ਆਪਣੀਆਂ ਫ਼ਿਲਮਾਂ ਪ੍ਰਤੀ ਗੰਭੀਰ ਹੋਵੇ ਗਿੱਪੀ ਗਰੇਵਾਲ! -ਦਲਜੀਤ ਸਿੰਘ ਅਰੋੜਾ
#Filmreview 
“ਸਿੰਘ ਵਰਸਿਜ਼ ਕੌਰ” ਵੀ ਨਹੀਂ ਚੱਲੀ ਤਾਂ ਗਿੱਪੀ ਗਰੇਵਾਲ ਨੂੰ ਆਪਣੇ ਕੰਮਾਂ ‘ਚ ਗੰਭੀਰਤਾ ਨਾਲ ਬਦਲਾਅ ਬਾਰੇ ਵਿਚਾਰ ਕਰਨ ਦੀ ਵਿਸ਼ੇਸ ਲੋੜ ਹੈ। ਨਵਨੀਤ ਵਰਗੇ ਨਿਰਦੇਸ਼ਕ ਅਤੇ ਗਿੱਪੀ ਵਰਗੇ ਕਲਾਕਾਰ,ਜਿਹਨਾਂ ਨੇ ਪੰਜਾਬੀ ਸਿਨੇਮਾ ਵਿਚ ਬਦਲਾਅ ਅਤੇ ਮਜਬੂਤੀ ਲਈ, ਜੋ ਯੋਗਦਾਨ ਪਾਇਆ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਲਗਾਤਾਰ ਫ਼ਿਲਮਾਂ ਨਾ ਚੱਲਣ ਤਾਂ ਆਤਮ ਚਿੰਤਨ ਦੀ ਲੋੜ ਵੀ ਲਾਜ਼ਮੀ ਹੈ!

ਇਸ ਵਿਚ ਕੋਈ ਸ਼ੱਕ ਨਹੀਂ ਕਿ ਫ਼ਿਲਮ “ਸਿੰਘ ਵਰਸਿਜ਼ ਕੌਰ2” ਨੂੰ ਮਨੋਰੰਜਨ ਪੱਖੋਂ ਹਰ ਫ਼ਿਲਮੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹਰ ਵਾਰ ਦੀ ਤਰਾਂ ਗਿੱਪੀ ਗਰੇਵਾਲ ਨੇ ਫ਼ਿਲਮ ਸੰਗੀਤ ਲਈ ਵੀ ਪੂਰੀ ਵਾਹ ਲਾਈ ਹੈ।

ਮਗਰ ਦੂਜੇ ਪਾਸੇ ਜੇ ਫ਼ਿਲਮ ਫਿਰ ਵੀ ਫਲਾਪ ਰਹੀ ਤਾਂ ਇਸ ਦੇ ਕਾਰਨ, ਮੈਨੂੰ ਜੋ ਨਜ਼ਰ ਆਏ ਉਹਨਾਂ ਚੋਂ ਪਹਿਲਾਂ ਕਾਰਨ ਫ਼ਿਲਮ ਦਾ ਸਕਰੀਨ ਪਲੇਅ ਜਿਸ ਵਿੱਚ ਜ਼ਿਆਦਾਤਰ ਫਿਕਸ਼ਨ ਨਾਲ ਕੰਮ ਚਲਾਇਆ ਗਿਆ, ਜੋ ਕਿ ਪੰਜਾਬੀ ਫ਼ਿਲਮਾਂ ਵਿਚ ਸ਼ਾਇਦ ਹੀ ਕਿਤੇ ਚੱਲਿਆ ਹੋਵੇ । ਕਹਿਣ ਦਾ ਮਤਲਬ ਕਿ ਫ਼ਿਲਮ ਵਿਚ ਅਸਲ ਪੰਜਾਬੀ ਰੰਗਤ ਦੀ ਬਜਾਏ ਹਵਾਬਾਜ਼ੀ ਹਾਵੀ ਰਹੀ, ਜੋ ਦਰਸ਼ਕਾਂ ਨੇ ਪਸੰਦ ਨਹੀਂ ਕੀਤੀ।

ਦੂਜਾ ਗੱਲ ਇਹ ਵੀ ਮੰਨਣ ਦੀ ਲੋੜ ਹੈ ਕਿ ਪੁਰਾਣਿਆ ਚਿਹਰਿਆਂ ਬਾਰੇ ਹਰ ਪੰਜਾਬੀ ਦਰਸ਼ਕ ਦੇ ਮੂੰਹ ਤੇ ਜੋ ਗੱਲ ਹੈ ਕਿ ਲੋਕ ਹੁਣ
ਪੰਜਾਬੀ ਸਿਨੇਮਾ ਵਿੱਚੋਂ ਹਰ ਪੱਖੋਂ ਤਾਜ਼ਗੀ ਭਾਲਣ ਲੱਗ ਪਏ ਹਨ।

ਇਕ ਗੱਲ ਇਹ ਵੀ ਹੈ ਕਿ ਗਿੱਪੀ ਗਰੇਵਾਲ ਵੱਲੋਂ ਉਸ ਦੇ ਫ਼ਿਲਮ ਵਿਚਲੇ ਰੋਮਾਂਟਿਕ ਹਿੱਸੇ ਪੱਖੋਂ ਆਪਣੀ ਲੁਕ ਤੇ ਉਹ ਮਿਹਨਤ ਕੀਤੀ ਵੀ ਨਜ਼ਰ ਨਹੀਂ ਆਈ ਜਿਸ ਬਾਰੇ ਫ਼ਿਲਮੀ ਹੀਰੋ ਵਿਸ਼ੇਸ ਧਿਆਨ ਰੱਖਦੇ ਹਨ, ਘੱਟੋ-ਘੱਟ ਇਹੋ ਜਿਹੀ ਅਣਗਹਿਲੀ ਤਾਂ ਨਹੀਂ ਹੋਣੀ ਚਾਹੀਦੀ ਕਿ ਜੇ ਤੁਸੀਂ ਕਿਸੇ ਹੋਰ ਫ਼ਿਲਮ ਲਈ ਆਪਣੇ ਚਿਹਰੇ ਅਤੇ ਸ਼ਰੀਰ ਵਿਚ ਬਦਲਾਅ ਲਿਆਂਦਾ ਹੈ ਤਾਂ ਇਸ ਫ਼ਿਲਮ ਵਿਚ ਵੀ ਉਹੀ ਚੱਲੇ !

