“ਇਸ਼ਕਾਂ ਦੇ ਲੇਖੇ”
!ਨਿਕਲੇ, ਭਰਮ-ਭੁਲੇਖੇ!🤔
ਫ਼ਿਲਮ ਸਮੀਖਿਆ-ਦਲਜੀਤ ਸਿੰਘ ਅਰੋੜਾ।
#filmreview #ishqandelekhe

➡️ਜਦੋਂ ਕਿਸੇ ਫ਼ਿਲਮ ਦੀ ਕਹਾਣੀ ਕਮਜ਼ੋਰ ਹੋਵੇ ਅਤੇ ਸਕਰੀਨ ਪਲੇਅ ਦਲੀਲ/ਅਧਾਰ ਰਹਿਤ ਹੋਵੇ ਤਾਂ ਉਸ ਵਿਚਲੇ ਚੰਗੇ ਪੱਖਾਂ ਦੇ ਦਾ ਕ੍ਰੈਡਿਟ ਵੀ ਨਿਰਦੇਸ਼ਕ ਜਾਂ ਐਕਟਰਾਂ ਨੂੰ ਨਹੀਂ ਮਿਲ ਪਾਉਂਦਾ ਜੋ ਉਹ ਡਿਜ਼ਰਵ ਕਰਦੇ ਹੋਣ,ਉਲਟਾ ਕਿਸੇ ਵੇਲੇ ਤਾਂ ਨਿਰਮਾਤਾ-ਨਿਰਦੇਸ਼ਕ ਅਤੇ ਲੀਡ ਐਕਟਰਾਂ ਤੇ ਇਹ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ ਕਿ ਆਖਰ ਇਸ ਫ਼ਿਲਮ ਦੀ ਕਹਾਣੀ ਨੂੰ ਇਹਨਾਂ ਲੋਕਾਂ ਨੇ ਕੀ ਸੋਚ ਕੇ ਚੁਣਿਆ? ਅਤੇ ਇਹ ਸਾਰੀਆਂ ਗੱਲਾਂ ਢੁਕਦੀਆਂ ਹਨ ਫ਼ਿਲਮ ‘ਇਸ਼ਕਾਂ ਦੇ ਲੇਖੇ” ਉੱਤੇ!
➡️ਫ਼ਿਲਮ ਦਾ ਜੋਨਰ:ਰੋਮਾਂਟਿਕ ਲਵ ਸਟੋਰੀ ਕਿਹਾ ਦਾ ਸਕਦਾ ਹੈ ਤੇ ਸੁਭਾਵਿਕ ਹੈ ਕਿ ਹਰ ਪ੍ਰੇਮ ਕਹਾਣੀ ਦਾ ਵਿਸ਼ਾ ਅਕਸਰ ਮਿਲਣ-ਵਿਛੜਣ ਤੇ ਅੰਤ ਮਿਲਣ ਤੇ ਹੀ ਮੁੱਕਦਾ ਹੈ।
➡️ਹੁਣ ਵੇਖਣਾ ਇਹੀ ਹੁੰਦਾ ਹੈ ਕਿ ਲੇਖਕ-ਨਿਰਦੇਸ਼ਕ ਨੇ ਇਸ ਵਿਚ ਕਿੰਨੀ ਤਾਜ਼ਗੀ,ਮਜ਼ਬੂਤੀ ਅਤੇ ਕਲਾਤਮਕ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਨੇ “ਸਈਆਰਾ” ਦੀ ਦਿਲਕਸ਼ ਪੇਸ਼ਕਾਰੀ ! 🎬🎬ਮਗਰ ਇਹ ਫ਼ਿਲਮ ਦਰਸ਼ਕਾਂ ਤੇ ਅਜਿਹਾ ਕੋਈ ਪ੍ਰਭਾਵ ਨਹੀਂ ਛੱਡਦੀ।
➡️ਖੈਰ ! ਇਸ ਫ਼ਿਲਮ ਦੇ ਨਿਰਦੇਸ਼ਕ: ਮਨਵੀਰ ਬਰਾੜ,
ਕਹਾਣੀ-ਸਕਰੀਨ-ਸੰਵਾਦ:ਜੱਸੀ ਲੌਕਾ ਦੇ ਅਤੇ
ਨਿਰਮਾਤਾ ਹਨ ਖ਼ੁਦ ਗੁਰਨਾਮ ਭੁੱਲਰ ਹਨ!
