ਫ਼ਿਲਮ ਸਮੀਖਿਆ:ਪਿੱਟ ਸਿਆਪਾ #pittsiyapa #filmreview
ਲੇਖਕ-ਨਿਰਦੇਸ਼ਕ ਨੂੰ ਛੱਡ ਕੇ ਬਾਕੀ ਸਭ ਦੀ ਪ੍ਰਫੋਰਮੈਂਸ ਵਧੀਆ ਲੱਗੀ!?🙂ਜਾਣੋ ਕਿਉਂ ??👇👇🎬

ਫ਼ਿਲਮ ਦੇ ਸੰਵੇਦਨਸ਼ੀਲ ਮੁੱਦੇ ਨੂੰ ਕਾਮੇਡੀ ਰਾਹੀਂ ਅਜਿਹਾ ਰੋਲਿਆ ਕਿ, ਇਸ ਵਿਸ਼ੇ ਦੇ ਬਾਕੀ ਦਾਵੇਦਾਰਾਂ ਜੋਗਾ ਵੀ ਕੁਝ ਨਹੀ ਛੱਡਿਆ🙂⁉️ਤੇ ਬਾਕੀ ਦੀ ਕਸਰ, ਫ਼ਿਲਮ ਦਾ ਟਾਈਟਲ ਕੱਢਦਾ ਹੈ!!??🤔
🎬🎬🎬🎬🎬
ਕਿਸੇ ਵੀ ਵੱਡੀ ਕਹੇ ਜਾਣ ਵਾਲੀ ਫੀਚਰ ਫ਼ਿਲਮ ਦਾ ਅਜਿਹਾ ਟਾਈਟਲ ਸਾਡੀ ਸਿਨੇਮਾ ਪ੍ਰਤੀ ਗਰੀਬ ਜਾਂ ਪੱਛੜੀ ਹੋਈ ਸੋਚ ਦਾ ਸੰਕੇਤ ਹੈ,ਜਦ ਕਿ ਫ਼ਿਲਮ ਦਾ ਵਿਸ਼ਾ ਸੰਵੇਦਨਸ਼ੀਲ ਅਤੇ ਅਮੀਰ ਸਾਹਿਤ ਦਾ ਹਿੱਸਾ ਸੀ।
➡️ਕਾਮੇਡੀ ਫ਼ਿਲਮਾਂ ਬਨਾਉਣੀਆਂ ਕੋਈ ਮਾੜੀ ਗੱਲ ਨਹੀਂ,ਪਰ ਲੇਖਕ-ਨਿਰਦੇਸ਼ਕ ਨੂੰ ਕਿਸੇ ਸੰਵੇਦਨਸ਼ੀਲ ਮੁੱਦੇ ਤੇ ਕਾਮੇਡੀ ਜਾਂ ਵਿਅੰਗਮਈ ਫ਼ਿਲਮ ਬਨਾਉਣ-ਦਿਖਾਉਣ ਅਤੇ ਉਸ ਮੁੱਦੇ ਦਾ ਮਜ਼ਾਕ ਉਡਾਣ ਵਿਚ ਫਰਕ ਵੀ ਪਤਾ ਹੋਣਾ ਚਾਹੀਦਾ ਹੈ।?
➡️ਜੇ ਲੇਖਕ-ਨਿਰਦੇਸ਼ਕ ਨੇ ਫ਼ਿਲਮ ਰਾਹੀ ਇਹ ਮੁੱਦਾ ਚੱਕ ਹੀ ਲਿਆ ਸੀ ਕਿ ਅੱਜ ਦਿਸ਼ਾ ਹੀਣ ਹੁੰਦੇ ਜਾ ਰਹੇ ਸਮਾਜ ਅਤੇ ਵਿਸਰ ਰਹੀਆਂ ਸਮਾਜਿਕ-ਪਰਿਵਾਰਕ ਕਦਰਾਂ-ਕੀਮਤਾਂ ਕਾਰਨ, ਨੌਬਤ ਇੱਥੋ ਤੱਕ ਪੁੱਜ ਗਈ ਹੈ ਕਿ ਅਸੀ ਆਪਣੇ ਬਜ਼ੁਰਗਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਅਸਮਰੱਥ ਜਾਂ ਬੇਵੱਸ ਹੁੰਦੇ ਜਾ ਰਹੇ ਹਾਂ,ਤਾਂ ਇਸ ਵਿਸ਼ੇ ਤੇ ਟਿਕਿਆ ਰਹਿਣਾ ਵੀ ਜ਼ਰੂਰੀ ਸੀ!