ਹੁਣ ਅਜਿਹੇ ਹਲਾਤਾਂ ਵਿਚ ਇਕ ਤਾਂ ਮੁੱਖ ਕਲਾਕਾਰ ਨੂੰ ਕੰਟੈਟ ਅਜਿਹਾ ਚੁਨਣ ਦੀ ਲੋੜ ਹੈ ਜਿੱਥੇ ਉਹ ਆਪਣੇ ਆਪ ਨੂੰ ਉਸ ਲਈ ਪੂਰੀ ਤਰਾਂ ਆਪ ਵੀ ਫਿੱਟ ਸਮਝੇ ਅਤੇ ਦਰਸ਼ਕ ਵੀ ਅਜਿਹਾ ਹੀ ਸਮਝਣ ਅਤੇ ਦੂਜਾ ਕੰਟੈਟ, ਇਸ ਫ਼ਿਲਮ ਵਾਂਗ ਹਵਾ ਵਿਚ ਨਾ ਲਟਕਦਾ ਹੋਵੇ !

ਮੰਨਿਆ ਕਿ “ਸਿੰਘ ਵਰਸਿਜ਼ ਕੌਰ2” ਫ਼ਿਲਮ ਰਾਹੀਂ ਲੇਖਕ ਨੇ ਜੋ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ, ਉਹ ਸਹੀ ਸੀ ਪਰ ਉਸ ਪੇਸ਼ ਕਰਨ ਲਈ ਕਹਾਣੀ-ਸਕਰੀਨ ਪਲੇਅ ਦਾ ਜੋ ਅਧਾਰ ਚੁਣਿਆ ਗਿਆ ਉਸ ਵਿਚ ਗੜਬੜ ਦੇ ਕਾਰਨ ਹੀ ਫ਼ਿਲਮ ਫਲਾਪ ਹੋਈ।

ਬਾਕੀ ਨਾ ਤਾਂ ਨਿਰਦੇਸ਼ਕ ਦੇ ਕੰਮ ਤੇ ਸ਼ੱਕ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਫ਼ਿਲਮ ਵਿਚਲੇ ਸਾਰੇ ਕਲਾਕਾਰਾਂ ਦੀ ਕਾਬਲੀਅਤ ਤੇ,ਬਸ ਸਾਰੀ ਟੀਮ ਸਵੈ ਪੜਚੋਲ ਤੇ ਜ਼ੋਰ ਦੇਵੇ, ਨਾ ਕਿ ਇਸ ਦਲੀਲ ਨਾਲ ਬਾਰ-ਬਾਰ ਆਪਣੇ-ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਕਿ ਲੋਕ ਪਹਿਲੇ ਦਿਨ ਫ਼ਿਲਮ ਵੇਖਣ ਹੀ ਬਹੁਤ ਘੱਟ ਗਏ।

ਦਰਸ਼ਕ ਹੁਣ ਬਹੁਤ ਸਿਆਣਾ ਹੋ ਚੁੱਕਿਆ ਹੈ,ਉਹ ਫ਼ਿਲਮ ਦਾ ਹਰ ਪੱਖ ਵੇਖ ਕੇ ਹੀ ਸਿਨੇਮਾ ਘਰਾਂ ਅੰਦਰ ਜਾਂਦਾ ਹੈ ਅਤੇ ਇਹ ਵੀ ਯਾਦ ਰੱਖੋ ਕਿ ਭਾਵੇਂ ਸਿਨੇਮਾ-ਮਨੋਰੰਜਨ ਲਈ ਓ.ਟੀ.ਟੀ./ਯੂਟਿਊਬ ਆਦਿ ਕਿੰਨੇ ਵੀ ਵਿਕਲਪ ਕਿਉਂ ਨਾ ਹੋਣ, ਪਰ ਸਿਨੇਮਾ ਦਰਸ਼ਕ ਅੱਜ ਵੀ ਵੱਡੇ ਪਰਦੇ ਪ੍ਰਤੀ ਓਨਾਂ ਹੀ,ਬਲਕਿ ਉਸ ਤੋਂ ਵੀ ਬਹੁਤਾਤ ਵਿਚ ਕਾਇਮ ਹੈ ਜਿਹਨਾਂ ਪਹਿਲਾਂ ਸੀ ਅਤੇ ਜਦੋਂ ਦਰਸ਼ਕ ਨੂੰ ਵੱਡੇ ਪਰਦੇ ਦੀ ਚੰਗੀ ਫ਼ਿਲਮ ਬਾਰੇ ਕਿਤੋਂ, ਥੋੜੀ ਜਿਹੀ ਵੀ ਭਿਣਕ ਪੈਂਦੀ ਹੈ,ਤਾਂ ਉਹ ਭੀੜ ਬਣ ਕੇ ਉਮੜਦਾ ਹੈ,ਜਿਵੇਂ ਕਿ “ਹਨੂੰਮਾਨ ਅੰਸ਼”
Comments & Suggestions
Comments & Suggestions