🎬🎬
#GurnanBhullar
#IshaMalviya
#ManvirBrar
#JassiLokha
➡️ਹਜ਼ਾਰਾਂ ਰੋਮਾਂਟਿਕ ਫਿਲਮਾਂ ਵਾਂਗ ਇਸ ਫ਼ਿਲਮ ਦੀ ਪ੍ਰੇਮ ਕਹਾਣੀ ਵੀ ਕਾਲਜ/ਯੁਨੀਵਰਸਿਟੀ ਵਿਚ ਪੜਦਿਆਂ ਮੁੰਡੇ-ਕੁੜੀ ਦੇ ਪਹਿਲਾਂ ਤਕਰਾਰ, ਫਿਰ ਐਂਟੀ ਗਰੁੱਪ ਸਟੂਡੈਂਟਸ ਵੱਲੋਂ ਖੜੀ ਕੀਤੀ ਜਾਂਦੀ “ਟੰਗ ਅੜਾਊ” ਦੀਵਾਰ ਤੇ ਆਖਰ ਇਜ਼ਹਾਰ-ਏ-ਪਿਆਰ ਵਾਲੀ ਹੈ, ਜਿਸ ਦੇ ਅੰਤਰਾਲ ਤੱਕ ਨਵਾਂ ਕੁਝ ਵੀ ਨਹੀਂ ਤੇ ਬਾਅਦ ਵਿਚ ਲੇਖਕ ਨੇ ਕੁਝ ਜ਼ਿਆਦਾ ਹੀ ਨਵਾਂ ਕਰ ਵਿਖਾਈਆ ਜੋ ਕਿ ਪੰਜਾਬੀ ਦਰਸ਼ਕਾਂ ਦੇ ਹਜ਼ਮ ਹੋਣ ਵਾਲਾ ਨਹੀਂ।
➡️ਮੈ ਇਸ ਫ਼ਿਲਮ ਦੀ ਕਹਾਣੀ ਦੇ ਵਿਸਥਾਰ ਵਿਚ ਤੇ ਨਹੀਂ ਜਾਵਾਂਗਾ ਪਰ ਐਨਾ ਜ਼ਰੂਰ ਕਹਾਂਗਾ ਕਿ ਇੱਕ ਪ੍ਰੇਮੀਕਾ ਦੇ ਅਸਲੀ ਪਾਗਲ ਹੋ ਜਾਣ ਤੇ ਉਸ ਦੇ ਮਾਂ-ਬਾਪ ਵੱਲੋਂ ਉਸ ਨੂੰ ਮੈਂਟਲ ਹਸਪਤਾਲ ਦਾਖਲ ਕਰਵਾਏ ਜਾਣ ਉਪਰੰਤ ਉਸ ਦਾ ਪ੍ਰੇਮੀ ਵੀ ਮੌਜੂਦਾ ਦੌਰ ਦੇ ਆਧੁਨਿਕ ਸਿੱਖਿਅਕ ਡਾਕਟਰਾਂ ਨੂੰ ਬੇਵਕੂਫ ਬਣਾ ਕੇ ਬਤੌਰ ਪਾਗਲ ਉਸੇ ਮੈਂਟਲ ਹਸਪਤਾਲ ਵਿਚ ਭਰਤੀ ਹੋ ਜਾਂਦਾ ਹੈ,ਜਦਕਿ ਕਿਸੇ ਮਾਨਸਿਕ ਮਰੀਜ਼ ਨੂੰ ਪਾਗਲਖਾਨੇ ਭਰਤੀ ਕਰਵਾਉਣ ਲਈ ਖੂਨੀ ਰਿਸ਼ਤੇ ਵਾਲੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਨਾਲ-ਨਾਲ ਜ਼ਿਲ੍ਹਾ ਐਡਮਨਿਸਟ੍ਰੇਸ਼ਨ ਦੀਆਂ ਫਾਰਮੈਲਟੀਜ਼ ਵੀ ਪੂਰੀਆਂ ਕਰਨੀਆਂ ਪੈਂਦੀਆਂ ਹਨ!