➡️ਫ਼ਿਲਮ ਦਾ ਜੋਨਰ ਭਾਵੇਂ ਵਿਅੰਗਾਤਮਕ ਹੀ ਰਹਿੰਦਾ ਪਰ ਦਰਸ਼ਕਾਂ ਨੂੰ ਜੋੜਣ ਹਿੱਤ ਉਸ ਵਿਚ ਮਜਬੂਤ ਇਮੋਸ਼ਨਲ ਤੜਕਾ ਵੀ ਜ਼ਰੂਰੀ ਸੀ ਅਤੇ ਫ਼ਿਲਮ ਵਿਚਲੇ “ਪਿੱਟ ਸਿਆਪਾ” ਵਾਲੇ ਵਿਸ਼ੇ ਤੇ ਟਿਕੇ ਰਹਿ ਕੇ ਫ਼ਿਲਮ ਮੇਕਰ ਇਸ ਦੇ ਅਸਲ ਤੇ ਮਜਬੂਤ ਕਾਰਨਾਂ ਅਤੇ ਇਹਦੇ ਹੱਲ ਦਸਦਿਆਂ,ਅੱਜ ਦੇ ਸਮਾਜ ਨੂੰ ਕੋਈ ਦਿਸ਼ਾ ਨਿਰਦੇਸ਼, ਕੋਈ ਸੁਨੇਹਾ,ਕੋਈ ਸੰਦੇਸ਼ ਦੇ ਕੇ ਫ਼ਿਲਮ ਨੂੰ ਨੇਪੜੇ ਚਾੜ੍ਹਦੇ, ਤਾਂ ਫ਼ਿਲਮ ਦਾ ਰੁਖ਼ ਹੀ ਕੁਝ ਹੋਰ ਹੁੰਦਾ,ਜਿਸ ਲਈ ਦੋ-ਤਿੰਨ ਮਜਬੂਤ ਸਿਕਿਉਂਸ ਕਹਾਣੀ ਵਿਚ ਸ਼ਾਮਲ ਕਰਨੇ ਜ਼ਰੂਰੀ ਸਨ,ਪਰ ਇਹਨਾਂ ਨੇ ਤਾਂ ਵਿਸ਼ੇ ਤੋਂ ਪੂਰੀ ਤਰਾਂ ਭਟਕ ਕੇ ਨਲਾਇਕੀ ਦੀ ਹੱਦ ਹੀ ਮੁੱਕਾ ਦਿੱਤੀ।
➡️ਲੇਖਕ-ਨਿਰਦੇਸ਼ਕ ਨੂੰ ਛੱਡ ਕੇ ਬਾਕੀ ਸਭ ਦਾ ਕੰਮ ਵਧੀਆ ਕਹਿਣ ਦਾ ਕਾਰਨ ਵੀ ਇਹੋ ਹੈ ਕਿ ਕਲਾਕਾਰ ਨੂੰ ਫ਼ਿਲਮ ਦੇ ਜਿਸ ਹਿੱਸੇ ਦੀ ਸਕ੍ਰਿਪਟ ਦਿੱਤੀ ਜਾਂਦੀ ਹੈ ਜਾਂ ਪੂਰੀ ਕਹਾਣੀ ਵੀ ਸੁਣਾਈ ਜਾਂਦੀ ਹੈ, ਤਾਂ ਇਕ ਚੰਗਾ ਕਲਾਕਾਰ, ਗੀਤ-ਸੰਗੀਤਕਾਰ ਜਾਂ ਫ਼ਿਲਮ ਦੇ ਕਿਸੇ ਵੀ ਹਿੱਸੇ ਨਾਲ ਜੁੜਿਆ ਕੋਈ ਵੀ ਸੁਲਝਿਆ ਵਿਅਕਤੀ,ਨਿਰਦੇਸ਼ਕ ਦੀਆਂ ਹਦਾਇਤਾਂ ਮੁਤਾਬਕ ਆਪਣਾ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ “ਪਿੱਟ ਸਿਆਪਾ” ਵਿਚ ਵੀ ਸਭ ਦੀ ਵਧੀਆ ਕੋਸ਼ਿਸ਼ ਕੀਤੀ ਨਜ਼ਰ ਆਉਂਦੀ ਹੈ।
