂ ਤਾਂ “ਓਏ ਭੋਲੇ ਓਏ 2” ਵਾਂਗ ਜ਼ਿਆਦਾਤਰ ਸਿਨੇਮਾ ਹਾਲ ਖਾਲੀ ਹੀ ਮਿਲਣਗੇ!?
ਫਿਲਮ ਪ੍ਰੀਮੀਅਰ ਜਾਂ ਪ੍ਰਚਾਰ ਦੇ ਹੋਰ ਮਾਧਿਅਮਾਂ ਨਾਲ ਹੁਣ ਤੁਸੀਂ ਅਸਲ ਦਰਸ਼ਕ ਨੂੰ ਵਰਗਲਾ ਨਹੀਂ ਸਕਦੇ, ਆਖੀਰ ਕੰਟੈਟ ਤੇ ਹੀ ਜ਼ੋਰ ਦੇਣਾ ਪਵੇਗਾ ਅਤੇ ਇਹ ਵੀ ਸੋਚਣਾ ਹੋਵੇਗਾ ਕਿ ਕਿਹੜੀ ਮੁਢਲੀ ਸਟਾਰ ਕਾਸਟ, ਦਰਸ਼ਕ ਨੂੰ ਮਹਿੰਗੇ ਸਿਨੇਮਾ ਘਰਾਂ ਅੰਦਰ ਖਿੱਚਣ ਦੀ ਤਾਕਤ ਰੱਖਦੀ ਹੈ। ਕਹਿਣ ਦਾ ਭਾਵ ਕਿ ਹਵਾ ਵਿਚ ਤੀਰ ਚਲਾਇਆਂ ਕੁਝ ਨੀ ਹੋਣ ਵਾਲਾ!, ਪ੍ਰੈਕਟੀਕਲ ਹੋਣ ਦੀ ਲੋੜ ਹੈ !?
ਖੈਰ !
ਗੱਲ ਇਸ ਫਿਲਮ ਦੇ ਵਿਸ਼ੇ ਦੀ ਤਾਂ ਬਸ,ਬਨਾਉਣ ਵਾਲਿਆਂ ਦੀ ਭਾਵਨਾ ਹੀ ਚੰਗੀ ਨਜ਼ਰ ਆਈ। ਬਾਕੀ, ਨਾ ਤਾਂ ਇਹ ਥਿਏਟਰ ਦੀ ਫਿਲਮ ਹੈ, ਨਾ ਇਹਦੀ ਕਹਾਣੀ, ਸਕ੍ਰੀਨ ਪਲੇਅ ਅਤੇ ਨਿਰਦੇਸ਼ਨ ਵਿਚ ਕੋਈ ਮਜ਼ਬੂਤੀ ਨਜ਼ਰ ਆਉਂਦੀ ਹੈ,ਬਸ ਕੱਚਘਰੜ ਜਿਹੇ ਜੋੜ-ਤੋੜ ਅਤੇ ਜ਼ਬਰਦਸਤੀ ਵਾੜੇ ਗਏ ਬੋਰਿੰਗ/ਅਧਾਰ ਰਹਿਤ ਸੀਨਜ਼/ਸਿਕਿਉਂਸ ਦੀ ਹੀ ਹਾਵੀ ਨਜ਼ਰ ਆਏ!?
ਥਿਏਟਰ ਫਿਲਮ ਤੇ ਮਨੋਰੰਜਨ ਹਾਵੀ ਹੋਣਾ ਚਾਹੀਦਾ ਹੈ, ਨਾ ਕਿ ਸੁਨੇਹਾ ਭਰਪੂਰ ਲੈਕਚਰਬਾਜ਼ੀ, ਜਾਂ ਫਿਰ ਕੋਈ ਤਾਜ਼ਾ ਅਤੇ ਵਿਲੱਖਣ ਵਿਸ਼ਾ ਹੋਵੇ ,ਜੋ ਕਿ ਇਸ ਫਿਲਮ ਵਿਚ ਨਜ਼ਰ ਨਹੀਂ ਆਇਆ!?
ਹਾਂ ਇਸ ਦੀ ਕਹਾਣੀ ਵਿੱਚੋਂ ਕੱਟ-ਵੱਢ ਕਰ ਕੇ ਇਕ ਸੀਮਤ ਸਮੇਂ ਦੀ ਫਿਲਮ ਤਾਂ ਅਸਾਨੀ ਨਾਲ ਨਿਕਲ ਹੀ ਸਕਦੀ ਸੀ, ਜੋ ਕਿਸੇ ਓ.ਟੀ.ਟੀ ਪਲੇਟਫਾਰਮ ਦਾ ਸ਼ਿੰਗਾਰ ਬਣਦੀ ਅਤੇ ਹਿੱਟ-ਫਲਾਪ ਦੇ ਚੱਕਰ ਚੋਂ ਵੀ ਬਾਹਰ ਹੁੰਦੀ !?
ਬਾਕੀ ਫਿਲਮ ਵਿਚਲੇ ਹੀਰੋ-ਹੀਰੋਈਨ,ਜਗਜੀਤ ਸੰਧੂ-ਸੌਮਾਇਆ ਤੋਂ ਇਲਾਵਾ ਧੀਰਜ ਕੁਮਾਰ, ਪਰਦੀਪ ਚੀਮਾ, ਨਿਸ਼ਾਵਨ ਭੁੱਲਰ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਅਮ੍ਰਿਤ ਐਂਬੀ ਅਤੇ ਸੰਜੂ ਸੋਲੰਕੀ ਸਮੇਤ ਐਕਟਰ ਸਾਰੇ ਵਧੀਆ ਹਨ।
ਜੇ ਫਿਲਮ ਦੇ ਸੰਗੀਤ ਵੱਲ ਵੀ ਥੋੜਾ ਹੋਰ ਧਿਆਨ ਦਿੱਤਾ ਜਾਂਦਾ ਤਾਂ + ਪੁਆਇੰਟ ਹੁੰਦਾ।
ਆਖਰੀ ਗੱਲ ਜਗਜੀਤ ਸੰਧੂ ਲਈ ਕਿ ਐਕਟਰ ਤਾਂ ਬੰਦਾ ਵਧੀਆ ਹੈ ਅਤੇ ਸਾਡੇ ਪਸੰਦੀਦਾ ਐਕਟਰਾਂ ਵਿੱਚੋਂ ਇਕ ਵੀ, ਪਰ ਇਕ ਵਾਰ ਠੰਡੇ ਦਿਮਾਗ ਨਾਲ ਉਸ ਨੂੰ ਜ਼ਰੂਰ ਸੋਚਣ ਦੀ ਲੋੜ ਹੈ ਕਿ ਬਤੌਰ ਨਾਇਕ ‘ਓਏ ਭੋਲੇ ਓਏ” ਪਹਿਲੀ ਵਾਲੀ ਤੋਂ ਬਾਅਦ ਉਸ ਦੀ ਕੋਈ ਵੀ ਪੰਜਾਬੀ ਫਿਲਮ ਕਿਉੰ ਨਹੀਂ ਚੱਲੀ ?
Comments & Suggestions
Comments & Suggestions