➡️ਖੈਰ ! ਫਿਰ ਸ਼ੁਰੂ ਹੁੰਦਾ ਹੈ ਹਸਪਤਾਲ ਅੰਦਰ ਝੂਠਾ ਪਾਗਲ ਬਣ ਕੇ ਦਾਖਲ ਹੋਏ ਪ੍ਰੇਮੀ ਵੱਲੋਂ ਓਥੇ ਭਰਤੀ, ਇਲਾਜ ਅਧੀਨ ਇੱਕ ਇੰਟੈਲੀਜੈਂਟ 😊ਪਾਗਲ ਮਰੀਜ਼(ਜਿਸ ਨੂੰ “ਬਲਵਿੰਦਰ ਬੁਲਟ” ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਅਣਜਾਮ ਦੇਣ ਦੀ ਕੋਸ਼ਿਸ਼ ਕੀਤੀ) ਦੀ ਮਦਦ ਨਾਲ ਔਰਤਾਂ ਦੀ ਵਾਰਡ ਵਾਲੇ ਪਾਸਿਓਂ ਆਪਣੀ ਪ੍ਰੇਮਿਕਾ ਨੂੰ ਲੱਭਣ ਅਤੇ ਪਾਗਲਖਾਨੇ ਅੰਦਰ ਕੁਝ ਬਦੋ-ਬਦੀ ਪੈਦਾ ਕੀਤੇ ਇਤਫਾਕਾਂ-ਮੁਲਾਕਾਤਾਂ ਤੇ ਚੋਰੀ ਛੁਪੇ ਰੋਮਾਂਸ ਦਾ ਬੇਤੁਕਾ ਸਿਲਸਲਾ !,
ਜੋ ਕੁੜੀ ਦੇ ਠੀਕ ਹੋਣ ਅਤੇ ਮੁੰਡੇ ਦੇ ਅਸਲ ਪਾਗਲ ਹੋ ਜਾਣ ਤੱਕ ਬਿਨਾਂ ਕਿਸੇ ਸਿੱਟੇ ਦੇ ਓਥੇ ਹੀ ਮੁੱਕ ਜਾਂਦਾ ਹੈ, ਸ਼ਾਇਦ ਪਾਰਟ 2 ਬਨਾਉਣ ਦੀ ਗੁੰਜਾਇਸ਼ ਰੱਖ ਕੇ!?😊
➡️ਖੈਰ ! ਜੇ ਫ਼ਿਲਮ ਵਿਚਲੇ ਐਕਟਰਾਂ ਦੀ ਗੱਲ ਕੀਤੀ ਜਾਏ ਤਾਂ ਹੀਰੋ ਗੁਰਨਾਮ ਭੁੱਲਰ ਦੇ ਨਾਲ ਹੈ ਹੀਰੋਈਨ “ਈਸ਼ਾ ਮਾਲਵੀਆ” ਜੋ ਕਿ ਫ਼ਿਲਮ ਵਿਚਲੀ ਆਪਣੀ ਬਕਮਾਲ ਅਦਾਕਾਰੀ ਨਾਲ ਦਰਸ਼ਕਾਂ ਦੇ ਮਨਾਂ ਅਤੇ ਪੰਜਾਬੀ ਸਿਨੇਮਾ ਵਿਚ ਆਪਣੀ ਸਥਾਪਤੀ ਦਾ ਨਵਾਂ ਰਾਹ ਖੋਲ੍ਹਦੀ ਦਿਖਾਈ ਦਿੱਤੀ।
ਇਸ ਤੋਂ ਬਾਅਦ ਦੂਜਾ ਕ੍ਰੈਡਿਟ ਜਾਂਦਾ ਹੈ ਇਸ ਫ਼ਿਲਮ ਵਿਚ ਡਾਕਟਰ ਬਣੇ ਨੈਗੇਟਿਵ ਕਿਰਦਾਰ “ਰਾਣਾ ਰਣਬੀਰ” ਨੂੰ,ਜਿਸ ਨੇ ਆਪਣੇ ਪ੍ਰਭਾਵਸ਼ਾਲੀ ਹਾਵ-ਭਾਵ ਦਿਖਾਉਂਦਿਆਂ ਆਪਣੇ ਸ਼ਾਨਦਾਰ ਅਭਿਨੈ ਦਾ ਨਵਾਂ ਰੂਪ ਵਿਖਾਇਆ ਹੈ, ਵੱਖਰੀ ਗੱਲ ਹੈ ਕਿ ਲੇਖਕ-ਨਿਰਦੇਸ਼ਕ ਰਾਣਾ ਰਣਬੀਰ ਦਾ ਨੈਗੇਟਿਵ ਕਰੈਕਟਰ ਸਥਾਪਿਤ ਨਹੀਂ ਕਰ ਪਾਇਆ ਕਿ ਆਖਰ ਉਹ ਅਜਿਹਾ ਕਿਉਂ ਹੈ ਅਤੇ ਉਲਟਾ ਇਹ ਡਾਕਟਰੀ ਪੇਸ਼ੇ ਤੇ ਖਾਹ-ਮ-ਖਾਹ ਦਾ ਪ੍ਰਸ਼ਨ ਚਿੰਨ੍ਹ ਲਾਉਣ ਵਾਲੀ ਗੱਲ ਹੈ ?