➡️ਮਗਰ ਗੱਡੀ ਦੇ ਨਵੇਂ ਟਾਇਰ, ਪੈਂਚਰ ਦਾ ਬਚਾਅ ਕਰ ਸਕਦੇ ਹਨ, ਮਜਬੂਤ ਬਾਡੀ, ਐਕਸੀਡੈਂਟ ਵਿਚ ਸੇਫਟੀ ਦਾ ਕੰਮ ਕਰ ਸਕਦੀ ਹੈ, ਪਰ ਮਾੜੇ ਇੰਜਣ ਵਾਲੀ ਗੱਡੀ ਸੜਕ ਤੇ ਚਾੜ੍ਹਣ ਲਈ ਕਸੂਰਵਾਰ ਤਾਂ ਮਾਲਕ ਅਤੇ ਡਰਾਈਵਰ ਹੀ ਕਹਾਉਣਗੇ ਨਾ ?।😊
➡️ਫ਼ਿਲਮ ਦੇ ਪਹਿਲੇ 40/50 ਮਿੰਨਟ ਤੱਕ ਤਾਂ ਇਹ ਫ਼ਿਲਮੀ ਗੱਡੀ ਸਹੀ ਲੀਹਾਂ ਵੱਲ ਲੱਗੀ, ਸਿਨੇਮਾ ਹਾਲ ‘ਚ ਬੈਠੈ ਦਰਸ਼ਕ ਵੀ ਪੂਰਾ ਆਨੰਦ ਲੈ ਰਹੇ ਸਨ, ਪਰ ਜਦੋਂ ਹੀ ਆਪਣੇ ਰਾਹ ਤੋਂ ਭਟਕ ਕੇ ਇਹ ਫ਼ਿਲਮੀ ਗੱਡੀ, ਡਰੱਗ ਵਗੈਰਾ ਅਤੇ ਪੁਲਿਸ ਵਾਲੇ ਵਾਹ-ਹਯਾਤ ਸਿਕਿਉਂਸਸ ਵੱਲ ਮੁੜਦੀ ਹੈ ਤਾਂ ਆਖੀਰ ਤੱਕ ਟੋਇਆ-ਟਿੱਬਿਆ ਚੋਂ ਲੰਘਦੀ-ਲੰਘਦੀ ਆਪਣਾ ਰਹਿੰਦਾ ਖੂੰਹਦਾ ਇੰਜਣ ਵੀ ਪੂਰੀ ਤਰਾਂ ਖੜਕਾ ਲੈਂਦੀ ਹੈ।
➡️ਫਿਰ ਦਰਸ਼ਕ ਨਿਰਾਸ਼ਾਜਨਕ ਹਲਾਤਾਂ ਵਿਚ ਫ਼ਿਲਮ ਖਤਮ ਹੋਣ ਤੋਂ ਪਹਿਲਾਂ ਹੀ ਬਾਹਰ ਨਿਕਲਣ ਲਈ ਕਾਹਲਾ ਨਜ਼ਰ ਆਉਂਦਾ ਹੈ,ਅਤੇ ਕੁਝ ਲੋਕਾਂ ਦਾ ਸਬਰ ਟੁੱਟਦਾ,ਮੈ ਖੁਦ ਵੀ ਵੇਖਿਆ,ਜਦੋਂ ਉਹ ਫਿਲਮ ਵਿਚੇ ਛੱਡ ਕੇ ਚਲੇ ਗਏ!?