➡️ਚੱਲੋ ਅਗਲੀ ਗੱਲ ! ਵੈਸੇ ਤਾਂ ਫ਼ਿਲਮ ਦੇ ਬਾਕੀ ਐਕਟਰ ਵੀ ਅਭਿਨੈ ਵਿੱਚ ਆਪੋ-ਆਪਣਾ ਵਧੀਆ ਮੁਕਾਮ ਰੱਖਦੇ ਹਨ ਪਰ ਜਦੋਂ ਉਹਨਾਂ ਤੋਂ ਉਹਨਾਂ ਦੀ ਅਭਿਨੈ ਸਮਰੱਥਾ ਵਾਲਾ ਤਸੱਲੀਬਖਸ਼ ਕੰਮ ਨਹੀਂ ਲਿਆ ਜਾਂਦਾ ਤਾਂ ਐਵੇਂ ਮਹਿਸੂਸ ਹੁੰਦਾ ਹੈ ਕਿ ਫਿਰ ਤਾਂ ਇਹ ਰੋਲ ਕਿਸੇ ਨੂੰ ਵੀ ਦੇ ਦਿੰਦੇ !?
➡️ਗੁਰਨਾਮ ਭੁੱਲਰ ਦੀ ਜੋ ਅਦਾਕਾਰੀ ਫਿਲਮ “ਸੁਰਖੀ ਬਿੰਦੀ” ਅਤੇ “ਲੇਖ” ਵਿਚ ਨਜ਼ਰ ਆਈ,ਸ਼ਾਇਦ ਇਸ ਫ਼ਿਲਮ ਵਿਚ ਨਹੀਂ,ਇਹ ਕਰੈਕਟਰ ਹੋਰ ਮਿਹਨਤ ਮੰਗਦਾ ਸੀ।
ਮਿੰਟੂ ਕਾਪਾ,ਬਲਵਿੰਦਰ ਬੁਲਟ, ਰੰਗ ਹਰਜਿੰਦਰ ਅਤੇ ਅਰਸ਼ਦੀਪ ਕੌਰ ਭੱਟੀ ਵਰਗੇ ਉਮਦਾ ਕਲਾਕਾਰਾਂ ਕੋਲੋਂ ਹੋਰ ਠੋਸ ਕੰਮ ਲਿਆ ਜਾ ਸਕਦਾ ਸੀ।
➡️ਬਾਕੀ ਇਸ ਫ਼ਿਲਮ ਦਾ ਸੰਗੀਤ ਵੀ ਬਹੁਤਾ ਪ੍ਰਭਾਵ ਨਹੀਂ ਛੱਡਦਾ,ਪੈਟਰਨ ਬਦਲਣ ਦੀ ਲੋੜ ਹੈ,ਕਿਉਂਕਿ ਇਹੋ ਜਿਹੀਆਂ ਫ਼ਿਲਮਾਂ ਵਿਚ ਦਰਸ਼ਕਾਂ ਵਿਚ ਫ਼ਿਲਮ ਪ੍ਰਤੀ ਖਿੱਚ ਪੈਦਾ ਕਰਨ ਲਈ ਸੰਗੀਤ ਨੂੰ ਫ਼ਿਲਮ ਦੀ ਰੀੜ ਦੀ ਹੱਡੀ ਵਾਂਗ ਵਰਤਿਆ ਜਾ ਸਕਦਾ ਸੀ ਪਰ ਇੱਥੇ ਗੱਲ ਨਹੀਂ ਬਣੀ।
➡️ਹਾਂ ਫ਼ਿਲਮ ਵਿਚਲੇ ਕੁਝ ਸੰਵਾਦ ਜ਼ਰੂਰ ਪ੍ਰਭਾਵਸ਼ਾਲੀ ਸਨ,ਜਦਕਿ ਕਹਾਣੀ-ਸਕਰੀਨ ਪਲੇਅ ਦੀ ਗੱਲ ਆਪਾਂ ਕਰ ਹੀ ਲਈ ਹੈ!