➡️ਖੈਰ! ਜਿੱਥੇ ਫ਼ਿਲਮ ਦਾ ਗੀਤ-ਸੰਗੀਤ ਵਧੀਆ ਲੱਗਾ, ਓਥੇ ਨਵੇ ਹੀਰੋ ਪਰਮਵੀਰ ਚੀਮਾ ਨੇ ਪੰਜਾਬੀ ਸਿਨੇਮਾ ਵਿਚ ਬਤੌਰ ਹੀਰੋ ਪ੍ਰਭਾਵਸ਼ਾਲੀ ਦਸਤਕ ਦਿੱਤੀ ਹੈ,ਜਿਸ ਲਈ ਉਹ ਵਿਸ਼ੇਸ ਵਧਾਈ ਅਤੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਾ ਹੱਕਦਾਰ ਹੈ।
➡️ਸੋਨਮ ਬਾਜਵਾ ਦੀ ਦੇਸੀ ਲੁਕ,ਦੇਸੀ ਬੋਲੀ ਅਤੇ ਸੁਭਾਵਿਕ ਅਦਾਕਾਰੀ ਦਰਸ਼ਕਾਂ ਨੂੰ ਖੂਬ ਪਸੰਦ ਹੈ।
➡️ਚਰਿੱਤਰ ਕਲਾਕਾਰਾਂ ਚੋਂ ਗੁਰਿੰਦਰ ਮਕਨਾ ਨੇ ਵੀ ਆਪਣੇ ਹਿੱਸੇ ਰਾਹੀਂ ਵਧੀਆ ਪ੍ਰਭਾਵ ਛੱਡਿਆ ਹੈ। ਗੁਰਪ੍ਰੀਤ ਭੰਗੂ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ ਅਤੇ ਨਿਸ਼ਾ ਬਾਨੋ ਦੀ ਰਵਾਇਤਨ ਅਦਾਕਾਰੀ, ਜਿੱਥੇ ਦਰਸ਼ਕਾਂ ਨੂੰ ਸੰਤੁਸ਼ਟ ਕਰਦੀ ਹੈ
➡️ਓਥੇ,ਮਹਿਮਾਨ ਭੂਮਿਕਾ ਵਿਚ ਰਾਣਾ ਰਣਬੀਰ ਦੀ ਨੈਗੇਟਿਵ ਲੁਕ ਵਾਲੀ ਅਦਾਕਾਰੀ ਅਤੇ ਗੁਰਮੀਤ ਸਾਜਨ ਦਾ ਫੌਜੀ ਬੈਂਡ ਮਾਸਟਰ ਵਾਲਾ ਰੋਲ ਵੀ ਵੱਖਰੀ ਪ੍ਰਸੰਸ਼ਾ ਬਟੋਰਦਾ ਹੈ।ਇਸ ਤਾਂ ਇਲਾਵਾ ਬਾਕੀ ਕਲਾਕਾਰ ਵੀ ਆਪੋ ਆਪਣੀ-ਆਪਣੀ ਥਾਂ ਤੇ ਫਿੱਟ ਦਿਖਾਈ ਦਿੱਤੇ।
➡️ਬਾਕੀ ਫ਼ਿਲਮ ਦੀ ਕੁਲ “ਆਰਥਿਕ ਕਾਰਗੁਜ਼ਾਰੀ” ਕੀ ਹੈ,ਇਸ ਦਾ ਪਤਾ ਨਿਰਮਾਤਾਵਾਂ ਨੂੰ ਨਾਲੋ-ਨਾਲ ਲੱਗ ਹੀ ਰਿਹਾ ਹੈ,ਵੈਸੇ ਵੀ ਬਤੌਰ ਫ਼ਿਲਮ ਆਲੋਚਕ ਸਾਡਾ ਮਕਸਦ ਫ਼ਿਲਮ ਦੀ ਕਮਾਈ ਨਹੀਂ ਬਲਕਿ ਫ਼ਿਲਮ ਦੀ “ਮੇਕਿੰਗ ਕਾਰਗੁਜ਼ਾਰੀ” ਨੂੰ ਵੇਖਣਾ ਹੁੰਦਾ ਹੈ!
➡️ਕੁਲ ਮਿਲਾ ਕੇ ਅਰਸ਼ ਤੋਂ ਫਰਸ਼ ਤੇ ਡਿੱਗਦੀ ਫ਼ਿਲਮ ‘ਪਿੱਟ ਸਿਆਪਾ’ ਦੀ ਕਹਾਣੀ ਆਪਣੇ-ਆਪ ਵਿਚ ਹੀ ‘ਪਿਟਿਆ ਹੋਇਆ ਸਿਆਪਾ’ ਹੋ ਕੇ ਮੁੱਕਦੀ ਹੈ।😌