➡️ਜੇ ਫ਼ਿਲਮ ਦਾ ਵਪਾਰਕ ਪੱਖ ਵੇਖਿਆ ਜਾਏ ਤਾਂ ਅਜੇ ਤੱਕ ਕੋਈ ਬਹੁਤੇ ਹੁੰਗਾਰੇ ਵਾਲੀ ਗੱਲ ਨਹੀਂ ਨਜ਼ਰ ਆਈ,ਅੱਗੋ ਕੀ ਹੋਣਾ ਪਤਾ ਨਹੀਂ ?
ਇਕ ਗੱਲ ਹੋਰ ਸਮਝ ਨਹੀਂ ਆਈ ਕਿ ਇਸ ਫ਼ਿਲਮ ਦੀ ਰਿਲੀਜ਼ ਦੇ ਪਹਿਲੇ ਦਿਨ ਹੀ ਮੈਨੂੰ ਇਹ ਟਿਕਟ 92 ਦੀ ਮਿਲੀ,ਇਸ ਵਿਚ ਨਿਰਮਾਤਾ ਦਾ ਕੀ ਫਾਇਦਾ ਹੋ ਸਕਦਾ ਹੈ ? ਜਾਂ ਸ਼ਾਇਦ ਹਰ ਮੰਗਲ ਵਾਰ ਮਲਟੀਪਲੈਕਸਜ਼ ਵਿਚ 100 ਰੁਪਏ ਦੀ ਟਿਕਟ ਨਾਲ ਹੋਣ ਵਾਲੀ ਵੱਧ ਕੁਲੈਕਸ਼ਨ ਦਾ ਬੈਨੀਫਿਟ ਨਿਰਮਾਤਾ ਨੇ ਪਹਿਲੇ ਦਿਨ ਹੀ ਘਾਟਾ ਖਾ ਕੇ ਚੁੱਕਣਾ ਚਾਹਿਆ ਹੈ,ਤਾਂ ਕਿ ਆਮ ਲੋਕਾਂ ਨੂੰ ਲੱਗੇ ਕਿ ਓਪਨਿੰਗ ਵਧੀਆ ਲੱਗੀ ਹੈ ,ਪਰ ਵੇਖਿਆ ਜਾਏ ਤਾਂ ਮੁਫ਼ਤ ਟਿਕਟਾਂ ਵੰਡ ਕੇ ਕਿਰਾਏ ਦੀ ਭੀੜ ਇੱਕਠੀ ਕਰਨ ਨਾਲੋਂ ਤਾਂ ਇਹ ਫਿਰ ਵੀ ਚੰਗਾ ਹੈ 😊?
ਚੱਲੋ ਛੱਡੋ! ਉਹ ਜਾਨਣ!
➡️ ਪਰ ਇਸ ਵਰ੍ਹੇ ਦੀਆਂ ਹੁਣ ਤੱਕ ਦੀਆਂ ਸਾਰੀਆਂ ਰਿਲੀਜ਼ ਫ਼ਿਲਮਾਂ ਨੇ ਨਿਰਾਸ਼ ਹੀ ਕੀਤਾ ਹੈ, ਇਹ ਮਸਲਾ ਵੀ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ,ਆਖਿਰ ਐਸਾ ਕਿਉਂ ਹੋ ਰਿਹਾ ਹੈ ???
